Saturday, September 21, 2019
Home > News > ਖਹਿਰਾ ਦਾ ਖੁਲਾਸਾ, ਇਸ ਤਰਾਂ ਕਰੋੜਾਂ ਰੁਪਏ ਦੇ ਪਾਣੀ ਦਾ ਚੂਨਾ ਲਗਾ ਰਹੀ ਹੈ ਕੇਂਦਰ ਸਰਕਾਰ

ਖਹਿਰਾ ਦਾ ਖੁਲਾਸਾ, ਇਸ ਤਰਾਂ ਕਰੋੜਾਂ ਰੁਪਏ ਦੇ ਪਾਣੀ ਦਾ ਚੂਨਾ ਲਗਾ ਰਹੀ ਹੈ ਕੇਂਦਰ ਸਰਕਾਰ

ਝੋਨੇ ਦਾ ਸੀਜ਼ਨ ਸ਼ੁਰੂ ਹੋਣ ਨੂੰ ਹੈ ਅਤੇ ਪੰਜਾਬ ਦੀਆਂ ਨਹਿਰਾਂ ਵਿਚੋਂ ਪਾਣੀ ਸੁੱਕਿਆ ਦਿਖਾਈ ਦੇ ਰਿਹਾ ਹੈ, ਜਿਸ ਕਾਰਨ ਪੰਜਾਬ ਦੇ ਕਿਸਾਨ ਪਾਣੀ ਦੀ ਇੱਕ-ਇੱਕ ਬੂੰਦ ਨੂੰ ਤਰਸ ਰਹੇ ਹਨ ਅਤੇ ਉਨ੍ਹਾਂ ਨੂੰ ਵੱਧ ਪੈਸੇ ਖਰਚ ਕਰਕੇ ਡੂੰਘੇ ਬੋਰ ਕਰਵਾਉਣੇ ਪੈ ਰਹੇ ਹਨ ਤਾਂ ਜੋ ਝੋਨੇ ਦੀ ਫਸਲ ਲਈ ਲੋੜੀਂਦਾ ਪਾਣੀ ਮਿਲ ਸਕੇ।ਇਸ ਸਭ ਸਬੰਧੀ ਸੁਖਪਾਲ ਖਹਿਰਾ ਨੇ ਕੇਂਦਰ ਸਰਕਾਰ ਤੇ ਸਵਾਲ ਚੁੱਕੇ ਹਨ, ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵਲੋਂ ਪਾਕਿਸਤਾਨ ਨੂੰ ਬਿਨ੍ਹਾਂ ਵਜ੍ਹਾ ਜਾ ਰਹੇ ਦਰਿਆਈ ਪਾਣੀ ‘ਤੇ ਕਈ ਸਵਾਲ ਚੁੱਕੇ ਗਏ ਹਨ।

ਤਰਨਤਾਰਨ ਹਰੀਕੇ ਹੈਡ ਵਰਕਸ ਤੋਂ ਪਾਕਿਸਤਾਨ ਨੂੰ ਵਾਧੂ ਮਾਤਰਾ ‘ਚ ਜਾ ਰਹੇ ਪਾਣੀ ‘ਤੇ ਅੱਜ ਸੁਖਪਾਲ ਖਹਿਰਾ ਨੇ ਸ਼ੱਕ ਜ਼ਾਹਰ ਕਰਦੇ ਹੋਏ ਕਈ ਸਵਾਲ ਕੇਂਦਰ ਸਰਕਾਰ ਨੂੰ ਕੀਤੇ। ਖਹਿਰਾ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਲਾਈਵ ਹੋ ਕੇ ਦੱਸਿਆ ਕਿ ਇਨ੍ਹਾਂ ਦਿਨਾਂ ‘ਚ ਹਰੀਕੇ ਹੈਡ ਵਰਕਸ ਤੋਂ ਵੱਡੇ ਪੱਧਰ ‘ਤੇ ਪਾਕਿਸਤਾਨ ਨੂੰ ਪਾਣੀ ਜਾ ਰਿਹਾ ਹੈ,

ਇਹ ਕਿਉਂ ਜਾ ਰਿਹਾ ਹੈ ਜਦਕਿ ਪੰਜਾਬ ਦੀਆਂ ਲਗਭਗ ਸਾਰੀਆਂ ਨਹਿਰਾਂ ਸੁੱਕੀਆਂ ਪਈਆਂ ਹਨ ਤੇ ਖੇਤੀ ਵਾਸਤੇ ਕਿਸਾਨ ਬੂੰਦ-ਬੂੰਦ ਪਾਣੀ ਲਈ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਕਿਤੇ ਇਹ ਪੰਜਾਬ ਖਿਲਾਫ ਕੇਂਦਰ ਵਲੋਂ ਕੋਈ ਡੂੰਘੀ ਸਾਜਿਸ਼ ਤਾਂ ਨਹੀਂ ਰਚੀ ਜਾ ਰਹੀ ਹੈ?ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਤੋਂ ਪੰਜਾਬ ਏਕਤਾ ਪਾਰਟੀ ਦੇ ਮੈਂਬਰ ਗੁਰਮੀਤ ਸਿੰਘ ਬਰਾੜ ਨੇ ਪਾਕਿਸਤਾਨ ਬੋਰਡ ਸਾਹਨੇਵਾਲ ਨੇੜੇ ਖੜ ਕੇ ਪਿਛਲੇ ਦੋ ਦਿਨਾਂ ਤੋਂ ਇਸ ਬਾਰੇ ਰਿਸਰਚ ਕੀਤੀ। ਜਿਸ ਦੌਰਾਨ ਉਨ੍ਹਾਂ ਖੁਲ੍ਹਾਸਾ ਕੀਤਾ ਕਿ ਪੰਜਾਬ ਦਾ ਪਾਣੀ ਵੱਡੀ ਮਾਤਰਾ ‘ਚ ਪਾਕਿਸਤਾਨ ਨੂੰ ਜਾ ਰਿਹਾ ਹੈ।

Leave a Reply

Your email address will not be published. Required fields are marked *