Sunday, November 17, 2019
Home > News > ਫਤਹਿਵੀਰ ਦੀ ਮੌਤ ਤੋਂ ਬਾਅਦ ਅਜੇ ਵੀ ਨਹੀਂ ਖੁੱਲੀਆਂ ਨਲਾਇਕ ਪ੍ਰਸ਼ਾਸ਼ਨ ਦੀਆਂ ਅੱਖਾਂ ਤੇ ਖੁੱਲ੍ਹਾ ਪਿਆ ਹੈ 650 ਫੁੱਟ ਡੂੰਘਾ ਬੋਰ, ਦੇਖੋ ਪੂਰਾ ਵੀਡੀਓ

ਫਤਹਿਵੀਰ ਦੀ ਮੌਤ ਤੋਂ ਬਾਅਦ ਅਜੇ ਵੀ ਨਹੀਂ ਖੁੱਲੀਆਂ ਨਲਾਇਕ ਪ੍ਰਸ਼ਾਸ਼ਨ ਦੀਆਂ ਅੱਖਾਂ ਤੇ ਖੁੱਲ੍ਹਾ ਪਿਆ ਹੈ 650 ਫੁੱਟ ਡੂੰਘਾ ਬੋਰ, ਦੇਖੋ ਪੂਰਾ ਵੀਡੀਓ

ਬੀਤੇ ਦਿਨੀਂ ਸੰਗਰੂਰ ਦੇ ਪਿੰਡ ਭਗਵਾਨਪੁਰ ਦੇ ਵਿਚ ਫਤਹਿਵੀਰ ਨਾਮ ਦਾ ਇੱਕ ਮਾਸੂਮ ਬੱਚਾ ਜੋ ਕਿ 120 ਫੁੱਟ ਡੂੰਘੇ ਬੋਰਵੈਲ ਦੇ ਵਿਚ ਡਿੱਗਣ ਕਾਰਨ ਕਰੀਬ 6 ਦਿਨ ਆਪਣੀ ਜਿੰਦਗੀ ਅਤੇ ਮੌਤ ਦੇ ਨਾਲ ਬੋਰਵੈਲ ਵਿਚ ਲੜਦਾ ਰਿਹਾ ਤੇ ਆਖੀਰ ਉਸਦੀ ਮੌਤ ਹੋ ਗਈ ਤੇ ਉਸਨੂੰ ਭਿਆਨਕ ਤਰੀਕੇ ਨਾਲ ਬੋਰਵੈਲ ਦੇ ਵਿਚੋਂ ਬਾਹਰ ਕੱਢਿਆ।

ਇਸ ਭਿਆਨਕ ਦੁਰਘਟਨਾ ਵਿਚ ਲੋਕਾਂ ਵੱਲੋਂ ਪ੍ਰਸ਼ਾਸ਼ਨ ਤੇ ਸਰਕਾਰ ਨੂੰ ਜਿੰਮੇਵਾਰ ਦੱਸਿਆ ਗਿਆ ਹੈ ਤੇ ਇਸ ਘਟਨਾਂ ਤੋਂ ਬਾਅਦ ਵੀ ਪ੍ਰਸ਼ਾਸ਼ਨ ਦੀਆਂ ਅੱਖਾਂ ਖੁੱਲ ਰਹੀਆਂ ਤੇ ਸ਼ਰੇਆਮ ਬੋਰਵੈਲ ਜੋ ਕਿ ਕਈ ਸਾਲਾਂ ਤੋਂ ਬੰਦ ਪਏ ਹਨ ਤੇ ਇਹਨਾਂ ਬੋਰਵੈਲਾਂ ਤੇ ਕਿਸੇ ਪ੍ਰਕਾਰ ਦਾ ਕੋਈ ਢੱਕਣ ਨਹੀਂ ਦਿੱਤਾ ਗਿਆ ਜਿਸ ਕਰਕੇ ਇਹਨਾਂ ਬੋਰਵੈਲਾਂ ਵਿਚ ਕੋਈ ਵੀ ਦੁਰਘਟਨਾ ਵਾਪਰ ਸਕਦੀ ਹੈ ਤੇ ਕਿਸੇ ਹੋਰ ਫਤਹਿਵੀਰ ਦੀ ਵੀ ਜਾਨ ਜਾ ਸਕਦੀ।

ਪ੍ਰਸ਼ਾਸ਼ਨ ਦੀ ਜਾਗ ਅਜੇ ਵੀ ਨਹੀਂ ਖੁੱਲੀ ਜਿਸ ਤੋਂ ਬਾਅਦ ਲੋਕਾਂ ਵੱਲੋਂ ਕਾਫੀ ਰੋਸ ਜਤਾਇਆ ਜਾ ਰਿਹਾ ਹੈ ਕਿ ਸਰਕਾਰ ਦੀਆਂ ਇਹਨਾਂ ਗਲਤੀਆਂ ਦੇ ਕਾਰਨ ਹੀ ਅੱਜ ਮਾਸੂਮ ਫਤਹਿਵੀਰ ਮੌਤ ਦੇ ਵਿਚ ਮੂੰਹ ਵਿਚ ਚਲਾ ਗਿਆ।ਪ੍ਰਸ਼ਾਸ਼ਨ ਨੂੰ ਇਹਨਾਂ ਬੋਰਵੈੱਲਾਂ ਨੂੰ ਲੈ ਕੇ ਥੋੜਾ ਸਖਤ ਹੋਣਾ ਚਾਹੀਦਾ ਹੈ ਤੇ ਇਹਨਾਂ ਨੂੰ ਚੰਗੀ ਤਰਾਂ ਨਾਲ ਢਕਣਾ ਚਾਹੀਦਾ ਹੈ ਤੇ ਜੋ ਬੋਰਵੈਲ ਕਾਫੀ ਸਾਲਾਂ ਤੋਂ ਬੰਦ ਪਏ ਹਨ ਉਹਨਾਂ ਵਿਚ ਮਿੱਟੀ ਪਾ ਕੇ ਉਹਨਾਂ ਨੂੰ ਪੂਰਨਾ ਚਾਹੀਦਾ ਹੈ ਤਾਂ ਜੋ ਫਤਹਿਵੀਰ ਜਿਹੀ ਭਿਆਨਕ ਘਟਨਾਂ ਹੋਣ ਤੋਂ ਰੋਕੀ ਜਾ ਸਕੇ।

Leave a Reply

Your email address will not be published. Required fields are marked *