Sunday, September 22, 2019
Home > News > ਵਿਦੇਸ਼ ਤੋ ਆਇਆ ਸੀ ਮੁੰਡਾ ਵਿਆਹ ਕਰਵਾਉਣ ਵਾਸਤੇ ਪਰ ਦੋਸਤਾਂ ਦੀ ਮਾੜੀ ਕਰਤੂਤ ਨੇ ਲੈ ਲਈ ਜਾਨ

ਵਿਦੇਸ਼ ਤੋ ਆਇਆ ਸੀ ਮੁੰਡਾ ਵਿਆਹ ਕਰਵਾਉਣ ਵਾਸਤੇ ਪਰ ਦੋਸਤਾਂ ਦੀ ਮਾੜੀ ਕਰਤੂਤ ਨੇ ਲੈ ਲਈ ਜਾਨ

ਪੰਜਾਬ ਵਿੱਚ ਨਸ਼ਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹਰ ਰੋਜ਼ ਹੀ ਨਸ਼ੇ ਨਾਲ ਨੌਜਵਾਨਾਂ ਦੇ ਮਰਨ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਸਰਕਾਰ ਅਤੇ ਪੁਲੀਸ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਦੀਆਂ ਗੱਲਾਂ ਕਰਦੀਆਂ ਹਨ। ਮੋਗਾ ਵਿੱਚ ਇੱਕ ਨੌਜਵਾਨ ਦੀ ਵੱਧ ਮਾਤਰਾ ਵਿੱਚ ਨਸ਼ਾ ਲੈਣ ਨਾਲ ਮੌਤ ਹੋ ਗਈ। ਇਹ ਨੌਜਵਾਨ ਵਿਦੇਸ਼ ਤੋਂ ਆਇਆ ਸੀ। ਮ੍ਰਿਤਕ ਦੇ ਇਕ ਸੰਬੰਧੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਨੌਜਵਾਨ ਦੋਹਾ ਕਤਰ ਗਿਆ ਹੋਇਆ ਸੀ ਅਤੇ ਤਕਰੀਬਨ ਸਾਢੇ ਤਿੰਨ ਮਹੀਨੇ ਪਹਿਲਾਂ ਪੰਜਾਬ ਆਇਆ ਸੀ। ਮ੍ਰਿਤਕ ਦੇ ਇੱਕ ਦੋਸਤ ਨੇ ਉਸ ਨੂੰ ਨਸ਼ਾ ਦੇ ਦਿੱਤਾ। ਜਿਸ ਨਾਲ ਉਸ ਦੀ ਮੌਤ ਹੋ ਗਈ।

ਉਨ੍ਹਾਂ ਨੂੰ ਰਾਤ ਨੂੰ ਪੁਲਿਸ ਵਾਲਿਆਂ ਦਾ ਫੋਨ ਆਇਆ ਸੀ ਕਿ ਤੁਹਾਡੇ ਲੜਕੇ ਦੀ ਮੌਤ ਹੋ ਚੁੱਕੀ ਹੈ। ਉਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਹੈ ਕਿ ਜਦੋਂ ਮ੍ਰਿਤਕ ਨੇ ਨਸ਼ੇ ਦੀ ਵਰਤੋਂ ਕਰ ਲਈ ਤਾਂ ਉਸ ਦਾ ਦੋਸਤ ਉਸ ਦੇ ਸਿਰ ਵਿੱਚ ਪਾਣੀ ਪਾ ਰਿਹਾ ਸੀ। ਇਸ ਲੜਕੇ ਲਈ ਲੜਕੀ ਦੀ ਭਾਲ ਕੀਤੀ ਜਾ ਰਹੀ ਸੀ। ਇਸ ਨੇ ਵਿਆਹ ਕਰਵਾ ਕੇ ਵਾਪਸ ਵਿਦੇਸ਼ ਜਾਣਾ ਸੀ। ਮ੍ਰਿਤਕ ਪਹਿਲਾਂ ਨਸ਼ਾ ਨਹੀਂ ਕਰਦਾ ਸੀ।

ਜਦੋਂ ਪੱਤਰਕਾਰਾਂ ਨੇ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਦਸਮੇਸ਼ ਨਗਰ ਦੇ ਦਸਮੇਸ਼ ਪਾਰਕ ਵਿੱਚੋਂ ਉਨ੍ਹਾਂ ਨੂੰ ਅੰਮ੍ਰਿਤਪਾਲ ਸਿੰਘ ਪੁੱਤਰ ਅਵਤਾਰ ਸਿੰਘ ਦੀ ਲਾਸ਼ ਮਿਲੀ ਹੈ। ਜਿਹੜਾ ਕਿ ਪਿੰਡ ਖਿਦਰਾਣਾ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਉਸ ਦੀ ਲਾਸ਼ ਇੱਕ ਸੁੰਨਸਾਨ ਜਗ੍ਹਾ ਤੋਂ ਮਿਲੀ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਨੇ ਮ੍ਰਿਤਕ ਦੇ ਦੋਸਤ ਤੇ ਹੀ ਉਸ ਨੂੰ ਨਸ਼ਾ ਦੇਣ ਦਾ ਦੋਸ਼ ਲਗਾਇਆ ਹੈ।

ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਮ੍ਰਿਤਕ ਦੀ ਮੌਤ ਹੋ ਚੁੱਕੀ ਸੀ।

Leave a Reply

Your email address will not be published. Required fields are marked *