Sunday, September 22, 2019
Home > News > ਕੈਨੇਡਾ ਜਾਕੇ ਵੀ ਇਹ ਔਰਤ ਨਹੀਂ ਟਲੀ, ਪੁੱਠੇ ਕੰਮਾਂ ਕਰਕੇ ਪੁਲਿਸ ਨੇ ਕੀਤੀ ਗ੍ਰਿਫ਼ਤਾਰ

ਕੈਨੇਡਾ ਜਾਕੇ ਵੀ ਇਹ ਔਰਤ ਨਹੀਂ ਟਲੀ, ਪੁੱਠੇ ਕੰਮਾਂ ਕਰਕੇ ਪੁਲਿਸ ਨੇ ਕੀਤੀ ਗ੍ਰਿਫ਼ਤਾਰ

ਭਾਰਤ ਵਿੱਚ ਅੰਧਵਿਸ਼ਵਾਸ ਹੈ। ਇੱਥੇ ਲੋਕਾਂ ਨੂੰ ਚਮਤਕਾਰ ਦੇ ਝਾਂਸੇ ਵਿਚ ਲਿਆ ਕੇ ਠੱਗਿਆ ਜਾ ਸਕਦਾ ਹੈ। ਪਰ ਹੁਣ ਅਜਿਹਾ ਕੈਨੇਡਾ ਵਿੱਚ ਵੀ ਹੋਣ ਲੱਗ ਪਿਆ ਹੈ। ਕੈਨੇਡਾ ਵਿੱਚ ਐਡਮਿੰਟਨ ਦੀ ਪੁਲੀਸ ਨੇ ਇੱਕ ਅਜਿਹੀ ਔਰਤ ਦਾ ਪਰਦਾਫਾਸ਼ ਕੀਤਾ ਹੈ। ਜੋ ਨਗਾਂ ਦੁਆਰਾ ਉਨ੍ਹਾਂ ਦੀ ਕਿਸਮਤ ਪਲਟਾਉਣ ਦੇ ਦਾਅਵੇ ਕਰਦੀ ਸੀ। ਉਹ ਆਪਣੇ ਗ੍ਰਾਹਕਾਂ ਤੋਂ ਚੰਗੀ ਰਕਮ ਹੜੱਪ ਲੈਂਦੀ ਸੀ ਅਤੇ ਕਹਿੰਦੀ ਸੀ ਕਿ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਹਾਂ ਪੱਖੀ ਬਦਲਾਅ ਨਾ ਆਇਆ ਤਾਂ ਉਹ ਉਨ੍ਹਾਂ ਦੇ ਪੈਸੇ ਵਾਪਸ ਕਰ ਦੇਵੇਗਾ।

ਪਰ ਉਸ ਨੇ ਕਦੇ ਕਿਸੇ ਦੀ ਰਕਮ ਵਾਪਿਸ ਨਹੀਂ ਕੀਤੀ। ਪੁਲਿਸ ਨੇ ਇਸ ਔਰਤ ਦੀ ਤਸਵੀਰ ਜਾਰੀ ਕਰਦੇ ਹੋਏ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਨੇ ਅਪ੍ਰੈਲ 2018 ਤੋਂ ਮਈ 2019 ਦੇ ਦਰਮਿਆਨ 72500 ਡਾਲਰ ਦੀ ਠੱਗੀ ਮਾਰੀ ਹੈ। ਇਸ ਠੱਗ ਔਰਤ ਨੂੰ ਪੁਲਿਸ ਨੇ 10 ਜੂਨ 2019 ਨੂੰ ਹਿਰਾਸਤ ਵਿੱਚ ਲੈਣ ਉਪਰੰਤ ਐਲਾਨ ਕੀਤਾ ਹੈ ਕਿ ਜਿਸ ਕਿਸੇ ਨਾਲ ਵੀ ਇਸ ਔਰਤ ਨੇ ਠੱਗੀ ਮਾਰੀ ਹੈ।

ਇਸ ਬਾਰੇ ਪੁਲਿਸ ਨਾਲ ਸੰਪਰਕ ਕੀਤਾ ਜਾਵੇ। ਇਸ ਔਰਤ ਦਾ ਨਾਮ ਸੰਧਿਆ ਹੈ ਅਤੇ ਇਸ ਦੀ ਉਮਰ ਬਾਈ ਸਾਲ ਦੱਸੀ ਜਾਂਦੀ ਹੈ। ਪੁਲਿਸ ਦੁਆਰਾ ਇਸ ਔਰਤ ਤੇ ਕਈ ਹੋਰ ਕੇਸ ਵੀ ਦਰਜ ਕਰ ਲਏ ਗਏ ਹਨ ਅਤੇ ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਕਿਸੇ ਦੀ ਕਿਸਮਤ ਪਲਟਣ ਲਈ ਇਸ ਔਰਤ ਕੋਲ ਕੋਈ ਚਮਤਕਾਰੀ ਸ਼ਕਤੀ ਨਹੀਂ ਹੈ।

Leave a Reply

Your email address will not be published. Required fields are marked *