Thursday, June 27, 2019
Home > News > ਹੁਣੇ ਹੁਣੇ ਰਾਤੀ 2 ਵਜੇ ਨਾਲ ਆਈ ਤਾਜਾ ਵੀਡੀਓ ਦੇਖੋ ਬੋਰ ਦੇ ਬਿਲਕੁਲ ਨਾਲ ਬੱਚੇ ਨੂੰ….

ਹੁਣੇ ਹੁਣੇ ਰਾਤੀ 2 ਵਜੇ ਨਾਲ ਆਈ ਤਾਜਾ ਵੀਡੀਓ ਦੇਖੋ ਬੋਰ ਦੇ ਬਿਲਕੁਲ ਨਾਲ ਬੱਚੇ ਨੂੰ….

ਜਾਣਕਾਰੀ ਮੁਤਾਬਕ ਪਿੰਡ ਭਗਵਾਨਪੁਰਾ ‘ਚ ਦਿਲ ਦਹਿਲਾਉਣ ਵਾਲੀ ਇਹ ਘਟਨਾ ਵੀਰਵਾਰ ਸ਼ਾਮ ਉਦੋਂ ਵਾਪਰੀ ਜਦ ਦੁਪਹਿਰ ਬਾਅਦ ਕਰੀਬ 4:20 ਵਜੇ 2 ਸਾਲਾ ਬੱਚਾ ਫਤਿਹ 150 ਫੁੱਟ ਡੂੰਘੇ ਬੌਰਵੈਲ ‘ਚ ਡਿੱਗ ਗਿਆ।ਜਿਸ ਨੂੰ ਬਚਾਉਣ ਲਈ ਮੌਕੇ ‘ਤੇ ਸਥਾਨਕ ਲੋਕਾਂ ਤੇ ਪ੍ਰਸ਼ਾਸਨ ਵਲੋਂ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਜੋ ਅਜੇ ਵੀ ਜਾਰੀ ਹੈ।

ਘਟਨਾ ਦੀ ਜਾਣਕਾਰੀ ਮਿਲਦੇ ਐੱਸ.ਡੀ.ਐੱਮ. ਸੁਨਾਮ ਮਨਜੀਤ ਕੌਰ, ਡੀ.ਐੱਸ.ਪੀ. ਸੁਨਾਮ ਹਰਦੀਪ ਸਿੰਘ, ਤਹਿਸੀਲਦਾਰ ਗੁਰਲੀਨ ਕੌਰ, ਐੱਸ.ਐੱਚ.ਓ. ਗੁਰਪ੍ਰੀਤ ਸਿੰਘ ਭਿੰਡਰ, ਬੀ.ਡੀ.ਓ. ਜਸਵਿੰਦਰ ਸਿੰਘ ਨਾਇਬ ਤਹਿਸੀਲਦਾਰ ਅਤੇ ਹੋਰ ਅਧਿਕਾਰੀ ਘਟਨਾ ਵਾਲੀ ਥਾਂ ਤੇ ਪਹੁੰਚ ਗਏ।

ਜਾਣਕਾਰੀ ਦੇ ਅਨੁਸਾਰ ਬੱਚੇ ਨੂੰ ਕੱਢਣ ਦੇ ਲਈ ਐੱਨ.ਡੀ.ਆਰ.ਐੱਫ. ਟੀਮ ਵੀ ਮੌਕੇ ‘ਤੇ ਮੌਜੂਦ ਹੈ, ਜਿਸ ਨੂੰ ਬੱਚੇ ਤੱਕ ਆਕਸੀਜਨ ਪਹੁੰਚਾਉਣ ‘ਚ ਸਫਲਤਾ ਮਿਲੀ ਹੈ।ਵਰਨਣਯੋਗ ਹੈ ਕਿ ਬੱਚੇ ਦੇ ਪਿਤਾ ਸੁਖਵਿੰਦਰ ਸਿੰਘ ਦੇ ਘਰ ਵਿਆਹ ਤੋਂ 6 ਸਾਲ ਬਾਅਦ ਇਸ ਬੱਚੇ ਦਾ ਜਨਮ ਹੋਇਆ ਸੀ।

ਸਮਾਚਾਰ ਲਿਖਣ ਤੱਕ ਬੱਚੇ ਨੂੰ ਕੱਢਿਆ ਨਹੀਂ ਜਾ ਸਕਿਆ ਸੀ, ਹਜ਼ਾਰਾ ਲੋਕ ਬੱਚੇ ਦੇ ਲਈ ਦੁਆਵਾਂ ਕਰ ਰਹੇ ਹੈ। ਇਸ ਮੌਕੇ ਤੇ ਕਾਂਗਰਸ ਦੀ ਹਲਕਾ ਇੰਚਾਰਜ ਦਾਮਨ ਥਿੰਦ ਬਾਜਵਾ , ਹਰਮਨ ਦੇਵ ਬਾਜਵਾ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਵਿਨਰਜੀਤ ਸਿੰਘ ਗਲੋਡੀ ਹਾਜ਼ਰ ਹਨ।

Leave a Reply

Your email address will not be published. Required fields are marked *