Thursday, June 27, 2019
Home > News > ਇਕ ਤਾਂ ਚੰਡੀਗੜ੍ਹ ਚ ਖੂੰਖਾਰ ਕੁੱਤਿਆਂ ਦਾ ਖ਼ਤਰਾ, ਦੂਜਾ ਸਾਹਮਣੇ ਆਇਆ ਇਹ ਪੰਗਾ, ਹੁਣ ਤਾਂ ਰੱਬ ਹੀ ਰਾਖਾ ਜਨਤਾ ਦਾ, ਦੇਖੋ ਵੀਡੀਓ

ਇਕ ਤਾਂ ਚੰਡੀਗੜ੍ਹ ਚ ਖੂੰਖਾਰ ਕੁੱਤਿਆਂ ਦਾ ਖ਼ਤਰਾ, ਦੂਜਾ ਸਾਹਮਣੇ ਆਇਆ ਇਹ ਪੰਗਾ, ਹੁਣ ਤਾਂ ਰੱਬ ਹੀ ਰਾਖਾ ਜਨਤਾ ਦਾ, ਦੇਖੋ ਵੀਡੀਓ

ਚੰਡੀਗੜ੍ਹ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਹ ਅਵਾਰਾ ਕੁੱਤੇ ਚੰਡੀਗੜ੍ਹ ਵਾਸੀਆਂ ਲਈ ਸਮੱਸਿਆ ਬਣਦੇ ਜਾ ਰਹੇ ਹਨ। ਕਿਉਂਕਿ ਇਹ ਕੁੱਤੇ ਹਰ ਰੋਜ਼ ਕਿਸੇ ਨਾ ਕਿਸੇ ਨੂੰ ਕੱਟ ਲੈਂਦੇ ਹਨ। ਜਿਸ ਕਾਰਨ ਕੁੱਤੇ ਦੇ ਹਲਕਾਅ ਤੋਂ ਬਚਾਅ ਲਈ ਟੀਕੇ ਲਗਵਾਉਣੇ ਪੈਂਦੇ ਹਨ।

ਪਰ ਦੁੱਖ ਦੀ ਗੱਲ ਹੈ ਕਿ ਚੰਡੀਗੜ੍ਹ ਦੇ ਕਿਸੇ ਵੀ ਹਸਪਤਾਲ ਵਿੱਚ ਇਹ ਟੀਕੇ ਉਪਲੱਬਧ ਨਹੀਂ ਹਨ। ਇੱਕ ਵਿਅਕਤੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੇ ਬੱਚੇ ਨੂੰ ਖੇਡਦੇ ਸਮੇਂ ਕੁੱਤੇ ਨੇ ਕੱਟ ਲਿਆ। ਬੱਚੇ ਦੇ ਟੀਕਾ ਲਗਵਾਉਣ ਲਈ ਉਹ 19 ਸੈਕਟਰ ਦੀ ਡਿਸਪੈਂਸਰੀ ਵਿੱਚ ਆਏ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਇੱਥੇ ਟੀਕੇ ਨਹੀਂ ਹਨ। ਤੁਸੀਂ ਜਾਂ ਤਾਂ ਛੇ ਫੇਸ ਮੁਹਾਲੀ ਚਲੇ ਜਾਓ ਜਾਂ ਪੰਚਕੂਲਾ ਤੋਂ ਪਤਾ ਕਰ ਲਵੋ।

ਪਰ ਇਹ ਟੀਕੇ ਛੇ ਫੇਜ਼ ਮੁਹਾਲੀ ਅਤੇ ਪੰਚਕੂਲਾ ਵਿੱਚ ਵੀ ਨਹੀਂ ਮਿਲ ਰਹੇ। ਚੰਡੀਗੜ੍ਹ ਦੇ ਵੱਡੇ ਹਸਪਤਾਲ ਪੀਜੀਆਈ ਅਤੇ 32 ਸੈਕਟਰ ਦੇ ਹਸਪਤਾਲ ਵਿੱਚ ਵੀ ਟੀਕੇ ਉਪਲੱਬਧ ਨਹੀਂ ਹਨ। ਇੱਥੇ ਜ਼ਿਕਰਯੋਗ ਹੈ ਕਿ ਨਿਗਮ ਦੁਆਰਾ ਸੈਕਟਰ 16 ਦੇ ਹਸਪਤਾਲ ਅਤੇ ਸੈਕਟਰ 19 ਦੀ ਡਿਸਪੈਂਸਰੀ ਵਿੱਚ ਟੀਕੇ ਉਪਲੱਬਧ ਕਰਵਾਏ ਜਾਂਦੇ ਹਨ। ਜੋ ਇਸ ਵਾਰ ਨਹੀਂ ਕਰਵਾਏ ਗਏ। ਕਿਸੇ ਕਾਰਨ ਲੋਕ ਪ੍ਰੇਸ਼ਾਨ ਹੋ ਕੇ ਭਟਕ ਰਹੇ ਹਨ। ਹੋਰ ਤਾਂ ਹੋਰ ਇਹ ਟੀਕੇ ਕਿਸੇ ਪ੍ਰਾਈਵੇਟ ਦੁਕਾਨ ਤੋਂ ਵੀ ਨਹੀਂ ਮਿਲ ਰਹੇ।

ਇੱਕ ਦੁਕਾਨਦਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਿੱਥੋਂ ਇਹ ਦਵਾਈਆਂ ਮੰਗਵਾਉਂਦੇ ਹਨ। ਲਗਭਗ ਡੇਢ ਮਹੀਨੇ ਤੋਂ ਉੱਥੋਂ ਵੀ ਉਨ੍ਹਾਂ ਨੂੰ ਇਹ ਟੀਕੇ ਨਹੀਂ ਮਿਲ ਰਹੇ। ਜਦੋਂ ਪੱਤਰਕਾਰਾਂ ਨੇ ਇਸ ਬਾਰੇ ਮੇਅਰ ਰਾਜੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਇਸ ਸਮੱਸਿਆ ਦੀ ਜਾਣਕਾਰੀ ਨਹੀਂ ਸੀ। ਪਰ ਹੁਣ ਪੱਤਰਕਾਰਾਂ ਦੇ ਧਿਆਨ ਵਿੱਚ ਲਿਆ ਦੇਣ ਕਰਕੇ ਉਹ ਜਲਦੀ ਤੋਂ ਜਲਦੀ ਇਸ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕਰਨਗੇ।

Leave a Reply

Your email address will not be published. Required fields are marked *