Sunday, September 22, 2019
Home > News > “ਅੰਮ੍ਰਿਤਸਰ ਪਹੁੰਚੇ ਮਲਕੀਤ ਸਿੰਘ ਦਾ ਫਤਹਿਵੀਰ ਸਿੰਘ ਲਈ ਛਲਕਿਆ ਦਿਲ ਚ ਦਰਦ!

“ਅੰਮ੍ਰਿਤਸਰ ਪਹੁੰਚੇ ਮਲਕੀਤ ਸਿੰਘ ਦਾ ਫਤਹਿਵੀਰ ਸਿੰਘ ਲਈ ਛਲਕਿਆ ਦਿਲ ਚ ਦਰਦ!

ਤੁਹਾਨੂੰ ਦੱਸ ਦੇਈਏ ਕਿ 12 ਜੂਨ ਨੂੰ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਮਲਕੀਤ ਸਿੰਘ ਅਤੇ ਦੀਆ ਮਿਰਜ਼ਾ “ਜਿਨ੍ਹਾਂ ਨੇ ਫ਼ਤਿਹਵੀਰ ਦੀ ਮੌਤ ‘ਤੇ ਕੀਤਾ ਡੂੰਘਾ ਅਫ਼ਸੋਸ” ਤੁਹਾਨੂੰ ਦੱਸ ਦੇਈਏ ਕਿ ਮਲਕੀਤ ਸਿੰਘ ਸ਼ਰਧਾ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਆਏ ਸਨ ਉਨ੍ਹਾਂ ਨੇ ਕਿਹਾ ਹੈ ਕਿ ਉਹ ਜਦੋਂ ਵੀ ਪੰਜਾਬ ਆਉਦੇ ਹਨ ਤਾਂ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਜਰੂਰ ਕਰਕੇ ਜਾਂਦੇ ਹਨ ਜਿਸ ਨਾਲ ਉਨ੍ਹਾਂ ਨੂੰ ਬਹੁਤ ਜਿਆਦਾ ਸਕੂਨ ਮਿਲਦਾ ਹੈ।

ਧੰਨ ਗੁਰੂ ਰਾਮਦਾਸ ਜੀ ਦੇ ਘਰ ਆ ਕੇ ਜੋ ਅਨੰਦ ਆਉਂਦਾ ਹੈ ਉਹ ਦੁਨੀਆ ਵਿੱਚ ਕਿਤੇ ਹੋਰ ਨਹੀਂ ਆ ਸਕਦਾ। ਜਦੋਂ ਉਨ੍ਹਾਂ ਨੂੰ ਫਤਿਹਵੀਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਫਤਿਹਵੀਰ ਦੇ ਚਲੇ ਜਾਣ ਉਨਾਂ ਨੂੰ ਬਹੁਤ ਦੁੱਖ ਹੈ। ਉਨ੍ਹਾਂ ਨੇ ਕਿਹਾ ਉਹ ਤਾਂ ਦੁਆਵਾਂ ਕਰਦੇ ਸੀ “ਪੁੱਤਰ ਮਿਠੜੇ ਮੇਵੇਂ ਰੱਬ ਸਭ ਨੂੰ ਦੇਵੇ” ਹਰੇਕ ਨੂੰ ਪੁੱਤਰ ਦੀ ਦਾਤ ਬਖਸ਼ੇ ਵਾਹਿਗੁਰੂ। ਫਤਿਹਵੀਰ ਦੇ ਪਰਿਵਾਰ ਨਾਲ ਸਾਡੀ ਦਿਲੋਂ ਹਮਦਰਦੀ ਹੈ। ਵਾਹਿਗੁਰੂ ਫਤਿਹਵੀਰ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਤੇ ਆਤਮਾ ਨੂੰ ਸ਼ਾਂਤੀ ਬਖਸ਼ੇ।

ਮੇਰੀ ਪਾਠਕਾਂ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਖੁੱਲੇ ਬੋਰਵੈੱਲ ਨੂੰ ਆਪਣੀ ਜਿੰਮੇਵਾਰੀ ਸਮਝ ਕੇ ਬੰਦ ਕਰਨੇ ਚਾਹੀਦੇ ਹਨ ਸਾਨੂੰ ਆਪਣੇ ਬੱਚਿਆਂ ਦਾ ਖੁਦ ਜਿਆਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਬਾਹਰਲੇ ਦੇਸ਼ਾਂ ਵਿਚ 12 ਸਾਲ ਤੱਕ ਦੇ ਬੱਚਿਆਂ ਨੂੰ ਕੱਲਿਆ ਨਹੀਂ ਛੱਡਿਆ ਜਾ ਸਕਦਾ। ਉਨ੍ਹਾਂ ਨੇ ਦੱਸਿਆ ਹੈ ਕਿ ਬਾਹਰਲੇ ਮੁਲਕਾਂ ਵਿੱਚ ਸਰਕਾਰਾਂ ਦੇ ਨਾਲ ਲੋਕ ਵੀ ਸਹਿਯੋਗ ਦਿੰਦੇ ਹਨ। ਮਲਕੀਤ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੇ ਬੱਚਿਆਂ ਦੀ ਜਿਆਦਾ ਤੋਂ ਜਿਆਦਾ ਖਿਆਲ ਰੱਖਣਾ ਚਾਹੀਦਾ ਹੈ। ਉਨਾਂ ਨੇ ਕਿਹਾ ਕਿ ਅਗਰ ਆਧੁਨਿਕ ਮਸ਼ਨੀਰੀ ਸਾਡੇ ਕੋਲ ਹੁੰਦੀਆਂ ਤਾਂ ਫਤਿਹਵੀਰ ਅੱਜ ਸਾਡੇ ਵਿਚਕਾਰ ਹੋਣਾ ਸੀ। ਵਾਹਿਗੁਰੂ ਫਤਿਹਵੀਰ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ।

Leave a Reply

Your email address will not be published. Required fields are marked *