Wednesday, June 26, 2019
Home > News > ਅਮਿਤਾਭ ਨੇ 100-200 ਨਹੀਂ ਬਲਕਿ ਇੰਨੇ ਹਜ਼ਾਰ ਕਿਸਾਨਾਂ ਦਾ ਚੁਕਾਇਆ ਕਰਜ਼ਾ, ਪੰਜਾਬ ਦੇ ਨੇਤਾ ਅਤੇ ਅਭਿਨੇਤਾ ਨੂੰ ਸਿੱਖਣ ਦੀ ਲੋੜ

ਅਮਿਤਾਭ ਨੇ 100-200 ਨਹੀਂ ਬਲਕਿ ਇੰਨੇ ਹਜ਼ਾਰ ਕਿਸਾਨਾਂ ਦਾ ਚੁਕਾਇਆ ਕਰਜ਼ਾ, ਪੰਜਾਬ ਦੇ ਨੇਤਾ ਅਤੇ ਅਭਿਨੇਤਾ ਨੂੰ ਸਿੱਖਣ ਦੀ ਲੋੜ

ਅਮਿਤਾਭ ਬਚਨ ਨੇ ਪਿਛਲੇ ਸਮੇ ਵਿੱਚ ਕਈ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਹਨ ਅਤੇ ਉਨ੍ਹਾਂ ਨੇ ਹੁਣ ਵੀ ਉਹ 2000 ਕਿਸਾਨਾਂ ਦਾ ਕਰਜ਼ਾ ਦੇਣ ਜਾ ਰਹੇ ਹਨ, ਬਾਲੀਵੁੱਡ ਦੇ ਮਹਾਨਾਇਕ ਅਮਿਤਾਬ ਬੱਚਨ ਨੇ ਬੁੱਧਵਾਰ ਨੂੰ ਦੱਸਿਆ ਹੈ ਕਿ ਉਨ੍ਹਾਂ ਬਿਹਾਰ ਦੇ 2 ਹਜ਼ਾਰ ਤੋਂ ਵੱਧ ਕਿਸਾਨਾਂ ਦੀ ਕਰਜ਼ਾ ਚੁਕਾਉਣ ‘ਚ ਮਦਦ ਕੀਤੀ ਹੈ।76 ਸਾਲਾ ਅਦਾਕਾਰ ਨੇ ਇਹ ਜਾਣਕਾਰੀ ਆਪਣੇ ਬਲਾਗ ਰਾਹੀਂ ਦਿੱਤੀ ਹੈ।ਬੱਚਨ ਨੇ ਦੱਸਿਆ ਕਿ ਉਨ੍ਹਾਂ ਕੁਝ ਕਿਸਾਨਾਂ ਨੂੰ ਆਪਣੇ ਘਰ ਬੁਲਾਇਆ ਤੇ ਆਪਣੇ ਬੱਚੇ ਅਭਿਸ਼ੇਕ ਤੇ ਸ਼ਵੇਤਾ ਬੱਚਨ ਦੇ ਹੱਥੋਂ ਰਾਸ਼ੀ ਦਾਨ ਕਰਵਾਈ।ਉਨ੍ਹਾਂ ਆਪਣੇ ਬਲਾਗ ‘ਚ ਲਿਖਿਆ ਕਿ ਵਾਅਦਾ ਪੂਰਾ ਕਰ ਦਿੱਤਾ ਗਿਆ ਹੈ।ਬਿਹਾਰ ਦੇ 2100 ਕਿਸਾਨਾਂ ਦੇ ਬਕਾਇਆ ਕਰਜ਼ਿਆਂ ਦੀ ਰਾਸ਼ੀ ਇਕ-ਮੁਸ਼ਤ ਭੁਗਤਾਨ (ਓ.ਟੀ.ਐਸ.) ਰਾਹੀਂ ਬੈਂਕ ਨੂੰ ਅਦਾ ਕੀਤੀ ਗਈ।ਉਨ੍ਹਾਂ ਲਿਖਿਆ ਕਿ 2100 ‘ਚੋਂ ਕੁਝ ਕਿਸਾਨਾਂ ਨੂੰ ਜਨਕ (ਅਮਿਤਾਬ ਬੱਚਨ ਦਾ ਬੰਗਲਾ) ਵਿਖੇ ਬੁਲਾਇਆ ਗਿਆ ਤੇ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਸ਼ਵੇਤਾ ਤੇ ਅਭਿਸ਼ੇਕ ਦੇ ਹੱਥੋਂ ਰਾਸ਼ੀ ਦਿੱਤੀ ਗਈ।ਅਦਾਕਾਰ ਨੇ ਇਹ ਵੀ ਦੱਸਿਆ ਕਿ ਉਹ ਪੁਲਵਾਮਾ ਅੱਤਵਾਦੀ ਹਮਲੇ ਦੇ ਸ਼ਹੀਦ ਪਰਿਵਾਰਾਂ ਨਾਲ ਕੀਤੇ ਵਾਅਦੇ ਨੂੰ ਵੀ ਨਿਭਾਉਣ ਜਾ ਰਹੇ ਹਨ।ਉਨ੍ਹਾਂ ਲਿਖਿਆ ਕਿ ਹੁਣ ਜਨਕ ਵਿਖੇ ਸ਼ਹੀਦਾਂ ਦੇ ਪਰਿਵਾਰਾਂ, ਜਿਨ੍ਹਾਂ ਪੁਲਵਾਮਾ ਹਮਲੇ ‘ਚ ਆਪਣੀਆਂ ਜਾਨਾਂ ਵਾਰ ਦਿੱਤੀਆਂ, ਦੀ ਆਰਥਿਕ ਮਦਦ ਕਰਕੇ ਇਕ ਹੋਰ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ।ਇਸ ਤੋਂ ਪਹਿਲਾਂ ਅਮਿਤਾਬ ਬੱਚਨ ਨੇ ਉੱਤਰ ਪ੍ਰਦੇਸ਼ ਦੇ 1398 ਤੇ ਮਹਾਰਾਸ਼ਟਰ ਦੇ 350 ਕਿਸਾਨਾਂ ਦੀ ਵੀ ਮਦਦ ਕੀਤੀ ਸੀ।ਅਮਿਤਾਭ ਬਚਨ ਨੂੰ ਦੇਖਦੇ ਹੋਏ ਪੰਜਾਬ ਦੇ ਨੇਤਾ ਅਤੇ ਅਭਿਨੇਤਾ ਨੂੰ ਵੀ ਸਿੱਖਣ ਦੀ ਲੋੜ ਹੈ, ਕਿਉਂਕਿ ਪੰਜਾਬ ਵਿੱਚ ਆਏ ਦਿਨ ਕਿਸਾਨ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ।

Leave a Reply

Your email address will not be published. Required fields are marked *