Sunday, September 22, 2019
Home > News > ਜਲੰਧਰ ‘ਚ ਚੀਤੇ ਦਾ ਕਹਿਰ, ਇੰਝ ਕੀਤਾ ਕਾਬੂ, ਦੇਖੋ ਅਣਦੇਖੀਆਂ ਤੁਸਵੀਰਾਂ ਤੇ ਵੀਡੀਓ

ਜਲੰਧਰ ‘ਚ ਚੀਤੇ ਦਾ ਕਹਿਰ, ਇੰਝ ਕੀਤਾ ਕਾਬੂ, ਦੇਖੋ ਅਣਦੇਖੀਆਂ ਤੁਸਵੀਰਾਂ ਤੇ ਵੀਡੀਓ

ਜਲੰਧਰ ਦੇ ਲੰਮਾ ਪਿੰਡ ਵਿੱਚ ਬੀਤੇ ਦਿਨ ਵੜੇ ਤੇਂਦੁਏ ਨੇ ਕਈ ਘੰਟੇ ਉਸ ਨੇ ਇਲਾਕੇ ਵਿਚ ਦਹਿਸ਼ਤ ਪਾਈ ਰੱਖੀ। ਤੇੰਦੁਏ ਦੇ ਹਮਲੇ ਨਾਲ ਚਾਰ ਵਿਅਕਤੀ ਜਖਮੀ ਕਰ ਦਿੱਤੇ। ਜਿੰਨ੍ਹਾਂ ਵਿੱਚ ਜੰਗਲਾਤ ਵਿਭਾਗ ਦਾ ਮੁਲਾਜ਼ਮ ਵੀ ਸ਼ਾਮਲ ਹੈ। ਘਰਾਂ ਵਿਚੋਂ ਹੁੰਦਾ ਹੋਇਆ ਉਹ ਲੰਮਾ ਪਿੰਡ ਦੇ ਵਾਸੀ ਰਾਕੇਸ਼ ਕੁਮਾਰ ਉਰਫ਼ ਸੋਢੀ ਲਾਲ ਦੇ ਉਸ ਟਿਕਾਣੇ ’ਚ ਲੁਕ ਗਿਆ ਜਿਥੇ ਦਾਣੇ ਭੁੰਨਣ ਵਾਲੀ ਭੱਠੀ ਲੱਗੀ ਹੋਈ ਸੀ।ਤੇਂਦੁਏ ਨੂੰ ਫੜਨ ਲਈ ਜੰਗਲਾਤ ਵਿਭਾਗ ਦੇ ਮੁਲਾਜ਼ਮ ਅਤੇ ਸੋਢੀ ਲਾਲ ਕੰਧ ’ਤੇ ਜਾਲ ਲੈ ਕੇ ਚੜ੍ਹ ਗਏ ਪਰ ਫੁਰਤੀ ਨਾਲ ਤੇਂਦੁਏ ਨੇ ਸੋਢੀ ਲਾਲ ’ਤੇ ਹਮਲਾ ਕਰ ਦਿੱਤਾ।

ਸੋਢੀ ਲਾਲ ਕੰਧ ਤੋਂ ਡਿੱਗ ਕੇ ਜ਼ਖ਼ਮੀ ਹੋ ਗਿਆ ਪਰ ਤੇਂਦੁਆ ਗਲੀਆਂ ਵਿਚੋਂ ਹੁੰਦਾ ਹੋਇਆ ਹੋਰ ਥਾਵਾਂ ’ਤੇ ਟਿਕਾਣਾ ਭਾਲਦਾ ਰਿਹਾ। ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿਚੋਂ ਭਟਕਿਆ ਹੋਇਆ ਇਕ ਤੇਂਦੁਆ ਨੂੰ ਫੜਨ ’ਚ ਲੱਗੇ ਚਾਰ ਜਣਿਆਂ ਨੂੰ ਉਸ ਨੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਜੰਗਲਾਤ ਵਿਭਾਗ ਦੇ ਮੁਲਾਜ਼ਮ ਅਤੇ ਪਿੰਡ ਦੇ ਲੋਕ ਤੇਂਦੁਏ ਨੂੰ ਫੜਨ ਵਿਚ ਲੱਗੇ ਰਹੇ ਪਰ ਕਈ ਘੰਟੇ ਉਸ ਨੇ ਇਲਾਕੇ ਵਿਚ ਦਹਿਸ਼ਤ ਪਾਈ ਰੱਖੀ।

ਤੇਂਦੁਏ ਨੂੰ ਇਕ ਪੁਰਾਣੇ ਘਰ ਵਿਚ ਘੇਰਿਆ ਹੋਇਆ ਹੈ ਤੇ ਉਸ ਨੂੰ ਫੜ ਕੇ ਲਿਜਾਣ ਲਈ ਬਕਾਇਦਾ ਪਿੰਜਰੇ ਵੀ ਮੰਗਵਾਏ ਗਏ ਹਨ। ਛੱਤਬੀੜ ਤੋਂ ਵੀ ਜੰਗਲੀ ਜੀਵਾਂ ਦੀ ਮਾਹਿਰ ਟੀਮ ਮੌਕੇ ’ਤੇ ਦੇਰ ਸ਼ਾਮ ਪਹੁੰਚ ਗਈ ਸੀ। ਜਲੰਧਰ ਦੇ ਲੰਮਾ ਪਿੰਡ ਚੌਕ ਵਿਚ ਲਗਭਗ 10 ਘੰਟੇ ਲੋਕਾਂ ਵਿਚ ਦਹਿਸ਼ਤ ਪਾਉਣ ਤੋਂ ਬਾਅਦ ਆਖਰ ਦੇਰ ਸ਼ਾਮ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵਲੋਂ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ।

Leave a Reply

Your email address will not be published. Required fields are marked *