Sunday, September 22, 2019
Home > News > ਜਾਣੋ 40 ਘੰਟਿਆਂ ਬਾਅਦ ਕਿਸ ਹਾਲਤ ਵਿਚ ਹੈ ਬੋਰਵੈਲ ਵਿਚ ਡਿਗਿਆ ਫਤਿਹ

ਜਾਣੋ 40 ਘੰਟਿਆਂ ਬਾਅਦ ਕਿਸ ਹਾਲਤ ਵਿਚ ਹੈ ਬੋਰਵੈਲ ਵਿਚ ਡਿਗਿਆ ਫਤਿਹ

ਸੁਨਾਮ ਊਧਮ ਸਿੰਘ ਵਾਲਾ ਸਥਾਨਕ ਸ਼ੇਰੋ ਵਾਲਾ ਰੋਡ ‘ਤੇ ਪਿੰਡ ਭਗਵਾਨਪੁਰਾ ‘ਚ ਬੌਰਵੈਲ ‘ਚ ਡਿੱਗੇ ਹੋਏ 2 ਸਾਲਾ ਮਾਸੂਮ ਫਤਿਹ ਨੂੰ 40 ਘੰਟੇ ਹੋ ਗਏ ਹਨ, ਜਿਸ ਨੂੰ ਬਚਾਉਣ ਲਈ ਪ੍ਰਸ਼ਾਸਨ ਤੇ ਲੋਕਾਂ ਵਲੋਂ ਪਿਛਲੇ ਲਗਾਤਾਰ 40ਘੰਟਿਆਂ ਤੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।ਸ਼ਨੀਵਾਰ ਸਵੇਰੇ ਪੰਜ ਕੁ ਵਜੇ ਫ਼ਤਹਿਵੀਰ ਦਾ ਸਿਰ ਹਿੱਲਣ ਦੀਆਂ ਤਸਵੀਰਾਂ ਨਜ਼ਰ ਆਈਆਂ ਹਨ। ਫ਼ਤਹਿਵੀਰ ਪਿਛਲੇ 40 ਘੰਟਿਆਂ ਤੋਂ 150 ਫੁੱਟ ਡੂੰਘੇ ਤੇ 9 ਇੰਚ ਚੌੜੇ ਬੋਰਵੈੱਲ ਵਿੱਚ ਫਸਿਆ ਹੋਇਆ ਹੈ।

ਹਾਲੇ ਤਕ ਉਸ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਜਾਰੀ ਹਨ।ਸੀਸੀਟੀਵੀ ਕੈਮਰਿਆਂ ਵਿੱਚ ਫ਼ਤਹਿ ਵੱਲੋਂ ਸਿਰ ਹਿਲਾਉਣ ਦੀਆਂ ਤਸਵੀਰਾਂ ਦੇਖੀਆਂ ਗਈਆਂ, ਜਿਸ ਤੋਂ ਡਾਕਟਰਾਂ ਨੇ ਅੰਦਾਜ਼ਾ ਲਾਇਆ ਹੈ ਫ਼ਤਹਿ ਦੇ ਸਾਹ ਹਾਲੇ ਵੀ ਜਾਰੀ ਹਨ। ਪਰ ਬੱਚਾ ਹਾਲੇ ਵੀ ਜ਼ਿੰਦਗੀ ਲਈ ਜੂਝ ਰਿਹਾ ਹੈ।40 ਘੰਟੇ ਬਾਅਦ ਵੀ ਰੈਸਕਿਊ ਆਪ੍ਰੇਸ਼ਨ ਲਗਾਤਾਰ ਜਾਰੀ ਹੈ। ਪਰ ਕਿਸੇ ਮਸ਼ੀਨ ਦੀ ਵਰਤੋਂ ਨਾ ਹੋ ਸਕਣ ‘ਤੇ ਬਚਾਅ ਕਾਰਜ ਵਿੱਚ ਦੇਰੀ ਹੁੰਦੀ ਨਜ਼ਰ ਆ ਰਹੀ ਹੈ।

150 ਫੁੱਟ ਡੂੰਘੇ ਬੋਰ ਦੇ ਬਰਾਬਰ ਤਕਰੀਬਨ 80 ਤੋਂ 90 ਫੁੱਟ ਤਕ ਦਾ ਬੋਰ ਹੇਠਾਂ ਉੱਤਰਨ ਲਈ ਪੁੱਟਿਆ ਜਾ ਚੁੱਕਾ ਹੈ।ਜਾਣਕਾਰੀ ਦੇ ਅਨੁਸਾਰ ਬੱਚੇ ਨੂੰ ਕੱਢਣ ਦੇ ਲਈ ਐੱਨ.ਡੀ.ਆਰ.ਐੱਫ. ਟੀਮ ਵੀ ਮੌਕੇ ‘ਤੇ ਮੌਜੂਦ ਹੈ, ਜਿਸ ਨੂੰ ਬੱਚੇ ਤੱਕ ਆਕਸੀਜਨ ਪਹੁੰਚਾਉਣ ‘ਚ ਸਫਲਤਾ ਮਿਲੀ ਹੈ। ਵਰਨਣਯੋਗ ਹੈ ਕਿ ਬੱਚੇ ਦੇ ਪਿਤਾ ਸੁਖਵਿੰਦਰ ਸਿੰਘ ਦੇ ਘਰ ਵਿਆਹ ਤੋਂ 6 ਸਾਲ ਬਾਅਦ ਇਸ ਬੱਚੇ ਦਾ ਜਨਮ ਹੋਇਆ ਸੀ। ਸਮਾਚਾਰ ਲਿਖਣ ਤੱਕ ਬੱਚੇ ਨੂੰ ਕੱਢਿਆ ਨਹੀਂ ਜਾ ਸਕਿਆ ਸੀ, ਹਜ਼ਾਰਾ ਲੋਕ ਬੱਚੇ ਦੇ ਲਈ ਦੁਆਵਾਂ ਕਰ ਰਹੇ ਹੈ।

Leave a Reply

Your email address will not be published. Required fields are marked *