Sunday, September 22, 2019
Home > News > ਹੁਣ ਬਿਜਲੀ ਦੀ ਕੋਈ ਵੀ ਸਮੱਸਿਆ ਆਉਣ ‘ਤੇ ਡਾਇਲ ਕਰੋ ਇਹ ਨੰਬਰ, ਤੁਰੰਤ ਹੋਏਗੀ ਕਾਰਵਾਈ

ਹੁਣ ਬਿਜਲੀ ਦੀ ਕੋਈ ਵੀ ਸਮੱਸਿਆ ਆਉਣ ‘ਤੇ ਡਾਇਲ ਕਰੋ ਇਹ ਨੰਬਰ, ਤੁਰੰਤ ਹੋਏਗੀ ਕਾਰਵਾਈ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਝੋਨੇ ਦੇ ਸੀਜ਼ਨ ਲਈ ਖ਼ਾਸ ਤਿਆਰੀਆਂ ਕਰ ਲਈਆਂ ਹਨ। ਕਾਰਪੋਰੇਸ਼ਨ ਦੇ ਸੀਐਮਡੀ ਇੰਜਨੀਅਰ ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਖਪਤਕਾਰਾਂ ਦੀਆਂ ਬਿਜਲੀ ਸਬੰਧੀ ਸ਼ਿਕਾਇਤਾਂ ਸਬੰਧੀ ਕਾਰਪੋਰੇਸ਼ਨ ਵੱਲੋਂ ਜੋਨਲ ਪੱਧਰ ਤੇ ਮੁੱਖ ਦਫ਼ਤਰ ਵਿੱਚ 24 ਘੰਟੇ ਕੰਮ ਕਰਨ ਲਈ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ।ਪ੍ਰੈੱਸ ਬਿਆਨ ਵਿੱਚ ਉਨ੍ਹਾਂ ਪੰਜਾਬ ਦੇ ਜ਼ੋਨਨ ਇੰਜਨੀਅਰਾਂ ਦੇ ਸੰਪਰਕ ਦੱਸੇ ਜਿਨ੍ਹਾਂ ਨਾਲ ਬਿਜਲੀ ਦੀ ਸਮੱਸਿਆ ਆਉਣ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਮੁੱਖ ਇੰਜਨੀਅਰ ਸੰਚਾਲਨ ਬਾਰਡਰ ਜ਼ੋਨ (ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਤੇ ਪਠਾਨਕੋਟ) ਦੇ ਖਪਤਕਾਰਾਂ ਲਈ ਮੋਬਾਈਲ ਨੰ: 9646182959 ਤੇ ਲੈਂਡ ਲਾਇਨ ਨੰ: 0183-2212425 ਹੈ।

ਮੁੱਖ ਇੰਜਨੀਅਰ ਸੰਚਾਲਨ ਜ਼ੋਨ (ਉੱਤਰ) (ਜਲੰਧਰ, ਨਵਾਂ ਸ਼ਹਿਰ, ਕਪੂਰਥਲਾ ਤੇ ਹੁਸ਼ਿਆਰਪੁਰ ਲਈ ਮੋਬਾਈਲ ਨੰ: 9646116679 ਤੇ ਲੈਂਡ ਲਾਇਨ ਨੰ: 01812220924 ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਦੱਖਣੀ ਜ਼ੋਨ ਪਟਿਆਲਾ, ਸੰਗਰੂਰ, ਬਰਨਾਲਾ, ਰੋਪੜ ਤੇ ਮੁਹਾਲੀ ਦੇ ਮੁੱਖ ਇੰਜਨੀਅਰ ਸੰਚਾਲਨ ਨਾਲ ਮੋਬਾਈਲ ਨੰਬਰ 9646146400 ਤੇ 9646148833 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।ਪੱਛਮੀ ਜ਼ੋਨ ਬਠਿੰਡਾ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਫ਼ਿਰੋਜ਼ਪੁਰ, ਮੋਗਾ, ਮਾਨਸਾ ਤੇ ਫ਼ਾਜ਼ਿਲਕਾ ਲਈ ਮੋਬਾਈਲ ਨੰਬਰ 9646118039 ਤੇ 9646185267 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਕੇਂਦਰੀ ਜ਼ੋਨ ਲੁਧਿਆਣਾ, ਖੰਨਾ ਤੇ ਫ਼ਤਹਿਗੜ੍ਹ ਸਾਹਿਬ ਦੇ ਲਈ ਮੋਬਾਈਲ ਨੰ: 9646122070 ਤੇ 9646181129 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਤੋਂ ਇਲਾਵਾ ਪੀਐਸਪੀਸੀਐਲ ਦੇ ਮੁੱਖ ਦਫ਼ਤਰ ਵਿੱਚ ਵੀ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ, ਜਿੱਥੇ 9646106835 ਤੇ 9646106836 ‘ਤੇ ਸੰਪਰਕ ਵੀ ਸਾਧਿਆ ਜਾ ਸਕਦਾ ਹੈ। ਸਰਾਂ ਨੇ ਦੱਸਿਆ ਕਿ ਬਿਜਲੀ ਖਪਤਕਾਰ ਟੈਲੀਫ਼ੋਨ ਨੰ: 1912 ਰਾਹੀਂ ਸੰਦੇਸ਼ ਭੇਜ ਕੇ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।ਸਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਨੇ ਪਿਛਲੀ ਵਾਰ ਦੇਸ਼ ਦੇ ਅੰਨ ਭੰਡਾਰ ਵਿੱਚ 34% ਹਿੱਸਾ ਪਾਉਣ ਲਈ ਮਹੱਤਵਪੂਰਨ ਰੋਲ ਅਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਇਸ ਕਰਕੇ ਤਾਂ ਸੰਭਵ ਹੋਇਆ ਹੈ ਕਿਉਂਕਿ ਪੰਜਾਬ ਵਿੱਚ 99.9% ਇਲਾਕਾ ਸਿੰਚਾਈ ਯੋਗ ਹੈ ਤੇ ਇਸ ਵਾਰ ਵੀ ਉਹ ਬਿਜਲੀ ਦੀ ਅੱਠ ਘੰਟੇ ਸਪਲਾਈ ਕਿਸਾਨਾਂ ਲਈ ਜਾਰੀ ਰੱਖਣਗੇ।

Leave a Reply

Your email address will not be published. Required fields are marked *