Saturday, September 21, 2019
Home > News > ਵਾਤਾਵਰਨ ਦੀ ਸੰਭਾਲ ਨਾ ਕੀਤੀ ਤਾਂ ਪੰਜਾਬ ਦੇ ਹੋ ਸਕਦੇ ਨੇ ਰੇਗਿਸਤਾਨ ਵਾਲੇ ਹਾਲਾਤ, ਹਾਲੇ ਵੀ ਸਮਾਂ ਹੈ ਸੰਭਲ ਜਾਓ, ਦੇਖੋ ਵੀਡੀਓ

ਵਾਤਾਵਰਨ ਦੀ ਸੰਭਾਲ ਨਾ ਕੀਤੀ ਤਾਂ ਪੰਜਾਬ ਦੇ ਹੋ ਸਕਦੇ ਨੇ ਰੇਗਿਸਤਾਨ ਵਾਲੇ ਹਾਲਾਤ, ਹਾਲੇ ਵੀ ਸਮਾਂ ਹੈ ਸੰਭਲ ਜਾਓ, ਦੇਖੋ ਵੀਡੀਓ

ਦੁਨੀਆਂ ਭਰ ਦੇ ਲੋਕ ਵਾਤਾਵਰਣ ਦੇ ਪ੍ਰਦੂਸ਼ਿਤ ਹੋ ਜਾਣ ਤੇ ਚਿੰਤਤ ਹੋ ਚੁੱਕੇ ਹਨ। ਵੱਧ ਰਹੀ ਆਵਾਜਾਈ ਕਾਰਨ ਡੀਜ਼ਲ ਪੈਟਰੋਲ ਦੀ ਖਪਤ ਬਹੁਤ ਵਧ ਗਈ ਹੈ। ਜਿਸ ਕਾਰਨ ਸਾਡਾ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ। ਇਸ ਤੋਂ ਬਿਨਾਂ ਇੰਡਸਟਰੀ ਦਾ ਗੰਦਾ ਪਾਣੀ ਨਦੀਆਂ ਦਰਿਆਵਾਂ ਵਿੱਚ ਸੁੱਟਿਆ ਜਾ ਰਿਹਾ ਹੈ। ਇਸ ਪਾਣੀ ਨੇ ਜੰਗਲੀ ਜੀਵਾਂ ਦੀਆਂ ਕਿੰਨੀਆਂ ਹੀ ਨਸਲਾਂ ਖ਼ਤਮ ਕਰ ਦਿੱਤੀਆਂ ਹਨ।

ਇਸ ਤੋਂ ਬਿਨਾਂ ਇਹ ਪਾਣੀ ਰਿਸਣ ਨਾਲ ਧਰਤੀ ਹੇਠਲੇ ਪਾਣੀ ਨਾਲ ਜਾ ਮਿਲਦਾ ਹੈ। ਜੋ ਪੀਣ ਵਾਲੇ ਪਾਣੀ ਨੂੰ ਗੰਧਲਾ ਕਰ ਰਿਹਾ ਹੈ। ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਵਿਸ਼ਵ ਵਾਤਾਵਰਣ ਦਿਵਸ ਰੋਪੜ ਵਿਖੇ ਆਈ.ਟੀ.ਆਈ ਵਿੱਚ ਮਨਾਇਆ ਗਿਆ। ਜਿਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ।

ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਜੇਕਰ ਪੰਜਾਬ ਦੇ ਪਾਣੀਆਂ ਦੀ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਨਾ ਕੀਤੀ ਗਈ ਤਾਂ ਆਉਣ ਵਾਲੇ ਪੱਚੀ ਸਾਲਾਂ ਵਿੱਚ ਪੰਜਾਬ ਇੱਕ ਰੇਗਿਸਤਾਨ ਵਿੱਚ ਬਦਲ ਜਾਵੇਗਾ। ਜਿਸ ਕਰਕੇ ਮਨੁੱਖਾਂ ਜਨਮ ਲਈ ਦਿਨ ਪ੍ਰਤੀ ਦਿਨ ਖ਼ਤਰਾ ਪੈਦਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਪਾਣੀ ਅਤੇ ਵਾਤਾਵਰਨ ਦੀ ਸੰਭਾਲ ਕਰਨੀ ਚਾਹੀਦੀ ਹੈ। ਜਦੋਂ ਪਾਣੀ ਦੀ ਟੂਟੀ ਖੋਲ੍ਹ ਕੇ ਪਾਣੀ ਲੈਂਦੇ ਹੋ ਤਾਂ ਪਾਣੀ ਲੈ ਲਓ। ਉਪਰੰਤ ਟੂਟੀ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਪਾਣੀ ਅਜਾਈ ਨਹੀਂ ਜਾਣ ਦੇਣਾ ਚਾਹੀਦਾ।

ਇਸ ਦੀ ਕਦਰ ਕਰਨੀ ਚਾਹੀਦੀ ਹੈ। ਇਸ ਸਮਾਰੋਹ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਲੀ ਨਾਮ ਦਾ ਇੱਕ ਐਪ ਵੀ ਲਾਂਚ ਕੀਤਾ ਹੈ। ਇਸ ਸਮੇਂ ਤੇ ਉਨ੍ਹਾਂ ਨੇ ਵਾਤਾਵਰਨ ਦੀ ਸਾਂਭ ਸੰਭਾਲ ਵਿੱਚ ਹਿੱਸਾ ਪਾਉਣ ਵਾਲਿਆਂ ਦੀ ਸਿਫਤ ਕਰਦੇ ਹੋਏ ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ। ਜੇਕਰ ਅਸੀਂ ਵਾਤਾਵਰਨ ਪ੍ਰਤੀ ਸੁਚੇਤ ਹੋ ਕੇ ਪਾਣੀ ਅਤੇ ਵਾਤਾਵਰਨ ਨੂੰ ਬਚਾਵਾਂਗੇ ਤਾਂ ਹੀ ਮਨੁੱਖਾ ਜੀਵਨ ਬਚੇਗਾ।

Leave a Reply

Your email address will not be published. Required fields are marked *