Monday, October 21, 2019
Home > News > ਡਾਕਟਰੀ ਪੇਸ਼ਾ ਹੋਣ ਕਰਕੇ ਇਹ ਪ੍ਰਧਾਨ ਮੰਤਰੀ ਖੁਦ ਕਰਦਾ ਹੈ ਮਰੀਜ਼ਾਂ ਦਾ ਇਲਾਜ਼

ਡਾਕਟਰੀ ਪੇਸ਼ਾ ਹੋਣ ਕਰਕੇ ਇਹ ਪ੍ਰਧਾਨ ਮੰਤਰੀ ਖੁਦ ਕਰਦਾ ਹੈ ਮਰੀਜ਼ਾਂ ਦਾ ਇਲਾਜ਼

ਭੂਟਾਨ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਹੈ ਜਿੱਥੇ ਖ਼ੁਸ਼ੀ ਨੂੰ ਸਰਕਾਰ ਨੇ ਟੀਚੇ ਵਜੋਂ ਸੰਵਿਧਾਨ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਪਿੱਛੇ ਭੂਟਾਨ ਦੇ ਨਾਗਰਿਕਾਂ ਦਾ ਤਣਾਓ ਮੁਕਤ ਤੇ ਅਹਿਮ ਚੀਜ਼ਾਂ ਨੂੰ ਪਹਿਲ ਦੇਣ ਦਾ ਰਵੱਈਆ ਮੁੱਖ ਵਜ੍ਹਾ ਮੰਨਿਆ ਜਾਂਦਾ ਹੈ। ਆਮ ਲੋਕ ਹੀ ਨਹੀਂ, ਬਲਕਿ ਭੂਟਾਨ ਦੇ ਪ੍ਰਧਾਨ ਮੰਤਰੀ ਲੋਤੇ ਸ਼ੇਰਿੰਗ ਵੀ ਇਸ ਗੱਲ ਵੱਲ ਧਿਆਨ ਦਿੰਦੇ ਹਨ। ਇਸ ਲਈ ਉਹ ਹਫ਼ਤੇ ਵਿੱਚ ਪੰਜ ਦਿਨ ਕੰਮ ਕਰਨ ਦਾ ਫਾਰਮੂਲਾ ਵਰਤਦੇ ਹਨ ਤੇ ਦੋ ਦਿਨ ਅਜਿਹੇ ਕੰਮ ਕਰਦੇ ਹਨ ਜਿਸ ਨਾਲ ਉਨ੍ਹਾਂ ਨੂੰ ਆਤਮਿਕ ਸ਼ਾਂਤੀ ਮਿਲਦੀ ਹੈ। ਛੁੱਟੀ ਵਾਲੇ ਦਿਨ ਉਹ ਆਪਣੇ ਡਾਕਟਰੀ ਪੇਸ਼ੇ ਨੂੰ ਥਾਂ ਦਿੰਦੇ ਹਨ। ਮਰੀਜ਼ਾਂ ਦਾ ਇਲਾਜ ਤੇ ਸਰਜਰੀ ਕਰਦੇ ਹਨ।ਵੀਰਵਾਰ ਨੂੰ ਉਹ ਕੁਝ ਸਮਾਂ ਕੱਢ ਕੇ ਮਰੀਜ਼ਾਂ ਤੇ ਟ੍ਰੇਨੀ ਡਾਕਟਰਾਂ ਤੇ ਨਰਸਾਂ ਨੂੰ ਸਲਾਹ ਦਿੰਦੇ ਹਨ। ਉਹ ਕਹਿੰਦੇ ਹਨ ਕਿ ਛੁੱਟੀ ਵਾਲੇ ਦਿਨ ਕੁਝ ਲੋਕ ਖੇਡਣਾ ਪਸੰਦ ਕਰਦੇ ਹਨ। ਕੁਝ ਤੀਰਅੰਦਾਜ਼ੀ ਕਰਦੇ ਹਨ, ਪਰ ਉਨ੍ਹਾਂ ਲਈ ਇਹ ਕੰਮ ਤਣਾਓ ਘੱਟ ਕਰਨ ਵਾਲਾ ਕੰਮ ਹੈ। ਉਹ ਮਰਦੇ ਦਮ ਤਕ ਇਹੀ ਕੰਮ ਕਰਦੇ ਰਹਿਣਾ ਚਾਹੁਣਗੇ। ਇੰਨਾ ਹੀ ਨਹੀਂ, ਹਰ ਐਤਵਾਰ ਦਾ ਦਿਨ ਉਹ ਆਪਣੇ ਪਰਿਵਾਰ ਨਾਲ ਬਤੀਤ ਕਰਦੇ ਹਨ।ਉਹ ਮੰਨਦੇ ਹਨ ਕਿ ਜੀਵਨ ਵਿੱਚ ਸੰਤੁਲਨ ਬਣਾਉਣ ਲਈ ਇਹ ਦੋ ਦਿਨ ਉਨ੍ਹਾਂ ਲਈ ਅਹਿਮ ਹਨ। ਪੰਜ ਦਿਨ ਉਹ ਸਰਕਾਰ ਵਿੱਚ ਬੈਠ ਕੇ ਨੀਤੀਆਂ ਦੀ ਸਿਹਤ ਵੱਲ ਨਜ਼ਰ ਰੱਖਦੇ ਹਨ ਤੇ ਛੁੱਟੀ ਵਾਲੇ ਦਿਨ ਹਸਪਤਾਲ ਵਿੱਚ ਮਰੀਜ਼ਾਂ ਦਾ ਇਲਾਜ ਕਰਦੇ ਹਨ। ਸ਼ੇਰਿੰਗ 11 ਸਾਲ ਪਹਿਲਾਂ ਪੀਐਮ ਚੁਣੇ ਗਏ ਸੀ। ਉਨ੍ਹਾਂ ਦੇ ਸ਼ਾਸਨ ਵਿੱਚ ਆਉਣ ਤੋਂ ਬਾਅਦ ਹੀ ਦੇਸ਼ ਨੇ ਕਈ ਚੀਜ਼ਾਂ ਵਿੱਚ ਤਰੱਕੀ ਕੀਤੀ। ਇਸ ਵਿੱਚ ਲੋਕਾਂ ਦੀਆਂ ਖ਼ੁਸ਼ੀਆਂ ਵਧਾਉਣਾ ਤੇ ਉਨ੍ਹਾਂ ਨੂੰ ਮਾਪਣ ਲਈ ਇੰਡੈਕਸ ਬਣਾਉਣਾ ਵੀ ਸ਼ਾਮਲ ਹੈ। ਭੂਟਾਨ ਆਪਣਾ ਵਿਕਾਸ ਆਰਥਕ ਨਹੀਂ, ਬਲਕਿ ਖ਼ੁਸ਼ੀਆਂ ਨਾਲ ਨਾਪਦਾ ਹੈ।

Leave a Reply

Your email address will not be published. Required fields are marked *