Monday, October 14, 2019
Home > News > ਕੁੜੀ ਨੇ ਥੱਪੜ ਮਾਰ ਮਾਰ ਕੀਤਾ ਭੂੰਡ ਆਸ਼ਿਕ ਸਿੱਧਾ, ਕੁੜੀ ਦੇ ਭਾਈਆਂ ਨੇ ਦਿਨ ਦਿਹਾੜੇ ਪਾ ਦਿੱਤਾ ਖੌਰੂ, ਦੇਖੋ ਵੀਡੀਓ

ਕੁੜੀ ਨੇ ਥੱਪੜ ਮਾਰ ਮਾਰ ਕੀਤਾ ਭੂੰਡ ਆਸ਼ਿਕ ਸਿੱਧਾ, ਕੁੜੀ ਦੇ ਭਾਈਆਂ ਨੇ ਦਿਨ ਦਿਹਾੜੇ ਪਾ ਦਿੱਤਾ ਖੌਰੂ, ਦੇਖੋ ਵੀਡੀਓ

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ। ਜਿਸ ਵਿੱਚ ਬਠਿੰਡਾ ਵਿਖੇ ਭੀੜ ਦੁਆਰਾ ਇੱਕ ਪਗੜੀਧਾਰੀ ਨੌਜਵਾਨ ਦੀ ਛਿੱਤਰ ਪਰੇਡ ਕੀਤੀ ਗਈ ਹੈ। ਜਾਣਕਾਰੀ ਮਿਲੀ ਹੈ। ਇਹ ਲੜਕਾ ਇੱਕ ਪੜ੍ਹਨ ਵਾਲੀ ਲੜਕੀ ਨੂੰ ਰਸਤੇ ਵੀ ਆਉਂਦੇ ਜਾਂਦੇ ਤੰਗ ਕਰਦਾ ਸੀ। ਹਰ ਰੋਜ਼ ਦੀ ਛੇੜਛਾੜ ਤੋਂ ਤੰਗ ਹੋਈ ਲੜਕੀ ਨੇ ਸਾਰੀ ਕਹਾਣੀ ਆਪਣੇ ਪਰਿਵਾਰ ਨੂੰ ਦੱਸੀ। ਉਸ ਦੇ ਪਰਿਵਾਰ ਵਾਲਿਆਂ ਨੇ ਅਗਲੇ ਦਿਨ ਉਸ ਲੜਕੇ ਨੂੰ ਫੜ ਕੇ ਉਸ ਦੀ ਚੰਗੀ ਭੁਗਤ ਸਵਾਰ ਦਿੱਤੀ।

ਲੜਕੇ ਨੇ ਤਾਂ ਅਜਿਹਾ ਵਾਪਰਨ ਬਾਰੇ ਸੋਚਿਆ ਵੀ ਨਹੀਂ ਹੋਣਾ। ਉਸ ਦੀ ਪੱਗ ਢਾਹ ਦਿੱਤੀ ਗਈ ਅਤੇ ਕੱਪੜੇ ਫਾੜ ਦਿੱਤੇ ਗਏ। ਉਸ ਨੂੰ ਬੁਰੀ ਤਰ੍ਹਾਂ ਬੇਇੱਜ਼ਤ ਕੀਤਾ ਗਿਆ। ਫੇਰ ਕੁਝ ਬੰਦਿਆਂ ਨੇ ਆ ਕੇ ਉਸ ਨੂੰ ਮਾਰਕੁੱਟ ਹੋਣ ਤੋਂ ਬਚਾਇਆ ਇੱਕ ਦੁਕਾਨ ਵਿੱਚ ਲੜਕੇ ਦੇ ਕੱਪੜੇ ਬਦਲ ਕੇ ਉਸ ਨੂੰ ਲੜਕੀ ਤੋਂ ਮੁਆਫੀ ਮੰਗਣ ਲਈ ਕਿਹਾ ਗਿਆ। ਲੜਕੀ ਦੁਆਰਾ ਲੜਕੇ ਦੇ ਚਪੇੜਾਂ ਮਾਰੀਆਂ ਗਈਆਂ। ਅਜਿਹੀਆਂ ਘਟਨਾਵਾਂ ਕਿਉਂ ਵਾਪਰਦੀਆਂ ਹਨ।

ਇਨ੍ਹਾਂ ਘਟਨਾਵਾਂ ਪਿੱਛੇ ਕਿਸ ਦਾ ਹੱਥ ਹੈ। ਇਹ ਵਿਚਾਰਨਯੋਗ ਵਿਸ਼ਾ ਹੈ। ਅਜਿਹੀਆਂ ਹਰਕਤਾਂ ਕਰਨ ਵਾਲੇ ਕਿਉਂ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੀਆਂ ਭੈਣਾਂ ਵੀ ਅਕਸਰ ਸਕੂਲਾਂ ਕਾਲਜਾਂ ਵਿੱਚ ਜਾਂਦੀਆਂ ਰਹਿੰਦੀਆਂ ਹਨ। ਕੋਈ ਉਨ੍ਹਾਂ ਨੂੰ ਵੀ ਇਸ ਤਰੀਕੇ ਦੇ ਨਾਲ ਛੇੜ ਸਕਦਾ ਹੈ। ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰ ਸਕਦਾ ਹੈ। ਅਸੀਂ ਜਿਹੋ ਜਿਹਾ ਸਮਾਜ ਸਿਰਜਾਂਗੇ ਸਮਾਜ ਸਾਡੇ ਲਈ ਵੀ ਉਹੋ ਜਿਹਾ ਬਣੇਗਾ।

ਅਸੀਂ ਕਦੋਂ ਹਾਂ ਪੱਖੀ ਸੋਚਣਾ ਸ਼ੁਰੂ ਕਰਾਂਗ ਰਸਤੇ ਵਿਚਲੀਆਂ ਕਾਲਜਾਂ ਵਿੱਚ ਇਸ ਤਰ੍ਹਾਂ ਦਾ ਸਲੂਕ ਹੋਣ ਨਾਲ ਪੀੜਤਾ ਹੀਣ ਭਾਵਨਾ ਦਾ ਵੀ ਸ਼ਿਕਾਰ ਹੋ ਜਾਂਦੀਆਂ ਹਨ। ਕਈ ਵਾਰ ਉਹ ਪ੍ਰੇਸ਼ਾਨੀ ਕਾਰਨ ਆਤਮ ਹੱਤਿਆ ਵੀ ਕਰ ਲੈਂਦੀਆਂ ਹਨ। ਕਈ ਵਾਰ ਜਦੋਂ ਪੀੜਤ ਲੜਕੀ ਇਸ ਬਾਰੇ ਆਪਣੇ ਘਰ ਦੱਸਦੀਆਂ ਹਨ ਤਾਂ ਇਸ ਨਾਲ ਸੰਬੰਧਿਤ ਧਿਰਾਂ ਵਿੱਚ ਲੜਾਈ ਹੋ ਜਾਂਦੀ ਹੈ। ਜੋ ਕਈ ਵਾਰ ਭਿਆਨਕ ਰੂਪ ਧਾਰ ਕੇ ਕਤਲ ਤੱਕ ਵੀ ਪਹੁੰਚ ਸਕਦੀ ਹੈ। ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ।

Leave a Reply

Your email address will not be published. Required fields are marked *