Sunday, September 22, 2019
Home > News > ਡਾਕਟਰ ਤੋਂ ਦਵਾਈ ਲੈਣ ਜਾਣਾ ਪੈ ਗਿਆ ਇੰਨਾ ਮਹਿੰਗਾ ਕਿ ਘਰ ਆਉਂਦਿਆਂ ਹੀ ਉੱਡ ਗਏ ਹੋਸ਼

ਡਾਕਟਰ ਤੋਂ ਦਵਾਈ ਲੈਣ ਜਾਣਾ ਪੈ ਗਿਆ ਇੰਨਾ ਮਹਿੰਗਾ ਕਿ ਘਰ ਆਉਂਦਿਆਂ ਹੀ ਉੱਡ ਗਏ ਹੋਸ਼

ਸ੍ਰੀ ਗੁਰੂ ਨਾਨਕ ਜੀ ਦੀ ਇਸ ਧਰਤੀ ਤੇ ਵੀ ਲੁੱਟਾਂ ਖੋਹਾਂ ਚੋਰੀ ਦੀਆਂ ਵਾਰਦਾਤਾਂ ਹੋਣ ਲੱਗ ਪਈਆਂ ਹਨ। ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਜਣ ਠੱਗ ਵਰਗਿਆਂ ਨੂੰ ਸੁਧਾਰਿਆ ਸੀ। ਹੁਣ ਫੇਰ ਸੱਜਣ ਠੱਗ ਵਰਗੇ ਪੈਦਾ ਹੋ ਰਹੇ ਹਨ। ਮੋਗਾ ਵਿੱਚ ਦਿਨ ਦਿਹਾੜੇ ਚੋਰੀ ਕੀਤੇ ਜਾਣ ਦੀ ਖਬਰ ਮਿਲੀ ਹੈ।

ਜਦੋਂ ਪਰਿਵਾਰ ਦੇ ਮੈਂਬਰ ਦਵਾਈ ਲੈਣ ਚਲੇ ਗਏ ਅਤੇ ਘਰ ਨੂੰ ਤਾਲਾ ਲਗਾ ਗਏ ਤਾਂ ਪਿੱਛੇ ਤੋਂ ਕਿਸੇ ਨੇ ਉਨ੍ਹਾਂ ਦੇ ਘਰ ਚੋਰੀ ਕਰਨ ਲਈ ਪਰਿਵਾਰ ਦੀ ਔਰਤ ਨੇ ਮੀਡੀਆ ਨੂੰ ਦੱਸਿਆ ਕਿ ਦੁਪਹਿਰ ਦੇ ਇੱਕ ਵਜੇ ਉਹ ਦਵਾਈ ਲੈਣ ਗਏ ਸਨ ਅਤੇ ਘਰ ਨੂੰ ਤਾਲਾ ਲਗਾ ਕੇ ਗਏ ਸਨ। ਪਰ ਜਦੋਂ ਉਹ ਸਾਢੇ ਤਿੰਨ ਵਜੇ ਦਵਾਈ ਲੈ ਕੇ ਵਾਪਿਸ ਆਏ ਤਾਂ ਉਨ੍ਹਾਂ ਦੇ ਦਰਵਾਜ਼ੇ ਖੁੱਲ੍ਹੇ ਪਏ ਸਨ।

ਉਨ੍ਹਾਂ ਦੇ ਘਰ ਵਿੱਚੋਂ ਇੱਕ ਲੱਖ ਰੁਪਏ ਦੀ ਨਕਦੀ ਅਤੇ 20 ਤੋਂ 22 ਤੋਲੇ ਸੋਨਾ ਗਾਇਬ ਹੋ ਚੁੱਕਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਰਿਵਾਰ ਦੇ ਕਿਸੇ ਮੈਂਬਰ ਤੇ ਸ਼ੱਕ ਨਹੀਂ ਹੈ। ਉਨ੍ਹਾਂ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਜਸਵਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਜਦੋਂ ਇਹ ਚੋਰੀ ਹੋਈ ਹੈ। ਉਸ ਸਮੇਂ ਉਨ੍ਹਾਂ ਦੀ ਭਰਜਾਈ ਦਵਾਈ ਲੈਣ ਗਈ ਹੋਈ ਸੀ। ਉਨ੍ਹਾਂ ਦੇ ਘਰ ਬਿਲਕੁਲ ਨਾਲ ਨਾਲ ਹਨ। ਉਹ ਆਪ ਵੀ ਅੰਦਰ ਬੈਠੇ ਟੀ ਵੀ ਦੇਖ ਰਹੇ ਸਨ।

ਉਨ੍ਹਾਂ ਨੂੰ ਕੋਈ ਪਤਾ ਨਹੀਂ ਲੱਗਾ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਖੜਕਾ ਹੋਣ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਨ੍ਹਾਂ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਤਾਂ ਪੁਲਿਸ ਤੁਰੰਤ ਪਹੁੰਚ ਗਈ। ਪੁਲਿਸ ਨੇ ਮੀਡੀਆ ਨੂੰ ਦੱਸਿਆ ਕਿ ਜਸਵਿੰਦਰ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਕੀਤੀ ਹੈ ਕਿ ਜਦੋਂ ਉਸ ਦੀ ਭਰਜਾਈ ਦਵਾਈ ਲੈਣ ਗਈ ਹੋਈ ਸੀ ਤਾਂ ਉਨ੍ਹਾਂ ਦੇ ਤਾਲੇ ਤੋੜ ਕੇ ਕਿਸੇ ਨੇ ਦਸ ਹਜ਼ਾਰ ਰੁਪਏ ਨਕਦ ਅਤੇ ਲਗਭਗ ਵੀਹ ਤੋਲੇ ਸੋਨਾ ਚੋਰੀ ਕਰ ਲਿਆ। ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *