Thursday, June 27, 2019
Home > News > ਤੇਜ਼ ਹਨੇਰੀ ਨੇ ਪਾਣੀ ਵਾਲੀ ਟੈਂਕੀ ਚੁੱਕ ਕੇ ਕਾਰ ਤੇ ਸੁੱਟੀ, ਲੁਧਿਆਣੇ ਚ ਆਈ ਤੇਜ਼ ਹਨੇਰੀ ਦਾ ਕਹਿਰ ਹੋਇਆ ਕੈਮਰੇ ਚ ਕੈਦ

ਤੇਜ਼ ਹਨੇਰੀ ਨੇ ਪਾਣੀ ਵਾਲੀ ਟੈਂਕੀ ਚੁੱਕ ਕੇ ਕਾਰ ਤੇ ਸੁੱਟੀ, ਲੁਧਿਆਣੇ ਚ ਆਈ ਤੇਜ਼ ਹਨੇਰੀ ਦਾ ਕਹਿਰ ਹੋਇਆ ਕੈਮਰੇ ਚ ਕੈਦ

ਕਿੰਨੇ ਦਿਨਾਂ ਤੋਂ ਪੰਜਾਬ ਵਿੱਚ ਅੰਤਾਂ ਦੀ ਗਰਮੀ ਪੈ ਰਹੀ ਹੈ। ਹਰ ਕੋਈ ਗਰਮੀ ਕਰਕੇ ਤਰਾਂ ਤਰਾਂ ਕਰ ਰਿਹਾ ਹੈ। ਕੱਲ੍ਹ ਕੁਝ ਬਾਰਿਸ਼ ਪੈਣ ਨਾਲ ਲੋਕਾਂ ਨੇ ਗਰਮੀ ਤੋਂ ਕੁਝ ਰਾਹਤ ਮਹਿਸੂਸ ਕੀਤੀ। ਪਰ ਇਸ ਬਾਰਿਸ਼ ਦੇ ਨਾਲ ਹਨੇਰੀ ਵੀ ਆਈ। ਜਿਸ ਨੇ ਕਾਫੀ ਨੁਕਸਾਨ ਵੀ ਕੀਤਾ। ਲੁਧਿਆਣਾ ਵਿੱਚ ਕਾਫ਼ੀ ਜ਼ਿਆਦਾ ਹਨੇਰੀ ਹੋਣ ਦੀ ਖ਼ਬਰ ਮਿਲੀ ਹੈ।

ਇਸ ਹਨੇਰੀ ਨਾਲ ਜੀਵਨ ਕੁੱਝ ਸਮੇਂ ਲਈ ਅਸਤ ਵਿਅਸਤ ਹੋ ਗਿਆ। ਇਸ ਹਨੇਰੀ ਨਾਲ ਚੌਥੀ ਮੰਜ਼ਿਲ ਤੋਂ ਇਕ ਪਾਣੀ ਦੀ ਟੈਂਕੀ ਥੱਲੇ ਡਿੱਗ ਪਈ। ਥੱਲੇ ਇੱਕ ਕਾਰ ਖੜ੍ਹੀ ਸੀ। ਕਾਰ ਉੱਤੇ ਟੈਂਕੀ ਡਿੱਗਣ ਨਾਲ ਕਾਰ ਦਾ ਕਾਫ਼ੀ ਨੁਕਸਾਨ ਹੋ ਗਿਆ ਅਤੇ ਇਸ ਨਾਲ ਇੱਕ ਆਦਮੀ ਵੀ ਜ਼ਖਮੀ ਹੋ ਗਿਆ। ਪੁਲਿਸ ਅਧਿਕਾਰੀ ਦੁਆਰਾ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਜੈਸਮੀਨ ਫੈਕਟਰੀ ਦੇ ਉੱਤੋਂ ਦੀਵਾਰ ਦਾ ਕੁਝ ਹਿੱਸਾ ਤੇਜ਼ ਮੀਂਹ ਅਤੇ ਹਨੇਰੀ ਕਾਰਨ ਸੰਜੀਵਨੀ ਟੈਕਸਟਾਈਲ ਮਿੱਲ ਵਾਲੇ ਪਾਸੇ ਡਿੱਗ ਗਿਆ।

ਇਸ ਫੈਕਟਰੀ ਵਿੱਚ ਨਿਟਵੀਅਰ ਦਾ ਕੰਮ ਕੀਤਾ ਜਾਂਦਾ ਹੈ। ਦੀਵਾਰ ਦਾ ਹਿੱਸਾ ਡਿੱਗਣ ਕਾਰਨ ਇੱਥੇ ਖੜ੍ਹੀ ਇੱਕ ਕਾਰ ਕਾਫੀ ਨੁਕਸਾਨੀ ਗਈ ਅਤੇ ਇੱਥੇ ਖੜ੍ਹਾ ਇਕ ਆਦਮੀ ਵੀ ਜਖ਼ਮੀ ਹੋ ਗਿਆ। ਇਹ ਆਦਮੀ ਅਤੁਲ ਫੈਕਟਰੀ ਤੋਂ ਇੱਥੇ ਕੋਈ ਸਾਮਾਨ ਲੈਣ ਦੇਣ ਦੇ ਸਬੰਧ ਵਿੱਚ ਆਇਆ ਸੀ। ਸਿਵਲ ਹਸਪਤਾਲ ਤੋਂ ਐਂਬੂਲੈਂਸ ਮੰਗਵਾ ਕੇ ਜ਼ਖ਼ਮੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਇਸ ਤੋਂ ਬਿਨਾਂ ਸ਼ਹਿਰ ਵਿੱਚ ਹਨੇਰੀ ਨਾਲ ਹੋਰ ਵੀ ਨੁਕਸਾਨ ਹੋਣ ਦੀਆਂ ਖਬਰਾਂ ਮਿਲੀਆਂ ਹਨ। ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੀ ਰਿਹਾ ਹੈ। ਥੱਲੇ ਖੜ੍ਹੀ ਗੱਡੀ ਉੱਤੇ ਪਾਣੀ ਵਾਲੀ ਟੈਂਕੀ ਗਿਰਨ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ। ਜੋ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਕੀਤੀ ਜਾ ਰਹੀ ਹੈ। ਜਿਥੇ ਇਸ ਮੀਂਹ ਨਾਲ ਗਰਮੀ ਤੋਂ ਕੁਝ ਫਾਇਦਾ ਹੋ ਰਿਹਾ ਹੈ। ਉਥੇ ਹਨੇਰੀ ਨੇ ਨੁਕਸਾਨ ਵੀ ਕੀਤਾ ਹੈ।

Leave a Reply

Your email address will not be published. Required fields are marked *