Thursday, July 18, 2019
Home > News > ਇਹਨਾਂ ਬਿਮਾਰੀਆਂ ਨੂੰ ਜੜ ਤੋਂ ਸਾਫ ਕਰ ਦਿੰਦਾ ਹੈ ਲਸਣ ਵਾਲਾ ਦੁੱਧ ਜਾਣੋ ਕਿਵੇਂ

ਇਹਨਾਂ ਬਿਮਾਰੀਆਂ ਨੂੰ ਜੜ ਤੋਂ ਸਾਫ ਕਰ ਦਿੰਦਾ ਹੈ ਲਸਣ ਵਾਲਾ ਦੁੱਧ ਜਾਣੋ ਕਿਵੇਂ

ਦੁੱਧ ਅਤੇ ਲਸਣ ਦੋਨੋ ਹੀ ਸਿਹਤ ਦੇ ਲਈ ਲਾਭਦਾਇਕ ਹਨ ਪਰ ਇਹਨਾਂ ਦੋਨਾਂ ਦਾ ਮਿਸ਼ਰਣ ਹੋ ਜਾਵੇ ਤਾ ਇਹ ਸਿਹਤ ਦੇ ਲਈ ਅਤੇ ਹੋਰ ਵੀ ਜਿਆਦਾ ਫਾਇਦੇਮੰਦ ਹੁੰਦਾ ਹੈ ਬਸ ਤੁਹਾਨੂੰ ਇਕ ਗਿਲਾਸ ਦੁੱਧ ਵਿਚ ਥੋੜਾ ਜਿਹਾ ਪਾਣੀ ਅਤੇ ਲਸਣ ਪੀਸ ਕੇ ਮਿਕਸ ਕਰਨਾ ਹੈ ਅਤੇ ਰਾਤ ਨੂੰ ਖਾਣੇ ਦੇ ਬਾਅਦ ਸੌਣ ਤੋਂ ਪਹਿਲਾ ਇਸਦਾ ਇਸਤੇਮਾਲ ਕਰੋ।2- 3 ਕਲੀਆਂ ਲਸਣ ਦੀਆ ਪੀਸ ਕੇ ਦੁੱਧ ਮਿਲਾ ਕੇ ਹਲਕੀ ਸੇਕ ਤੇ 2 ਮਿੰਟ ਤਕ ਉਬਾਲੋ ਫਿਰ ਗਰਮ ਗਰਮ ਲਸਣ ਦੁੱਧ ਦਾ ਮਿਸ਼ਰਣ ਪੀਓ ਸੇਵਨ ਕਰਨ ਦੀ ਵਿਧੀ :- ਇਸ ਮਿਸ਼ਰਣ ਨੂੰ ਭੋਜਨ ਦੇ 30- 35 ਮਿੰਟ ਬਾਅਦ ਪੀਓ ਭੋਜਨ ਕਰਨ ਦੇ ਤੁਰੰਤ ਬਾਅਦ ਇਸਨੂੰ ਨਾ ਪੀਓ ਰੋਜ ਇੱਕ ਕੱਪ ਜਾ ਛੋਟਾ ਗਿਲਾਸ ਮਾਤਰਾ ਤੱਕ ਹੀ ਸੇਵਨ ਕਰੋ।

ਲਾਭ :- ਜੋੜਾ ਦੇ ਦਰਦ ਗਠੀਆ – ਸੈਟਿਕਾ ਤੋਂ ਰਾਹਤ :- ਸਰੀਰ ਦੇ ਅੰਗਾਂ ਨਸਾ ,ਸੈਟਕਾ ਦਰਦ,ਗਠੀਆ ਸੋਜ ਸਮੱਸਿਆ ਵਿਚ ਦੁੱਧ ਲਸਣ ਦਾ ਮਿਸ਼ਰਣ ਲਾਭਦਾਇਕ ਹੈ। ਲਸਣ ਦੁੱਧ ਮਿਸ਼ਰਣ ਕੁਦਰਤੀ ਪੇਨ ਕਿਲਰ ਦਾ ਕੰਮ ਕਰਦਾ ਹੈ ਇਸ ਨਾਲ ਸਰੀਰ ਦੇ ਅੰਗਾਂ ਦਾ ਦਰਦ ਨਸਾ ਦੀ ਬਲੋਕੇਜ਼ ਗੰਢ ਦੀ ਸਮੱਸਿਆ ਹੌਲੀ ਹੌਲੀ ਠੀਕ ਕਰਨ ਵਿਚ ਸਹਾਇਕ ਹੈ। ਹੱਡੀਆਂ ਹੁੰਦੀਆਂ ਹਨ ਮਜਬੂਤ :- ਇਸ ਨੂੰ ਪੀਣ ਨਾਲ ਕਈ ਤਰਾਂ ਦੀਆ ਬਿਮਾਰੀਆਂ ਦੂਰ ਹੁੰਦੀਆਂ ਹਨ ਅਤੇ ਹੱਡੀਆਂ ਮਜਬੂਤ ਬਣਦੀਆਂ ਹਨ ਪਰ ਜੇਕਰ ਤੁਸੀਂ ਦੁੱਧ ਵਿਚ ਲਸਣ ਮਿਲਾ ਕੇ ਇਸਦਾ ਸੇਵਨ ਕਰਦੇ ਹੋ ਤਾ ਇਸਦੇ ਲਾਭ ਦੁਗਣੇ ਹੋ ਜਾਂਦੇ ਹਨ ਸਰਦੀ ਜ਼ੁਕਾਮ ਹੋਣ ਤੇ ਦੁੱਧ ਵਿਚ ਲਸਣ ਮਿਲਾ ਕੇ ਪੀਣ ਨਾਲ ਆਰਾਮ ਮਿਲਦਾ ਹੈ ਨਾਲ ਹੀ ਬਲਗਮ ਦੀ ਸ਼ਕਾਇਤ ਹੋਣ ਤੇ ਇਸਦਾ ਸੇਵਨ ਲਾਭਕਾਰੀ ਮੰਨਿਆ ਗਿਆ ਹੈ।

ਲਸਣ ਵਾਲਾ ਦੁੱਧ ਦਰਦ ਤੋਂ ਰਾਹਤ ਦਿੰਦਾ ਹੈ ਕਮਰ ਤੋਂ ਲੈ ਕੇ ਪੈਰਾਂ ਦੀਆ ਨਸਾ ਵਿਚ ਬਹੁਤ ਤੇਜ ਦਰਦ ਹੁੰਦਾ ਹੈ। ਲਸਣ ਵਾਲਾ ਦੁੱਧ ਪੀਣ ਨਾਲ ਨਰਵ ਠੀਕ ਰਹਿੰਦੇ ਹਨ। ਜੇਕਰ ਬੱਚੇ ਦੇ ਜਨਮ ਦੇ ਬਾਅਦ ਮਾਂ ਨੂੰ ਲਸਣ ਵਾਲਾ ਦੁੱਧ ਪਿਲਾਇਆ ਜਾਵੇ ਤਾ ਦੁੱਧ ਪਿਲਾਉਣ ਵਿਚ ਮੁਸ਼ਕਿਲ ਨਹੀਂ ਆਉਂਦੀ ਹੈ। ਲਸਣ ਵਾਲਾ ਦੁੱਧ ਪਾਚਨ ਤੰਤਰ ਨੂੰ ਮਜਬੂਤ ਕਰਦਾ ਹੈ ਇਸ ਪੇਟ ਦੀਆ ਹਰ ਸਮੱਸਿਆਵਾ ਨੂੰ ਦੂਰ ਕਰਦਾ ਹੈ। ਦੁੱਧ ਅਤੇ ਲਸਣ ਦਾ ਮਿਸ਼ਰਣ ਤੁਹਾਡੀਆਂ ਧਮਣੀਆਂ ਦੀ ਰੁਕਾਵਟ ਮਤਲਬ ਉਹਨਾਂ ਵਿਚ ਜੰਮੇ ਹੋਏ ਕੋਲਸਟ੍ਰੋਲ ਨੂੰ ਖਤਮ ਕਰਨ ਵਿਚ ਮਦਦ ਕਰਦਾ ਹੈ ਅਤੇ ਹਾਈ ਕੋਲਸਟ੍ਰੋਲ ਦੀ ਸਮੱਸਿਆ ਦੂਰ ਹੁੰਦੀ ਹੈ। ਕਬਜ਼ ਦੀ ਸਮੱਸਿਆ ਵੀ ਦੂਰ ਹੁੰਦੀ ਹੈ।

ਦੁੱਧ ਅਤੇ ਲਸਣ ਦਾ ਇਹ ਮਿਸ਼ਰਣ ਪਾਚਕ ਰਸਾ ਦੇ ਨਿਰਮਾਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ ਜਿਸ ਨਾਲ ਐਸੀਡਿਟੀ ਅਤੇ ਅਪਚ ਵਰਗੀ ਸਮੱਸਿਆ ਵਿਚ ਲਾਭ ਹੁੰਦਾ ਹੈ।ਮਾਈਗ੍ਰੇਨ ਦੇ ਮਰੀਜਾਂ ਦੇ ਲਈ ਦੁੱਧ ਅਤੇ ਲਸਣ ਦਾ ਇਹ ਮਿਸ਼ਰਣ ਲਾਭਦਾਇਕ ਹੈ ਸਾਵਧਾਨੀਆਂ :- ਇਸਦੀ ਜਿਆਦਾ ਵਰਤੋਂ ਨਾ ਕਰੋ ਲਸਣ ਅਤੇ ਦੁੱਧ ਸਰੀਰ ਨੂੰ ਅੰਦਰ ਤੋਂ ਗਰਮ ਕਰਦਾ ਹੈ ਜਿਸ ਨਾਲ ਖੂਨ ਦਾ ਸੰਚਾਰ ਤੇਜ਼ੀ ਨਾਲ ਵਧਦਾ ਹੈ ਇਸ ਲਈ ਦਿਨ ਵਿਚ ਇੱਕ ਛੋਟਾ ਕੱਪ ਹੀ ਸੇਵਨ ਕਰੋ। ਗਰਭਵਤੀ ਔਰਤਾਂ ਲਸਣ ਦੁੱਧ ਦਾ ਸੇਵਨ ਨਾ ਕਰੋ। 5 ਸਾਲ ਤੱਕ ਦੇ ਬੱਚੇ ਨੂੰ ਵੀ ਇਸਦੀ ਵਰਤੋਂ ਨਹੀਂ ਕਰਨੀ ਚਾਹੀਦੀ।

Leave a Reply

Your email address will not be published. Required fields are marked *