Friday, August 23, 2019
Home > News > ਮਾਸੂਮ ਫਤਿਹਵੀਰ ਨੂੰ ਬਾਹਰ ਕੱਢਣ ਲਈ ਹੁਣ ਲਾਇਆ ਜਾ ਰਿਹਾ ਇਹ ਜੁਗਾੜ, ਮਾਹਿਰਾਂ ਦੀ ਟੀਮ…..!!

ਮਾਸੂਮ ਫਤਿਹਵੀਰ ਨੂੰ ਬਾਹਰ ਕੱਢਣ ਲਈ ਹੁਣ ਲਾਇਆ ਜਾ ਰਿਹਾ ਇਹ ਜੁਗਾੜ, ਮਾਹਿਰਾਂ ਦੀ ਟੀਮ…..!!

ਬੀਤੇ ਕੱਲ੍ਹ ਸ਼ਾਮ 4 ਕੁ ਵਜੇ ਦੇ ਕਰੀਬ ਇੱਥੋਂ ਨੇੜਲੇ ਪਿੰਡ ਭਗਵਾਨਪੁਰਾ ਵਿਖੇ ਇੱਕ ਬੋਰਵੈੱਲ ਵਿਚ ਡਿਗ ਗਏ ਦੋ ਕੁ ਵਰ੍ਹਿਆਂ ਦੇ ਫਤਿਹਵੀਰ ਸਿੰਘ ਨੂੰ ਬਾਹਰ ਕੱਢਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਿਗਰਾਨੀ ਹੇਂਠ ਚੱਲ ਰਹੇ ਬਚਾਅ ਕਾਰਜਾਂ ਦੇ 24 ਘੰਟਿਆਂ ਬਾਅਦ ਵੀ ਅਜੇ ਸਫਲਤਾ ਹੱਥ ਨਹੀਂ ਲੱਗੀ ਹੈ । ਮੌਕੇ ‘ਤੇ ਮੌਜੂਦ ਅਧਿਕਾਰੀ ਕੁੱਝ ਵੀ ਦੱਸਣ ਤੋਂ ਸਾਫ਼ ਇਨਕਾਰ ਕਰ ਰਹੇ ਹਨ।ਸ਼ਾਮ ਤੋਂ ਐਨ.ਡੀ.ਆਰ.ਐੱਫ ਵੱਲ ਫਤਿਹਵੀਰ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਅਸਫਲ ਰਹਿਣ ਤੋਂ ਬਾਅਦ ਅੱਜ ਸਵੇਰੇ ਬਚਾਅ ਕਾਰਜਾਂ ਦੀ ਕਮਾਨ 119 ਅਸਾਲਟ ਇੰਜੀਨੀਅਰਿੰਗ ਰੈਜ਼ਮੈਂਟ ਨੂੰ ਸੌਂਪ ਦਿੱਤੀ ਗਈ ਸੀ,

