Wednesday, June 26, 2019
Home > News > ਨਵਜੋਤ ਸਿੱਧੂ ਤੋਂ ਖੁੱਸਾ ਮੰਤਰਾਲਾ ! ਕੈਪਟਨ ਨੇ ਇਹਨਾ ਮੰਤਰੀਆਂ ਦੇ ਬਦਲੇ ਵਿਭਾਗ

ਨਵਜੋਤ ਸਿੱਧੂ ਤੋਂ ਖੁੱਸਾ ਮੰਤਰਾਲਾ ! ਕੈਪਟਨ ਨੇ ਇਹਨਾ ਮੰਤਰੀਆਂ ਦੇ ਬਦਲੇ ਵਿਭਾਗ

ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਈ ਮੰਤਰੀਆਂ ਦੇ ਵਿਭਾਗ ਬਦਲ ਦਿੱਤੇ ਹਨ, ਜਿਨ੍ਹਾਂ ਵਿੱਚ ਨਵਜੋਤ ਸਿੱਧੂ ਵੀ ਸ਼ਾਮਲ ਹਨ। ਕੈਪਟਨ ਨੇ ਮੰਤਰੀਆਂ ਲਈ ਨਵੇਂ ਵਿਭਾਗਾਂ ਦੀ ਸੂਚੀ ਪੰਜਾਬ ਦੇ ਗਵਰਨਰ ਨੂੰ ਪ੍ਰਵਾਨਗੀ ਲਈ ਭੇਜ ਦਿੱਤੀ ਹੈ।ਸੂਤਰਾਂ ਮੁਤਾਬਕ ਵੀਰਵਾਰ ਨੂੰ ਕੈਬਨਿਟ ਦੀ ਬੈਠਕ ਮਗਰੋਂ ਕੈਪਟਨ ਨੇ ਆਪਣੇ ਪੰਜ ਮੰਤਰੀਆਂ ਦੇ ਵਿਭਾਗ ਬਦਲਣ ਦਾ ਫੈਸਲਾ ਕਰ ਲਿਆ ਹੈ।

ਹਾਲਾਂਕਿ, ਨਿਸ਼ਾਨਾ ਨਵਜੋਤ ਸਿੱਧੂ ਹੀ ਹਨ ਪਰ ਅਜਿਹਾ ਨਾ ਲੱਗੇ ਇਸ ਲਈ ਚਾਰ ਹੋਰ ਮੰਤਰੀਆਂ ਦੇ ਵਿਭਾਗ ਵੀ ਬਦਲੇ ਗਏ ਹਨ। ਸੂਤਰਾਂ ਦੀ ਮੰਨੀਏ ਤਾਂ ਇਨ੍ਹਾਂ ਵਿੱਚ ਬ੍ਰਹਮ ਮੁਹਿੰਦਰਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਗੁਰਪ੍ਰੀਤ ਸਿੰਘ ਕਾਂਗੜ ਸ਼ਾਮਲ ਹਨ।ਇਹ ਵੀ ਪਤਾ ਲੱਗਾ ਹੈ ਕਿ ਸਿੱਖਿਆ, ਸਥਾਨਕ ਸਰਕਾਰਾਂ, ਬਿਜਲੀ, ਸ਼ਹਿਰੀ ਆਵਾਸ ਤੇ ਸਿਹਤ ਵਿਭਾਗਾਂ ਨੂੰ ਨਵੇਂ ਮੰਤਰੀ ਮਿਲ ਸਕਦੇ ਹਨ। ਉੱਧਰ, ਨਵਜੋਤ ਸਿੰਘ ਸਿੱਧੂ ਪਹਿਲਾਂ ਹੀ ਇਹ ਕਹਿ ਚੁੱਕੇ ਹਨ ਕਿ ਉਹ ਆਪਣਾ ਮੰਤਰਾਲਾ ਨਹੀਂ ਛੱਡਣਗੇ। ਉਨ੍ਹਾਂ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਦਾ ਵਿਭਾਗ ਬਦਲਿਆ ਗਿਆ ਤਾਂ ਉਹ ਵੀ ਆਪਣਾ ਫੈਸਲਾ ਸੁਣਾ ਦੇਣਗੇ।

Minister of Local Government, Tourism and Cultural Affairs Punjab Navjot Singh Sidhu during his Lecture cum Student Interaction on “My Journey from a Cricketer to the Parliament” organised by Student Welfare Association at Law Auditorium in Panjab University Chandigarh on Tuesday, September 26 2017. Express Photo by Sahil Walia *** Local Caption *** Minister of Local Government, Tourism and Cultural Affairs Punjab Navjot Singh Sidhu during his Lecture cum Student Interaction on “My Journey from a Cricketer to the Parliament” organised by Student Welfare Association at Law Auditorium in Panjab University Chandigarh on Tuesday, September 26 2017. Express Photo by Sahil Walia

ਦੱਸ ਦੇਈਏ ਕਿ ਇਸ ਵਾਰ ਲੋਕ ਸਭਾ ਚੋਣਾਂ ਵਿਚ ਸ਼ਹਿਰੀ ਖੇਤਰਾਂ ‘ਚ ਵੋਟ ਬੈਂਕ ਵੰਡਿਆ ਗਿਆ ਸੀ। ਪੇਂਡੂ ਖੇਤਰਾਂ ‘ਚ ਵੋਟ ਬੈਂਕ ਨੇ ਪੂਰੀ ਤਰ੍ਹਾਂ ਕਾਂਗਰਸ ਦਾ ਸਾਥ ਦਿੱਤਾ ਸੀ। ਇਸ ਨੂੰ ਦੇਖਦਿਆਂ ਸਰਕਾਰ ਵੱਲੋਂ ਹੁਣ ਸ਼ਹਿਰੀ ਖੇਤਰਾਂ ਨੂੰ ਲੈ ਕੇ ਨਵੀਂ ਰਣਨੀਤੀ ਬਣਾਉਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਸ਼ਹਿਰਾਂ ਨਾਲ ਸਬੰਧਤ ਪ੍ਰਾਜੈਕਟਾਂ ਨੂੰ ਸਮਾਂਬੱਧ ਢੰਗ ਨਾਲ ਮੁਕੰਮਲ ਕਰਨ ਅਤੇ ਸ਼ਹਿਰੀ ਹਲਕਿਆਂ ‘ਚ ਵਿਕਾਸ ਕਾਰਜਾਂ ਲਈ ਵਿਸ਼ੇਸ਼ ਫੰਡਾਂ ਦੇ ਪ੍ਰਬੰਧ ਕਰਨ ਬਾਰੇ ਵੀ ਵਿਚਾਰ ਹੋ ਰਿਹਾ ਹੈ।

Leave a Reply

Your email address will not be published. Required fields are marked *