Sunday, September 22, 2019
Home > News > ਫਤਿਹ’ ਦੇ ਰਾਹਤ ਕਾਰਜਾਂ ਬਾਰੇ ਕਥਿਤ ਆਡਿਓ ਹੋਇਆ ਵਾਇਰਲ , ਦੇਖੋ ਇੰਡੀਆ ਦਾ ਹਾਲ (ਵੀਡੀਓ)

ਫਤਿਹ’ ਦੇ ਰਾਹਤ ਕਾਰਜਾਂ ਬਾਰੇ ਕਥਿਤ ਆਡਿਓ ਹੋਇਆ ਵਾਇਰਲ , ਦੇਖੋ ਇੰਡੀਆ ਦਾ ਹਾਲ (ਵੀਡੀਓ)

ਪੂਰੇ ਦੇਸ਼ ਦੀਆਂ ਨਜ਼ਰਾਂ ਸੰਗਰੂਰ ਦੇ ਸੁਨਾਮ ਵਿਚਲੇ ਪਿੰਡ ਭਗਵਾਨਪੁਰਾ ਵਲ ਲੱਗੀਆਂ ਰਹੀਆਂ। ਨਾ ਸਿਰਫ਼ ਨਜ਼ਰਾਂ, ਬਲਕਿ ਕਰੋੜਾਂ ਲੋਕਾਂ ਨੇ ਦਿਨ-ਰਾਤ ਲਗਾਤਾਰ 6 ਦਿਨ ਤੱਕ ਦੋ ਵਰ੍ਹਿਆਂ ਦੇ ਮਾਸੂਮ ਫਤਿਹਵੀਰ ਸਿੰਘ ਦੀ ਸਲਾਮਤੀ ਲਈ ਅਰਦਾਸਾਂ ਦਾ ਦੌਰ-ਏ-ਦੌਰਾ ਰਿਹਾ। ਕਰੋੜਾਂ ਲੋਕਾਂ ਦੇ ਸਾਹ ਅਟਕੇ ਰਹੇ। ਦੂਆਵਾਂ-ਅਰਦਾਸਾਂ ਦਾ ਸਿਲਸਿਲਾ ਜਾਰੀ ਰਿਹਾ। ਕਹਿੰਦੇ ਨੇ ਅੰਤ ਭਲਾ ਸੋ ਭਲਾ। ਪਰ ਨੰਨ੍ਹੇ ਫਰਿਸ਼ਤੇ ਫਤਿਹਵੀਰ ਨਾਲ ਅਜਿਹਾ ਨਹੀਂ ਹੋਇਆ। 120 ਫੁੱਟ ਡੂੰਘੇ ਬੋਰਵੈੱਲ ਵਿੱਚ 6 ਦਿਨ ਦਾ ਫਾਸਲਾ ਕਿਸੇ ਵੱਡੇ ਲਈ ਵੀ ਘੱਟ ਨਹੀਂ ਹੁੰਦਾ, ਉਹ ਸਭ ਨੇ ਵੇਖਿਆ, ਕਿਸ ਤਰ੍ਹਾਂ ਦੇਸ਼ ਦੀ ਇੱਕ ਵੱਡੀ ਸੰਸਥਾ ਬੱਚੇ ਨੂੰ ਬਚਾਅ ਨਹੀਂ ਸਕੀ।

ਹੁਣ ਗੋਂਗਲੂਆਂ ਤੋਂ ਮਿੱਟੀ ਝਾੜਣ ਦਾ ਕੋਈ ਲਾਭ ਨਹੀਂ, ਜਿਨ੍ਹਾਂ ਦੀ ਜਿੰਦਗੀ ਉਜੜਨੀ ਸੀ ਉਜੜ ਗਈ।ਇਹ ਮੌਤ ਫਤਿਹਵੀਰ ਦੀ ਨਹੀਂ ਹੈ, ਸਾਡੇ ਸੁੱਤੇ ਹੋਏ ਨਿਜਾਮ, ਅਣਗਹਿਲੀ, ਅਤੇ ਸਵਾ ਸੌ ਕਰੋੜ ਦੀ ਆਬਾਦੀ ਵਾਲੇ ਦੇਸ਼ ਦੇ ਸਭਤੋਂ ਵੱਡੀ ਬਚਾਅ ਏਜੰਸੀ ਦੀ ਨਾਕਾਮੀ ਦੀ ਮੌਤ ਹੈ। ਇਹ ਪਹਿਲਾ ਮਾਮਲਾ ਨਹੀਂ ਹੈ ਕਿਸੇ ਮਾਸੂਮ ਦੇ ਬੋਰਵੈੱਲ ਵਿੱਚ ਡਿੱਗਣ ਦਾ।

