Sunday, September 22, 2019
Home > News > ਵੱਡੀ ਚੇਤਾਵਨੀ: ਆਉਣ ਵਾਲੇ ਕੁੱਝ ਹੀ ਸਮੇਂ ਚ’ ਪੰਜਾਬ ਵਿਚ ਆਵੇਗਾ ਭਾਰੀ ਮੀਂਹ, ਦੇਖੋ ਪੂਰੀ ਖਬਰ ਤੇ ਸ਼ੇਅਰ ਕਰੋ

ਵੱਡੀ ਚੇਤਾਵਨੀ: ਆਉਣ ਵਾਲੇ ਕੁੱਝ ਹੀ ਸਮੇਂ ਚ’ ਪੰਜਾਬ ਵਿਚ ਆਵੇਗਾ ਭਾਰੀ ਮੀਂਹ, ਦੇਖੋ ਪੂਰੀ ਖਬਰ ਤੇ ਸ਼ੇਅਰ ਕਰੋ

ਪੂਰੇ ਦੇਸ਼ ਵਿੱਚ ਹਨੇਰੀ ਝੱਖੜ ਦਰਮਿਆਨ ਪੰਜਾਬ ਵਿੱਚ ਵੀ ਮੌਸਮ ਨੇ ਕਰਵਟ ਬਦਲੀ ਹੈ। ਪੰਜਾਬ ਸਮੇਤ ਰਾਜਧਾਨੀ ਚੰਡੀਗੜ੍ਹ ਵਿੱਚ ਦੇਰ ਸ਼ਾਮ ਪਏ ਛਰਾਟਿਆਂ ਨੇ ਗਰਮੀ ਕਾਰਨ ਸੜਦੀ ਧਰਤੀ ਨੂੰ ਕੁਝ ਠੰਢਕ ਦਿੱਤੀ ਉੱਥੇ ਹੀ ਲੋਕਾਂ ਨੂੰ ਵੀ ਕਾਫੀ ਰਾਹਤ ਮਿਲੀ ਹੈ।

ਪੰਜਾਬ ਦੇ ਮੁੱਖ ਸ਼ਹਿਰਾਂ, ਪਟਿਆਲਾ, ਲੁਧਿਆਣਾ ਬਠਿੰਡਾ, ਫ਼ਰੀਦਕੋਟ ਅਤੇ ਚੰਡੀਗੜ੍ਹ ਵਿੱਚ ਵੀ ਤੇਜ਼ ਹਨੇਰੀ ਚੱਲੀ ਅਤੇ ਫਿਰ ਕੁਝ ਸਮਾਂ ਮੀਂਹ ਵੀ ਪਿਆ। ਫ਼ਰੀਦਕੋਟ ਅਤੇ ਬਠਿੰਡਾ ਦੇ ਕਈ ਇਲਾਕਿਆਂ ਵਿੱਚ ਗੜ੍ਹੇਮਾੜੀ ਦੀ ਖ਼ਬਰ ਵੀ ਹੈ।ਬੇਸ਼ੱਕ ਮੀਂਹ ਕੁਝ ਹੀ ਸਮਾਂ ਪਿਆ ਪਰ ਇੰਨੇ ਵਿੱਚ ਹੀ ਪਾਰਾ ਕਾਫੀ ਹੇਠਾਂ ਆ ਗਿਆ।

ਪੰਜਾਬ ਦੇ ਨਾਲ-ਨਾਲ ਹਰਿਆਣਾ ਹਿਮਾਚਲ ਵਿੱਚ ਵੀ ਕਈ ਥਾਈ ਮੀਂਹ ਪਿਆ। ਹਿਮਾਚਲ ਵਿੱਚ ਰੋਹਤਾਂਗ ਤੇ ਕੁੱਲੂ ਦੇ ਨਾਲ-ਨਾਲ ਕਸ਼ਮੀਰ ਦੇ ਵੀ ਕਈ ਹਿੱਸਿਆਂ ਵਿੱਚ ਅੱਜ ਤਾਜ਼ਾ ਬਰਫ਼ਬਾਰੀ ਹੋਈ ਹੈ। ਅਜਿਹੇ ਵਿੱਚ ਲੋਕ ਗਰਮੀ ਤੋਂ ਕੁਝ ਰਾਹਤ ਦੀ ਆਸ ਕਰ ਸਕਦੇ ਹਨ।

Leave a Reply

Your email address will not be published. Required fields are marked *