Saturday, September 21, 2019
Home > News > ਟਰੂਡੋ ਨੇ ਕੀਤਾ ਵੱਡਾ ਐਲਾਨ, ਦੋ ਸਾਲ ਬਾਅਦ ਕੈਨੇਡਾ ਚ ਲੱਗ ਸਕਦੀ ਹੈ ਵੱਡੀ ਰੋਕ

ਟਰੂਡੋ ਨੇ ਕੀਤਾ ਵੱਡਾ ਐਲਾਨ, ਦੋ ਸਾਲ ਬਾਅਦ ਕੈਨੇਡਾ ਚ ਲੱਗ ਸਕਦੀ ਹੈ ਵੱਡੀ ਰੋਕ

ਵਾਤਾਵਰਣ ਪ੍ਰਦੂਸ਼ਿਤ ਹੋਣ ਦਾ ਮੁੱਦਾ ਪੂਰੇ ਵਿਸ਼ਵ ਵਿੱਚ ਗਰਮ ਹੋ ਚੁੱਕਾ ਹੈ। ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਹਰ ਕੋਈ ਚਿੰਤਤ ਹੈ। ਇਸ ਵਿੱਚ ਪਲਾਸਟਿਕ ਦੀ ਵਰਤੋਂ ਦਾ ਬਹੁਤ ਵੱਡਾ ਯੋਗਦਾਨ ਹੈ। ਪਲਾਸਟਿਕ ਛੇਤੀ ਨਸ਼ਟ ਨਹੀਂ ਹੁੰਦਾ। ਇਸ ਨਾਲ ਸੀਵਰੇਜ ਰੁਕ ਜਾਂਦਾ ਹੈ। ਜਿਸ ਨਾਲ ਗੰਦਗੀ ਫੈਲਦੀ ਹੈ। ਇਸ ਸਬੰਧ ਵਿੱਚ ਕੈਨੇਡਾ ਦੀ ਸਰਕਾਰ ਸਖਤ ਕਦਮ ਚੁੱਕ ਰਹੀ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਪਹਿਲਾਂ ਵੀ ਪਲਾਸਟਿਕ ਦੀ ਵਰਤੋਂ ਤੇ ਪਾਬੰਦੀ ਦੀ ਕਈ ਵਾਰ ਗੱਲ ਕਰ ਚੁੱਕੇ ਹਨ। ਪਰ ਹੁਣ ਉਨ੍ਹਾਂ ਨੇ ਸੰਨ 2021 ਤੋਂ ਕੈਨੇਡਾ ਵਿੱਚ ਪਲਾਸਟਿਕ ਦੀਆਂ ਉਨ੍ਹਾਂ ਆਈਟਮਾਂ ਤੋਂ ਪੂਰਨ ਤੌਰ ਤੇ ਪਾਬੰਦੀ ਲਗਾਉਣ ਦੀ ਗੱਲ ਕੀਤੀ ਹੈ। ਜਿਹੜੀਆਂ ਆਈਟਮਾਂ ਨੂੰ ਵਰਤ ਲੈਣ ਉਪਰੰਤ ਜਦੋਂ ਸੁੱਟ ਦਿੱਤਾ ਜਾਂਦਾ ਹੈ ਤਾਂ ਗੰਦਗੀ ਫੈਲਦੀ ਹੈ। ਯੂਰਪੀਅਨ ਯੂਨੀਅਨ ਨੇ ਪਹਿਲਾਂ ਹੀ ਇਸ ਤੇ ਪਾਬੰਦੀ ਲਗਾਈ ਹੋਈ ਹੈ।

ਟਰੂਡੋ ਸਰਕਾਰ ਇਸ ਗੱਲੋਂ ਵੀ ਪ੍ਰੇਸ਼ਾਨ ਹੈ ਕਿ ਮਲੇਸ਼ੀਆ ਅਤੇ ਫਿਲੀਪੀਨਜ਼ ਨੇ ਕੈਨੇਡਾ ਤੋਂ ਆਏ ਕੂੜੇ ਕਰਕਟ ਦੇ ਕੰਟੇਨਰ ਵਾਪਿਸ ਭੇਜ ਦਿੱਤੇ। ਜਿਸ ਨੂੰ ਨਸ਼ਟ ਕਰਨ ਲਈ ਕੈਨੇਡਾ ਸਰਕਾਰ ਨੂੰ ਕਾਫ਼ੀ ਖ਼ਰਚਾ ਕਰਨਾ ਪਵੇਗਾ। ਪਰ ਸੀਰ ਨੇ ਟਰੂਡੋ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਜਸਟਿਨ ਟਰੂਡੋ ਕੋਲ ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਸਾਢੇ ਤਿੰਨ ਸਾਲ ਦਾ ਸਮਾਂ ਸੀ, ਜੋ ਕਾਫੀ ਜ਼ਿਆਦਾ ਸੀ।

Leave a Reply

Your email address will not be published. Required fields are marked *