ਕੀ ਸਾਨੂੰ ਸਿੱਖਣ ਵਿੱਚ ਸ਼ਰਮ ਆਉਂਦੀ ਹੈ, ਜਾਂ ਅਸੀਂ ਪਿਛਲੀਆਂ ਗਲਤੀਆਂ ਜਾਂ ਊਣਤਾਈਆਂ ਤੋਂ ਸਿੱਖਣਾ ਹੀ ਨਹੀਂ ਚਾਹੁੰਦੇ। ਜਦੋਂ ਵੀ ਕਿਸੇ ਦੀ ਜਾਨ ‘ਤੇ ਬਣਦੀ ਹੈ ਤਾਂ ਦੇਸ਼ ਵਿੱਚ ਹੋ-ਹੱਲਾ ਹੁੰਦਾ ਹੈ। ਸਾਰੇ ਜਣੇ ਵਹਾਅ ਵਿੱਚ ਵਹਿੰਦੇ ਨੇ, ਪਰ ਕੁਝ ਦਿਨ ਬੀਤਣ ਦੇ ਬਾਅਦ ਸਭ ਪਹਿਲਾਂ ਵਰਗਾ ਯਾਨੀ ਸ਼ਾਂਤ ਹੋ ਜਾਂਦਾ ਹੈ।

ਸੰਗਰੂਰ ਦੇ ਸੁਨਾਮ ਦਾ ਪਿੰਡ ਭਗਵਾਨਪੁਰਾ। ਇੱਥੋਂ ਦੇ ਸੁਖਵਿੰਦਰ ਸਿੰਘ ਸਿੱਧੂ ਦੇ ਘਰ ਵਿਆਹ ਦੇ 5-6 ਵਰ੍ਹਿਆਂ ਬਾਅਦ ਫਤਿਹਵੀਰ ਦੇ ਆਗਮਨ ਦੀ ਇਬਾਰਤ ਦਾ ਆਗਾਜ਼ ਹੋਇਆ। ਮਾਪਿਆਂ ਦਾ ਇਕਲੌਤਾ ਹੋਣ ਕਰਕੇ ਘਰ ਵਿੱਚ ਸਭ ਪਾਸੇ ਗੋਡੇ-ਗੋਡੇ ਚਾਅ ਚੜ੍ਹਿਆ ਹੋਇਆ ਸੀ। ਲੰਘੀ 6 ਜੂਨ ਨੂੰ ਘਰ ਦੇ ਵਿਹੜੇ ਵਿੱਚ ਹੀ ਖੁੱਲ੍ਹੇ ਬੋਰਵੈੱਲ ਦੇ ਰੂਪ ਵਿੱਚ ਕਾਲ ਇੰਤਜਾਰ ਕਰ ਰਿਹਾ ਸੀ ਫਤਿਹਵੀਰ ਦਾ। ਸ਼ਾਮ 4 ਵਜੇ ਦਾ ਵਕਤ। ਸ਼ਾਇਦ ਸੁਨਾਮ ਖਾਸ ਕਰਕੇ ਪਰਿਵਾਰ ਇਸ ਪਲ ਨੂੰ ਕਦੇ ਯਾਦ ਨਹੀਂ ਕਰਨਾ ਚਾਹੇਗਾ ਅਤੇ ਨਾ ਚਾਹੁੰਦੇ ਹੋਈ ਵੀ ਕਦੇ ਭੁੱਲ ਸਕੇਗਾ।

Leave a Reply

Your email address will not be published. Required fields are marked *