Sunday, September 22, 2019
Home > News > ਵੱਡੀ ਖਬਰ ਕਿਸਾਨ ਵੀਰਾਂ ਲਈ ਜਰੂਰੀ ਪੋਸਟ “ਕਿਸਾਨ ਕਰਜ਼ ਮੁਆਫੀ ਨੂੰ ਲੈ ਕੇ ਕੈਪਟਨ ਦਾ ਨਵਾਂ ਵੱਡਾ ਫਰਮਾਨ ਹੁਣ!

ਵੱਡੀ ਖਬਰ ਕਿਸਾਨ ਵੀਰਾਂ ਲਈ ਜਰੂਰੀ ਪੋਸਟ “ਕਿਸਾਨ ਕਰਜ਼ ਮੁਆਫੀ ਨੂੰ ਲੈ ਕੇ ਕੈਪਟਨ ਦਾ ਨਵਾਂ ਵੱਡਾ ਫਰਮਾਨ ਹੁਣ!

ਕਿਸਾਨ ਕਰਜ਼ ਮੁਆਫ਼ੀ ਲਈ ਪੰਜਾਬ ਸਰਕਾਰ ਦਾ ਨਵਾਂ ਫਰਮਾਨ ਆਇਆ ਹੈ। ਰਿਪੋਰਟਾਂ ਅਨੁਸਾਰ ਹੁਣ 2 ਫਰਵਰੀ ਨੂੰ ਫਰੀਦਕੋਟ ‘ਚ ਹੋਣ ਵਾਲੇ ਸਮਾਗਮ ਤੋ ਪਹਿਲਾਂ ਪੱਤਰ ਜਾਰੀ ਕਰ ਕਰਕੇ ਸਰਕਾਰ ਨੇ ਕਿਹਾ ਹੈ ਕਿ ਸਿਰਫ ਸਮਾਗਮ ‘ਚ ਪਹੁੰਚਣ ਵਾਲਿਆਂ ਨੂੰ ਹੀ ਕਰਜ਼ ਮੁਆਫੀ ਦਾ ਫਾਇਦਾ ਮਿਲੇਗਾ। ਤੁਹਾਨੂੰ ਦੱਸ ਦੇਈਏ ਕਿ ਕਿਸਾਨ ਕਰਜ਼ ਮੁਆਫੀ ਨੂੰ ਲੈ ਕੇ ਨਵਾਂ ਸਰਕਾਰੀ ਫਰਮਾਨ ਸਾਹਮਣੇ ਆਇਆ ਹੈ।ਕੱਲ੍ਹ ਫਰੀਦਕੋਟ ਵਿੱਚ ਜ਼ਿਲ੍ਹਾ ਪੱਧਰੀ ਕਿਸਾਨ ਕਰਜ਼ਾ ਮੁਆਫੀ ਸਮਾਗਮ ਹੋਣ ਜਾ ਰਿਹਾ ਹੈ ਤੇ ਇਸੇ ਨੂੰ ਲੈ ਕੇ ਸਹਿਕਾਰੀ ਸਭਾਵਾਂ ਵਿਭਾਗ ਦੇ ਫਰਮਾਨ ਮੁਤਾਬਕ ਸਿਰਫ ਸਮਾਗਮ ਚ ਸ਼ਾਮਲ ਹੋਣ ਵਾਲੇ ਕਿਸਾਨਾਂ ਨੂੰ ਹੀ ਕਰਜ਼ੇ ਤੋਂ ਰਾਹਤ ਮਿਲੇਗੀ।

ਵਿਭਾਗ ਵੱਲੋਂ ਜਾਰੀ ਪੱਤਰ ਚ ਇਹ ਗੱਲ ਬਿਲਕੁਲ ਸਪੱਸ਼ਟ ਤੌਰ ਤੇ ਲਿਖੀ ਹੋਈ ਹੈ ਕਿ ਉਨ੍ਹਾਂ ਕਿਸਾਨਾਂ ਦੇ ਖਾਤਿਆਂ ਵਿੱਚ ਹੀ ਕਰਜ਼ ਮੁਆਫੀ ਦੀ ਰਕਮ ਕ੍ਰੈਡਿਟ ਹੋਵੇਗੀ ਜੋ ਸਮਾਗਮ ਚ ਹਾਜ਼ਰ ਹੋਣਗੇ।ਇਸ ਫਰਮਾਨ ਤੇ ਕਿਸਾਨਾਂ ਸਵਾਲ ਚੁੱਕ ਰਹੇ ਹਨ।ਸਹਾਇਕ ਰਜਿਸਟਰਾਰ ਸਹਿਕਾਰੀ ਫਰੀਦਕੋਟ ਵੱਲੋਂ ਜਾਰੀ ਪੱਤਰ ਨੰਬਰ S.A/S.R/FARIDKOT 147-233 ਮਿਤੀ 29/01/2019 ਵਿਚ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਹਦਾਇਤ ਕਿ ਸਮਾਂਗਮ ਵਿਚ ਵਧ ਤੋਂ ਵੱਧ ਮੈਂਬਰ ਆਉਣ ਅਤੇ ਸਿਰਫ ਉਹਨਾਂ ਹੀ ਮੈਂਬਰਾਂ ਨੂੰ ਕਰਜਾ ਮੁਆਫੀ ਦਾ ਲਾਭ ਮਿਲੇਗਾ ਜੋ ਸਮਾਂਗਮ ਵਿਚ ਹਾਜਰ ਹੋਣਗੇ।

ਉੱਧਰ ਦੂਜੇ ਪਾਸੇ Budget 2019 ਵਿੱਚ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਲੈਕੇ ਐਲਾਨ ਕੀਤਾ ਹੈ। ਸਰਕਾਰ ਨੇ 6 ਹਜ਼ਾਰ ਰੁਪਏ ਪ੍ਰਤੀ ਸਾਲ ਦੀ ਦਰ ਨਾਲ ਮਦਦ ਕਰਨ ਦਾ ਐਲਾਨ ਕੀਤਾ ਹੈ। ਕੇਂਦਰੀ ਮੰਤਰੀ ਪੀਊਸ਼ ਗੋਇਲ ਬਜਟ ਪੇਸ਼ ਕਰਦੇ ਹੋਏ ਕਿਸਾਨਾਂ ਨੂੰ 6 ਹਜ਼ਾਰ ਰੁਪਏ ਪ੍ਰਤੀ ਸਾਲ ਦੀ ਦਰ ਨਾਲ ਮਦਦ ਕਰਨ ਦਾ ਐਲਾਨ ਕੀਤਾ ਹੈ।ਇਹ ਪੈਸਾ ਦੋ ਹੈਕਟੇਅਰ ਜ਼ਮੀਨ ਵਾਲੇ ਕਿਸਾਨਾਂ ਨੂੰ ਮਿਲੇਗਾ। ਇਹ ਪੈਸਾ ਕਿਸ਼ਤਾ ਦੋ-ਦੋ ਹਜ਼ਾਰ ਰੁਪਏ ਵਿੱਚ ਤਿੰਨ ਕਿਸ਼ਤਾਂ ਵਿੱਚ ਮਿਲੇਗਾ। ਇਹ ਪੈਸਾ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧਾ ਆਵੇਗਾ। ਸਰਕਾਰ ਇਸਦੀ 10 ਫੀਸਦੀ ਫਡਿੰਗ ਕਰੇਗੀ।

Leave a Reply

Your email address will not be published. Required fields are marked *