Sunday, September 22, 2019
Home > News > ਘਰਵਾਲੇ ਦੇ ਮਾੜੇ ਕੰਮਾਂ ਤੋਂ ਦੁਖੀ ਹੋ ਕੇ ਪਤਨੀ ਨੇ ਚੁੱਕਿਆ ਖੌਫਨਾਕ ਕਦਮ, ਦੇਖੋ ਵੀਡੀਓ

ਘਰਵਾਲੇ ਦੇ ਮਾੜੇ ਕੰਮਾਂ ਤੋਂ ਦੁਖੀ ਹੋ ਕੇ ਪਤਨੀ ਨੇ ਚੁੱਕਿਆ ਖੌਫਨਾਕ ਕਦਮ, ਦੇਖੋ ਵੀਡੀਓ

ਘਰ ਨੂੰ ਚਲਾਉਣ ਲਈ ਪਤੀ ਅਤੇ ਪਤਨੀ ਦਾ ਇੱਕ ਦੂਜੇ ਪ੍ਰਤੀ ਵਫਾਦਾਰ ਹੋਣਾ ਜ਼ਰੂਰੀ ਹੈ। ਜੇਕਰ ਦੋਹਾਂ ਵਿੱਚੋਂ ਕੋਈ ਵੀ ਇੱਕ ਦੂਜੇ ਪ੍ਰਤੀ ਵਫਾਦਾਰੀ ਨਹੀਂ ਦਿਖਾਏਗਾ ਤਾਂ ਘਰ ਬਰਬਾਦ ਹੋ ਸਕਦਾ ਹੈ। ਇਸ ਲਈ ਪਤੀ ਅਤੇ ਪਤਨੀ ਦੋਹਾਂ ਨੂੰ ਇੱਕ ਦੂਜੇ ਪ੍ਰਤੀ ਸਮਰਪਿਤ ਹੋਣਾ ਚਾਹੀਦਾ ਹੈ। ਅੰਮ੍ਰਿਤਸਰ ਦੇ ਮਜੀਠਾ ਦੀ ਇੱਕ ਔਰਤ ਨੇ ਇਸ ਲਈ ਜ਼ਹਿਰ ਪੀ ਲਈ ਕਿ ਉਸ ਦੇ ਪਤੀ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਹਨ।

ਮ੍ਰਿਤਕ ਔਰਤ ਦਾ ਨਾਮ ਅਮਨਦੀਪ ਕੌਰ ਸੀ। ਉਸ ਦੇ ਪੇਕਿਆਂ ਵਿੱਚੋਂ ਕਿਸੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਨੀਵਾਰ ਨੂੰ ਅਮਨਦੀਪ ਕੌਰ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਸ ਦੇ ਪਤੀ ਅਤੇ ਉਸ ਦੀ ਦਰਾਣੀ ਦੀ ਭੈਣ ਵਿਚਕਾਰ ਗਲਤ ਸਬੰਧ ਹਨ। ਜਿਸ ਕਰਕੇ ਉਸ ਦਾ ਪਤੀ ਉਸ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਹੈ ਅਤੇ ਉਸ ਦੀ ਮਾਰ ਕੁਟਾਈ ਵੀ ਕਰਦਾ ਹੈ। ਉਸ ਦਾ ਪਤੀ ਉਸ ਔਰਤ ਨਾਲ ਫੋਨ ਤੇ ਗੱਲਾਂ ਕਰਦਾ ਰਹਿੰਦਾ ਹੈ।

ਮ੍ਰਿਤਕਾਂ ਨੇ ਉਨ੍ਹਾਂ ਨੂੰ ਫੋਨ ਤੇ ਦੱਸਿਆ ਸੀ ਕਿ ਉਸ ਦੇ ਪਤੀ ਨੇ ਉਸ ਨੂੰ ਜ਼ਹਿਰੀਲੀ ਦਵਾਈ ਪਿਲਾ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਉਨ੍ਹਾਂ ਦੇ ਜੁਆਈ ਨੇ ਆਪਣੇ ਰਾਹ ਦਾ ਰੋੜਾ ਸਮਝ ਕੇ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਨੇ ਅਮਨਦੀਪ ਕੌਰ ਦੇ ਪਤੀ ਨੂੰ ਹੀ ਉਸ ਦੀ ਮੌਤ ਲਈ ਜ਼ਿੰਮੇਵਾਰ ਦੱਸਿਆ ਹੈ। ਪਰ ਅਮਨਦੀਪ ਕੌਰ ਦੇ ਸਹੁਰੇ ਨੇ ਇਨ੍ਹਾਂ ਗੱਲਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਛੋਟੇ ਛੋਟੇ ਬੱਚੇ ਸਾਈਕਲ ਕਾਰਨ ਲੜ ਪਏ।

ਜਿਸ ਕਰਕੇ ਘਰ ਵਿੱਚ ਤਕਰਾਰ ਹੋ ਗਿਆ ਅਤੇ ਮ੍ਰਿਤਕਾ ਨੇ ਗਲਤ ਕਦਮ ਚੁੱਕ ਲਿਆ। ਉਸ ਦੇ ਪਤੀ ਦੇ ਕਿਸੇ ਨਾਲ ਵੀ ਗਲਤ ਸਬੰਧ ਨਹੀਂ ਸਨ। ਉਸ ਦੀ ਕਾਲ ਡਿਟੇਲ ਕਢਵਾਈ ਜਾ ਸਕਦੀ ਹੈ। ਪੁਲਿਸ ਨੇ ਮ੍ਰਿਤਕਾ ਅਮਨਦੀਪ ਕੌਰ ਦੇ ਪੇਕਿਆਂ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *