Saturday, September 21, 2019
Home > News > ਫੁੱਲ ਚੁਗਣ ਮੌਕੇ ਫਤਿਹਵੀਰ ਦੇ ਰਿਸ਼ਤੇਦਾਰਾਂ ਨੇ ਕੀਤੀ ਅਹਿਮ ਖੁਲਾਸੇ ਅਤੇ ਨਾਲ ਹੀ ਫੁੱਫੜ ਨੇ ਖੋਲੀ ਪ੍ਰਸ਼ਾਸਨ ਦੀ ਪੋਲ

ਫੁੱਲ ਚੁਗਣ ਮੌਕੇ ਫਤਿਹਵੀਰ ਦੇ ਰਿਸ਼ਤੇਦਾਰਾਂ ਨੇ ਕੀਤੀ ਅਹਿਮ ਖੁਲਾਸੇ ਅਤੇ ਨਾਲ ਹੀ ਫੁੱਫੜ ਨੇ ਖੋਲੀ ਪ੍ਰਸ਼ਾਸਨ ਦੀ ਪੋਲ

ਸੰਗਰੂਰ ਦੇ ਨੇੜਲੇ ਪਿੰਡ ਭਗਵਾਨਪੁਰਾ ‘ਚ ਬੋਰਵੈੱਲ ਵਿਚ ਡਿੱਗੇ 2 ਸਾਲਾ ਮਾਸੂਮ ਫਤਹਿਵੀਰ ਸਿੰਘ ਨੂੰ ਜਿਊਂਦਾ ਬਾਹਰ ਕੱਢਣ ‘ਚ ਅਸਫਲ ਰਹੀ। ਜਿਸ ਕਾਰਨ ਉਹ ਦੁਨੀਆ ਨੂੰ ਅਲਵਿਦਾ ਕਹਿ ਗਿਆ। ਸੂਬੇ ਭਰ ਦੇ ਲੋਕਾਂ ਦੀਆਂ ਅੱਖਾਂ ਫਤਿਹਵੀਰ ਨੂੰ ਉਡੀਕ ਰਹੀਆਂ ਸਨ, ਪਰ ਉਹ ਸਾਡੇ ਵਿਚਕਰ ਨਹੀਂ ਰਿਹਾ। ਉਸ ਨੂੰ ਲੈ ਕੇ ਲੋਕਾਂ ਦੀਆਂ ਅੱਖਾਂ ਕਾਫੀ ਨਮ ਨਜ਼ਰ ਆਈਆਂ

ਫ਼ਤਿਹਵੀਰ ਦੀ ਮੌਤ ਤੋਂ ਬਾਅਦ ਲੋਕਾਂ ਵਿਚ ਗੁੱਸਾ ਹੈ। ਸੰਗਰੂਰ ਸਮੇਤ ਪੂਰੇ ਪੰਜਾਬ ਵਿਚ ਅੱਜ ਧਰਨੇ ਦਿੱਤੇ ਜਾ ਰਹੇ ਹਨ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਬਾਹਰ ਧਰਨਾ ਸ਼ੁਰੂ ਕਰ ਦਿੱਤਾ । ਸੰਗਰੂਰ ਤੇ ਸੁਨਾਮ ਕੱਲ ਪੂਰੀ ਤਰ੍ਹਾਂ ਬੰਦ ਰਿਹਾ। ਲੋਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੇ ਡੀਸੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਹਾਲਾਂਕਿ ਪ੍ਰਸ਼ਾਸਨ ਸਫਾਈ ਦੇ ਰਿਹਾ ਹੈ ਕਿ ਬਚਾਅ ਕਾਰਜ ਵਿੱਚ ਕੋਈ ਢਿੱਲ ਨਹੀਂ ਵਰਤੀ ਗਈ। ਲੋਕ ਸਵਾਲ ਕਰ ਹਨ ਕਿ ਜੇ ਛੇਵੇਂ ਦਿਨ ਫ਼ਤਿਹ ਨੂੰ ਉਸੇ ਬੋਰ ਵਿੱਚੋਂ ਬਾਹਰ ਕੱਢਣਾ ਸੀ ਤਾਂ ਸਾਰਾ ਡਰਾਮਾ ਕਿਉਂ ਕੀਤਾ ਗਿਆ ਸੀ ।ਵੱਖ-ਵੱਖ ਸੰਗਠਨਾਂ ਦੇ ਮੈਂਬਰ ਤੇ ਲੋਕ ਪ੍ਰਦਰਸ਼ਨ ਕਰ ਰਹੇ ਹਨ। ਜਿਸਦੇ ਰੋਸ ਵਜੋਂ ਸੰਗਰੂਰ ਬੰਦ ਰੱਖਿਆ ਗਿਆ ਸੀ । ਸ਼ਹਿਰ ਵਿਚ ਦੁਕਾਨਾਂ ਤੇ ਬਾਜ਼ਾਰ ਬੰਦ ਸਨ। ਪ੍ਰਦਰਸ਼ਨਕਾਰੀ ਬੱਚੇ ਦੀ ਮੌਤ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਅਫ਼ਸਰਾਂ ਅਤੇ ਡੀਸੀ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ। ਉਹ ਡੀਸੀ ਅਤੇ ਹੋਰ ਅਫ਼ਸਰਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕਰ ਰਹੇ ਹਨ।

ਇਸਦੇ ਬਿਨਾ ਬੋਰਵੈਲ ਵਿਚ ਡਿੱਗੇ ਫਤਿਹਵੀਰ ਨੂੰ ਬਾਹਰ ਕੱਢਣ ਵਾਲੇ ਗੁਰਿੰਦਰ ਸਿੰਘ ਦਾ ਕਿਸੇ ਨੇ ਸਕੂਟਰ ਚੋਰੀ ਕਰ ਲਿਆ ਹੈ। ਗੁਰਿੰਦਰ ਸਬਮਰਸੀਬਲ ਮੋਟਰਾਂ ਦਾ ਕੰਮ ਕਰਦਾ ਹੈ ਤੇ ਉਸ ਦਾ ਸਾਰਾ ਸਾਮਾਨ ਵੀ ਇਸੇ ਸਕੂਟਰ ਵਿਚ ਹੈ। ਜਦੋ ਉਹ ਫਤਿਹਵੀਰ ਨੂੰ ਬਚਾਉਣ ਲਈ ਕੰਮ ਵਿਚ ਲੱਗਾ ਹੋਇਆ ਸੀ ਤਾਂ ਕੋਈ ਉਸ ਦਾ ਸਕੂਟਰ ਚੋਰੀ ਕਰਕੇ ਲੈ ਗਿਆ। ਉਸ ਦਾ ਗੁਜ਼ਾਰਾ ਮੋਟਰਾਂ ਦੇ ਕੰਮ ਤੋਂ ਹੀ ਚੱਲਦਾ ਹੈ ਤੇ ਉਸ ਦਾ ਸਾਰਾ ਸਾਮਾਨ ਸਕੂਟਰ ਵਿਚ ਹੀ ਹੈ। ਦੱਸ ਦਈਏ ਕਿ ਗੁਰਿੰਦਰ ਸਿੰਘ ਨੇ ਹੀ ਕੁੰਡੀ ਬਣਾ ਕੇ ਫਤਿਹਵੀਰ ਨੂੰ ਬਾਹਰ ਕੱਢਿਆ ਸੀ। ਉਸ ਨੇ 15 ਮਿੰਟਾਂ ਵਿਚ ਉਹ ਕੰਮ ਕਰ ਵਿਖਾਇਆ ਸੀ ਜੋ ਪ੍ਰਸ਼ਾਸਨ 5 ਦਿਨਾਂ ਤੋਂ ਵੀ ਵੱਧ ਸਮੇਂ ਵਿਚ ਨਾ ਕਰ ਸਕਿਆ।

Leave a Reply

Your email address will not be published. Required fields are marked *