Saturday, September 21, 2019
Home > News > ਤੇਜ਼ ਤੂਫਾਨ ਕਰਕੇ ਬਠਿੰਡੇ ਚ ਮੱਚੀ ਤਬਾਹੀ, ਤੂਫਾਨ ਨਾਲ ਬੇਹਾਲ ਹੋਏ ਪਿੰਡਾਂ ਦੀ ਤਬਾਹੀ ਦਾ ਮੰਜ਼ਰ

ਤੇਜ਼ ਤੂਫਾਨ ਕਰਕੇ ਬਠਿੰਡੇ ਚ ਮੱਚੀ ਤਬਾਹੀ, ਤੂਫਾਨ ਨਾਲ ਬੇਹਾਲ ਹੋਏ ਪਿੰਡਾਂ ਦੀ ਤਬਾਹੀ ਦਾ ਮੰਜ਼ਰ

ਜਦੋਂ ਕੁਦਰਤ ਕਹਿਰਵਾਨ ਹੁੰਦੀ ਹੈ ਤਾਂ ਪਰਲੋ ਆ ਜਾਂਦੀ ਹੈ। ਇਨਸਾਨ ਦੇ ਮਨਸੂਬੇ ਫੇਲ੍ਹ ਹੋ ਜਾਂਦੇ ਹਨ ਅਤੇ ਸਭ ਅੰਦਾਜ਼ੇ ਧਰੇ ਧਰਾਏ ਰਹਿ ਜਾਂਦੇ ਹਨ। ਅਜਿਹੀ ਹੀ ਦੁੱਖਦਾਈ ਅਤੇ ਹੈਰਾਨ ਕਰਨ ਵਾਲੀ ਖਬਰ ਮਿਲੀ ਹੈ। ਜਿੱਥੇ ਤੇਜ਼ ਝੱਖੜ ਨੇ ਅਨੇਕਾਂ ਹੀ ਦਰੱਖਤ ਪੁੱਟ ਦਿੱਤੇ। ਸੂਏ ਦੇ ਕਿਨਾਰਿਆਂ ਤੇ ਖੜ੍ਹੇ ਦਰੱਖਤ ਜੜ੍ਹਾਂ ਤੋਂ ਪੁੱਟ ਕੇ ਸੂਏ ਵਿੱਚ ਸੁੱਟ ਦਿੱਤੇ। ਸੂਏ ਵਿੱਚ ਇਹ ਦਰੱਖਤ ਡਿੱਗਣ ਨਾਲ ਪਾਣੀ ਦਾ ਵਹਾਅ ਰੁਕ ਗਿਆ।

ਜਿਸ ਕਰਕੇ ਸੂਏ ਵਿੱਚ ਕਾਫੀ ਵੱਡਾ ਪਾੜ ਪੈ ਗਿਆ। ਇਸ ਪਾੜ ਦੇ ਰਾਹੀਂ ਸੂਏ ਦਾ ਸਾਰਾ ਪਾਣੀ ਨਾਲ ਲੱਗਦੀ ਜ਼ਮੀਨ ਵਿੱਚ ਦੀ ਹੁੰਦਾ ਹੋਇਆ ਪਿੰਡ ਚੱਕ ਅਤਰ ਸਿੰਘ ਵਾਲਾ ਵਿੱਚ ਪਹੁੰਚ ਗਿਆ। ਜੋ ਕਿ ਬਠਿੰਡਾ ਦੇ ਇਲਾਕੇ ਵਿੱਚ ਹੈ। ਇਸ ਨਾਲ ਖੜ੍ਹੀ ਫ਼ਸਲ ਦਾ ਵੀ ਨੁਕਸਾਨ ਹੋਇਆ ਹੈ। ਕਿਉਂਕਿ 100 ਤੋਂ 150 ਏਕੜ ਨਰਮੇ ਦੀ ਫ਼ਸਲ ਖ਼ਰਾਬ ਹੋ ਗਈ ਹੈ। ਜਿਹੜੀ ਨਵੀਂ ਫਸਲ ਬੀਜਣੀ ਸੀ। ਉਹ ਵੀ ਲੇਟ ਹੋ ਗਈ ਹੈ।

ਇੱਕ ਕਿਸਾਨ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ 700 ਤੋਂ 800 ਏਕੜ ਜ਼ਮੀਨ ਇਸ ਪਾਣੀ ਨਾਲ ਪ੍ਰਭਾਵਿਤ ਹੋਈ ਹੈ। ਤੇਜ਼ ਤੂਫਾਨ ਨੇ ਬਿਜਲੀ ਦੇ ਖੰਭੇ ਪੁੱਟ ਦਿੱਤੇ ਹਨ ਅਤੇ ਟਰਾਂਸਫਾਰਮਰ ਡਿੱਗ ਗਏ ਹਨ। ਇਸ ਸਿਸਟਮ ਨੂੰ ਠੀਕ ਕਰਨ ਵਿਚ ਕਾਫੀ ਸਮਾਂ ਲੱਗ ਜਾਵੇਗਾ। ਪਾਣੀ ਨਾਲ ਖੂਬ ਭਰ ਗਏ ਹਨ ਅਤੇ ਮੋਟਰਾਂ ਵਿੱਚ ਹੀ ਦੱਬ ਕੇ ਰਹਿ ਗਈਆਂ ਹਨ।

ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਪਟਵਾਰੀ ਤੋਂ ਬਿਨਾਂ ਹੁਣ ਤੱਕ ਮਹਿਕਮੇ ਦਾ ਕੋਈ ਅਧਿਕਾਰੀ ਨਹੀਂ ਆਇਆ। ਇੱਕ ਵਿਅਕਤੀ ਨੇ ਦੱਸਿਆ ਹੈ ਕਿ ਸੂਏ ਦੀ ਪੱਟੀ ਅੱਠ ਫੁੱਟ ਹੋਣੀ ਚਾਹੀਦੀ ਹ ਪਰ ਇਸ ਸੂਏ ਦੀ ਪਟੜੀ ਸਿਰਫ਼ ਪੈਦਲ ਹੀ ਲੰਘਣ ਜੋਗੀ ਹੈ। ਜੇਕਰ ਪਟੜੀ ਚੌੜੀ ਹੁੰਦੀ ਤਾਂ ਪਾੜ ਨਾ ਪੈਂਦਾ। ਸਰਕਾਰ ਨੇ ਲੱਖਾਂ ਰੁਪਏ ਦੇ ਕੇ ਠੇਕੇਦਾਰ ਰਾਹੀਂ ਸੂਏ ਦੀ ਸਫ਼ਾਈ ਕਰਵਾਈ ਸੀ। ਪਰ ਠੇਕੇਦਾਰ ਵੱਲੋਂ ਕੂੜਾ ਕਰਕਟ ਬਾਹਰ ਕੱਢਣ ਦੀ ਬਜਾਏ ਸੂਏ ਵਿੱਚ ਹੀ ਸੁੱਟ ਦਿੱਤਾ ਗਿਆ।

Leave a Reply

Your email address will not be published. Required fields are marked *