Saturday, September 21, 2019
Home > News > ਚੁੱਲ੍ਹੇ ਦੀ ਅੱਗ ਨੇ ਲਾਈ ਪੂਰੀ ਬਸਤੀ ਨੂੰ ਅੱਗ, ਸਾਰੇ ਘਰ ਅਤੇ ਸਾਮਾਨ ਸੜਕੇ ਹੋ ਗਿਆ ਰਾਖ, ਦੇਖੋ ਵੀਡੀਓ

ਚੁੱਲ੍ਹੇ ਦੀ ਅੱਗ ਨੇ ਲਾਈ ਪੂਰੀ ਬਸਤੀ ਨੂੰ ਅੱਗ, ਸਾਰੇ ਘਰ ਅਤੇ ਸਾਮਾਨ ਸੜਕੇ ਹੋ ਗਿਆ ਰਾਖ, ਦੇਖੋ ਵੀਡੀਓ

ਬਰਨਾਲਾ ਵਿੱਚ ਇੱਕ ਦਰਦਨਾਕ ਘਟਨਾ ਵਾਪਰ ਗਈ। ਜਿਸ ਨੇ ਚਾਰ ਪਰਿਵਾਰ ਬਰਬਾਦ ਕਰਕੇ ਰੱਖ ਦਿੱਤੇ। ਇਸ ਘਟਨਾ ਵਿੱਚ ਅੱਗ ਨੇ ਭਿਆਨਕ ਤਬਾਹੀ ਮਚਾ ਦਿੱਤੀ। ਪਤਾ ਲੱਗਾ ਹੈ ਕਿ ਇਸ ਬਸਤੀ ਵਿੱਚ ਗ਼ਰੀਬ ਗੁੱਜਰਾਂ ਦੇ ਚਾਰ ਪਰਿਵਾਰ ਰਹਿੰਦੇ ਸਨ। ਇਨ੍ਹਾਂ ਗਰੀਬਾਂ ਕੋਲ ਮਕਾਨ ਵੀ ਨਹੀਂ ਹਨ। ਇਹ ਤਰਪਾਲਾਂ ਦੀਆਂ ਝੁੱਗੀਆਂ ਬਣਾ ਕੇ ਰਹਿ ਰਹੇ ਸਨ।

ਜਦੋਂ ਇੱਕ ਲੜਕੀ ਚਾਹ ਬਣਾ ਰਹੀ ਸੀ ਤਾਂ ਹਵਾ ਕਾਰਨ ਅਚਾਨਕ ਤਰਪਾਲ ਨੂੰ ਅੱਗ ਲੱਗ ਗਈ। ਜੋ ਇੰਨੀ ਤੇਜ਼ੀ ਨਾਲ ਫੈਲੀ ਕਿ ਇਸ ਨੇ ਚਾਰ ਪਰਿਵਾਰਾਂ ਦਾ ਸਾਰਾ ਸਾਮਾਨ ਸਾੜ ਦਿੱਤਾ। ਇਨ੍ਹਾਂ ਕੋਲ ਕੁੱਝ ਵੀ ਨਹੀਂ ਰਿਹਾ। ਕੱਪੜੇ, ਮੰਜੇ, ਨਕਦੀ, ਭਾਂਡੇ ਅਤੇ ਖਾਣ ਪੀਣ ਦਾ ਸਾਰਾ ਸਾਮਾਨ ਡੰਗਰਾਂ ਲਈ ਰੱਖੀ ਹੋਈ ਤੂੜੀ ਸਭ ਕੁਝ ਹੀ ਅੱਗ ਦੀ ਭੇਟ ਚੜ੍ਹ ਗਿਆ। ਇਨ੍ਹਾਂ ਗਰੀਬਾਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਹੈ।

ਅੱਗ ਬੁਝਾਊ ਦਸਤੇ ਦੇ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਹਦਾਇਤ ਮਿਲੀ ਸੀ ਕਿ ਗੁੱਜਰਾਂ ਦੀ ਬਸਤੀ ਵਿੱਚ ਅੱਗ ਲੱਗ ਗਈ ਹੈ। ਸੂਚਨਾ ਮਿਲਦੇ ਹੀ ਉਹ ਘਟਨਾ ਸਥਾਨ ਤੇ ਪਹੁੰਚ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ। ਇਨ੍ਹਾਂ ਦੇ ਪੱਲੇ ਕੁਝ ਵੀ ਨਹੀਂ ਬਚਿਆ। ਇਨ੍ਹਾਂ ਦਾ ਖਾਣ ਪੀਣ ਦਾ ਸਾਮਾਨ ਕੱਪੜਾ ਲੀੜਾ ਗਹਿਣੇ ਨਕਦੀ ਹਾਰ ਦੀ ਸਭ ਕੁਝ ਖਤਮ ਹੋ ਗਿਆ ਹੈ।

ਇਸ ਤੋਂ ਬਿਨਾਂ ਇਨ੍ਹਾਂ ਦੇ ਡੰਗਰਾਂ ਦਾ ਵੀ ਚਾਰਾ ਅੱਗ ਦੀ ਭੇਟ ਚੜ੍ਹ ਗਿਆ। ਬੜੀ ਮੁਸ਼ਕਿਲ ਨਾਲ ਅੱਗ ਤੇ ਕਾਬੂ ਪਾਇਆ ਗਿਆ। ਪੀੜਤਾਂ ਨੇ ਵੀ ਅੱਗ ਤੇ ਕਾਬੂ ਪਾਉਣ ਲਈ ਹਿੰਮਤ ਦਿਖਾਈ। ਅੱਗ ਦੀ ਖਬਰ ਮਿਲਣ ਤੇ ਪੁਲਿਸ ਵੀ ਮੌਕੇ ਤੇ ਹੀ ਪਹੁੰਚ ਗਈ। ਇੱਕ ਪੁਲਿਸ ਮੁਲਾਜ਼ਮ ਨੇ ਪੀੜਤਾਂ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਇਨਸਾਨਾਂ ਤੇ ਮੁਸੀਬਤਾਂ ਆਉਂਦੀਆਂ ਹੀ ਰਹਿੰਦੀਆਂ ਹਨ। ਸਾਨੂੰ ਹੌਸਲਾ ਰੱਖਣਾ ਚਾਹੀਦਾ ਹੈ। ਉਸ ਨੇ ਡੰਗਰਾਂ ਲਈ ਤੂੜੀ ਦੀ ਵੀ ਪੇਸ਼ਕਸ਼ ਕੀਤੀ।

Leave a Reply

Your email address will not be published. Required fields are marked *