ਪਰ ਕਾਫੀ ਜੱਦੋ ਜਹਿਦ ਤੇ ਸੋਚ ਵਿਚਾਰ ਤੋਂ ਹੁਣ ਪ੍ਰਸ਼ਾਸਨ ਵੱਲੋਂ ਮਾਹਿਰਾਂ ਦੀ ਨਿਗਰਾਨੀ ਹੇਠ ਸੀਮਿੰਟ ਦੇ ਵੱਡੇ ਪਾਈਪ (ਭੜੌਂਲੀਆ) ਬੋਰ ‘ਚ ਫਸੇ ਬੱਚੇ ਦੀ ਡੂੰਘਾਈ ਦੇ ਸਮਾਂਨਤਰ ਹੇਠਾਂ ਰਿਵਾਇਤੀ ਮਨੁੱਖੀ ਸਾਧਨਾਂ ਰਾਹੀ ਭੇਜੇ ਜਾ ਰਹੇ ਹਨ, ਤਾਂ ਜੋ 120 ਫੁੱਟ ਦੀ ਡੂੰਂਘਾਈ ‘ਤੇ ਜਾ ਕੇ ਮਾਸੂਮ ਨੂੰ ਪਾਈਪ ‘ਚ ਕੱਟ ਲਾ ਕੇ ਸੁਰੱਖਿਅਤ ਬਾਹਰ ਕੱਢਿਆ ਸਕੇ।20 ਘੰਟਿਆਂ ਬਾਅਦ ਵੀ ਰੈਸਕਿਊ ਟੀਮਾਂ ਦੇ ਹੱਥ ਖਾਲੀ, ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਫਤਿਹਵੀਰ ਬੀਤੇ ਦਿਨ ਸੰਗਰੂਰ ਦੇ ਪਿੰਡ ਭਗਵਾਨਪੁਰਾ ‘ਚ ਉਸ ਮੌਕੇ ਹੜਕੰਪ ਮੱਚ ਗਿਆ, ਜਦੋ ਇੱਕ 2 ਸਾਲ ਦਾ ਮਾਸੂਮ ਬੱਚਾ ਫਤਿਹਵੀਰ ਡੂੰਘੇ ਬੋਰਵੈੱਲ ‘ਚ ਜਾ ਡਿੱਗਾ। ਹਾਲਾਂਕਿ ਡਿੱਗਦੇ ਸਮੇਂ ਬੱਚੇ ਦੀ ਮਾਂ ਗਗਨਦੀਪ ਕੌਰ ਨੇ ਉਸ ਨੂੰ ਫੜਨ ਦੀ ਕਸ਼ਿਸ਼ ਵੀ ਕੀਤੀ ਪਰ ਉਹ ਅਸਫਲ ਹੋ ਗਈ।

ਬੱਚੇ ਦੀ ਬਚਾਉਣ ਲਈ ਪਿੰਡ ਵਾਸੀਆਂ ਅਤੇ ਰੈਸਕਿਊ ਟੀਮ ਵੱਲੋਂ ਕੋਸ਼ਿਸ਼ਾਂ ਜਾਰੀ ਹਨ। ਉਥੇ ਬੱਚੇ ਨੂੰ ਬਚਾਉਣ ਲਈ ਆਰਮੀ ਵੀ ਪਹੁੰਚ ਚੁੱਕੀ ਹੈ। ਬੱਚੇ ਕੋਲ ਪਾਈਪ ਜ਼ਰੀਏ ਆਕਸੀਜਨ ਅਤੇ ਵਾਇਰ ਨਾਲ ਕੈਮਰਾ ਪਹੁੰਚਾਇਆ ਗਿਆ ਹੈ।ਉਥੇ ਹੀ 20 ਘੰਟਿਆ ਦੀ ਜਦੋ-ਜਹਿਦ ਤੋਂ ਬਾਅਦ ਵੀ ਅਜੇ ਤੱਕ ਸਫਲਤਾ ਹੱਥ ਨਹੀਂ ਲੱਗੀ ਹੈ। ਤੁਹਾਨੂੰ ਦੱਸ ਦੇਈਏ ਕਿ ਘਟਨਾ ਤੋਂ ਬਾਅਦ ਪਿੰਡ ‘ਚ ਸਨਸਨੀ ਫੇਲ ਗਈ ਹੈ ਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਹੈ।ਸੂਬੇ ਭਰ ‘ਚ ਲੋਕਾਂ ਵੱਲੋਂ ਫਤਿਹਵੀਰ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਡੀ.ਸੀ. ਘਣਸ਼ਿਆਮ ਥੋਰੀ ਅਤੇ ਐੱਸ.ਐੱਸ.ਪੀ. ਸੰਦੀਪ ਗਰਗ ਮੌਕੇ ‘ਤੇ ਪੁੱਜੇ ਹੋਏ ਹਨ। ਦੱਸ ਦੇਈਏ ਕਿ ਫਤਿਹਵੀਰ ਪਰਿਵਾਰ ਦਾ ਇਕਲੌਤਾ ਬੇਟਾ ਹੈ ਅਤੇ 10 ਜੂਨ ਨੂੰ ਉਸ ਦਾ ਜਨਮਦਿਨ ਹੈ।

Leave a Reply

Your email address will not be published. Required fields are marked *