Wednesday, June 26, 2019
Home > News > ਜਿਸ ਸ਼ਮਸ਼ਾਨ ਘਾਟ ਅੰਦਰ ਹੋ ਰਿਹਾ ਸੀ ਫ਼ਤਹਿਬੀਰ ਦਾ ਸੰਸਕਾਰ, ਉਸਦੇ ਬਾਹਰ ਹਾਲਾਤ ਦੇਖਕੇ ਹਰ ਕੋਈ ਰਹਿ ਗਿਆ ਹੈਰਾਨ

ਜਿਸ ਸ਼ਮਸ਼ਾਨ ਘਾਟ ਅੰਦਰ ਹੋ ਰਿਹਾ ਸੀ ਫ਼ਤਹਿਬੀਰ ਦਾ ਸੰਸਕਾਰ, ਉਸਦੇ ਬਾਹਰ ਹਾਲਾਤ ਦੇਖਕੇ ਹਰ ਕੋਈ ਰਹਿ ਗਿਆ ਹੈਰਾਨ

ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿੱਚ ਦੋ ਸਾਲ ਦੇ ਮਾਸੂਮ ਫ਼ਤਹਿਬੀਰ ਦੀ ਮੌਤ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਉਸ ਦੀ ਮੌਤ ਲਈ ਅਸੀਂ ਸਾਰੇ ਹੀ ਜ਼ਿੰਮੇਵਾਰ ਹਾਂ ਉਸਦੀ ਮੌਤ ਸਾਡੀ ਲਾਪਰਵਾਹੀ ਕਰਕੇ ਹੋਈ ਹੈ। ਜੇਕਰ ਉਸ ਬੋਰਵੈੱਲ ਨੂੰ ਸਮੇਂ ਨਾਲ ਢੱਕਿਆ ਗਿਆ ਹੁੰਦਾ ਤਾਂ ਫ਼ਤਹਿਬੀਰ ਨਾਲ ਹਾਦਸਾ ਨਾ ਹੁੰਦਾ ਪਰ ਅਜੇ ਵੀ ਅਸੀਂ ਇੰਨਾ ਕੁਝ ਹੋ ਜਾਣ ਦੇ ਬਾਵਜੂਦ ਵੀ ਕੋਈ ਸਬਕ ਨਹੀਂ ਸਿੱਖਿਆ।

ਜਦੋਂ ਸਤਿਵੀਰ ਦਾ ਸੰਸਕਾਰ ਹੋਣ ਮਗਰੋਂ ਲੋਕ ਸ਼ਮਸ਼ਾਨ ਘਾਟ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਉੱਥੇ ਇੱਕ ਹੋਰ ਬੋਰਵੈੱਲ ਦੇਖਿਆ। ਜਿਸ ਦਾ ਮੂੰਹ ਖੁੱਲ੍ਹਾ ਪਿਆ ਸੀ। ਲੋਕਾਂ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਇੱਥੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਇਹ ਬੋਰਵੈੱਲ ਮੰਡੀਕਰਨ ਬੋਰਡ ਦਾ ਹੈ। ਜਦੋਂ ਸੀਜ਼ਨ ਦੇ ਦਿਨਾਂ ਵਿੱਚ ਮੰਡੀ ਵਿੱਚ ਫ਼ਸਲ ਆਉਂਦੀ ਹੈ ਤਾਂ ਇਸ ਬੋਰਵੈੱਲ ਤੋਂ ਕੰਮ ਲਿਆ ਜਾਂਦਾ ਹੈ। ਇਹ ਸਮਰਸੀਬਲ ਦਾ ਬੋਰਵੈੱਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇੱਕ ਅਤੇ ਵੀਰ ਖੋਹ ਚੁੱਕੇ ਹਨ ਅਤੇ ਹੁਣ ਹੋਰ ਨੁਕਸਾਨ ਨਹੀਂ ਉਠਾਉਣਾ ਚਾਹੁੰਦੇ।

ਹੋਰ ਕੁਝ ਨਹੀਂ ਤਾਂ ਇਸ ਬੋਰਵੈੱਲ ਰਾਹੀਂ ਕਿਸੇ ਦੇ ਸੱਟ ਵੀ ਲੱਗ ਸਕਦੀ ਹੈ। ਇਸ ਵਿੱਚ ਕਿਸੇ ਦਾ ਪੈਰ ਫਸਣ ਨਾਲ ਕੋਈ ਡਿੱਗ ਸਕਦਾ ਹੈ। ਇਹ ਬੋਰਵੈੱਲ ਜ਼ਮੀਨ ਦੇ ਬਿਲਕੁਲ ਬਰਾਬਰ ਹੈ। ਸੋਸ਼ਲ ਮੀਡੀਆ ਤੇ ਲੋਕਾਂ ਨੇ ਫਿਰੋਜ਼ਪੁਰ ਵਿੱਚ ਵੀ ਖੁੱਲ੍ਹੇ ਪਏ ਬੋਰਵੈਲ ਦਿਖਾਏ ਹਨ। ਕਈ ਥਾਵਾਂ ਤੇ ਸੀਵਰੇਜ ਦੇ ਮੇਨ ਹੋਲ ਦੇ ਢੱਕਣ ਖੁੱਲ੍ਹੇ ਪਏ ਹਨ। ਜੋ ਹੋਣ ਵਾਲੇ ਹਾਦਸਿਆਂ ਨੂੰ ਦਾਵਤ ਦੇ ਰਹੇ ਹਨ।

ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਇਲਾਕੇ ਵਿੱਚ ਖੁੱਲ੍ਹੇ ਪਏ ਬੋਰਵੈਲ ਬੰਦ ਕਰਵਾਉਣ ਦੀ ਹਦਾਇਤ ਦਿੱਤੀ ਹੈ। ਪਰ ਸਾਡਾ ਆਪਣਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਅਜਿਹੇ ਬੋਰਵੈੱਲਾਂ ਨੂੰ ਆਪ ਹੀ ਬੰਦ ਕਰ ਦੀਏ ਜਾਂ ਫਿਰ ਇਸ ਨੂੰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਇਆ ਜਾਵੇ।

Leave a Reply

Your email address will not be published. Required fields are marked *