Sunday, September 22, 2019
Home > News > ਨਾਕੇ ਤੇ ਪੁਲਸ ਦੇਖ ਕੇ ਗੱਡੀ ਭਜਾਉਣੀ ਪੈ ਗਈ ਮਹਿੰਗੀ, ਪੁਲਸ ਨੇ ਪਿੱਛੇ ਲਾਈਆਂ ਗੱਡੀਆਂ

ਨਾਕੇ ਤੇ ਪੁਲਸ ਦੇਖ ਕੇ ਗੱਡੀ ਭਜਾਉਣੀ ਪੈ ਗਈ ਮਹਿੰਗੀ, ਪੁਲਸ ਨੇ ਪਿੱਛੇ ਲਾਈਆਂ ਗੱਡੀਆਂ

ਪੰਜਾਬ ਵਿੱਚ ਨਸ਼ਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕਈ ਆਦਮੀ ਕੁਝ ਧੰਦਿਆਂ ਦੀ ਆੜ ਵਿਚ ਨਸ਼ੇ ਦੀ ਸਪਲਾਈ ਦਾ ਕੰਮ ਕਰਦੇ ਹਨ। ਫਿਰੋਜ਼ਪੁਰ ਪੁਲਿਸ ਦੁਆਰਾ ਇੱਕ ਕਿਲੋ ਹੈਰੋਇਨ ਤਿੰਨ ਬੰਦਿਆਂ ਕੋਲੋਂ ਬਰਾਮਦ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਇੱਕ ਪੰਜਾਬੀ ਕਲਾਕਾਰ ਦੱਸਿਆ ਜਾਂਦਾ ਹੈ। ਪੁਲਿਸ ਦੁਆਰਾ ਪ੍ਰੈੱਸ ਕਾਨਫਰੰਸ ਦੁਆਰਾ ਪੱਤਰਕਾਰਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਗਈ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਆਦਮੀ ਮਾਲ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਸੂਚਨਾ ਮਿਲਣ ਤੇ ਪੁਲਿਸ ਨੇ ਚੱਕ ਮੇਘਾ ਬ੍ਰਾਂਡ ਇਲਾਕੇ ਵਿੱਚ ਟੀ ਪੁਆਇੰਟ ਮਾੜੇਕੇ ਕਲਾਂ ਥਾਣਾ ਗੁਰੂ ਹਰਸਹਾਏ ਵਿੱਚ ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕਰਨ ਲਈ ਨਾਕਾ ਲਗਾਇਆ ਹੋਇਆ ਸੀ। ਉਸ ਨਾਕੇ ਤੇ ਇੱਕ ਸਵਿਫਟ ਕਾਰ ਆਈ ਤਾਂ ਪੁਲਿਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਪਰ ਕਾਰ ਸਵਾਰਾਂ ਨੇ ਕਾਰ ਭਜਾ ਲਈ। ਇਸ ਕਾਰ ਦੇ ਪਿੱਛੇ ਪੁਲੀਸ ਨੇ ਆਪਣੀਆਂ ਗੱਡੀਆਂ ਲਗਾ ਲਈਆਂ।

ਇਸ ਕਾਰ ਵਿੱਚ ਤਿੰਨ ਸਵਾਰ ਸਨ। ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਹਰਜਿੰਦਰ ਸਿੰਘ ਹੈ ਅਤੇ ਦੂਜੇ ਦਾ ਨਾਮ ਲਖਵੀਰ ਸਿੰਘ ਹੈ। ਇਨ੍ਹਾਂ ਵਿੱਚੋਂ ਹਰਜਿੰਦਰ ਸਿੰਘ ਨਾਮ ਦਾ ਇੱਕ ਵਿਅਕਤੀ ਭੱਜਣ ਵਿੱਚ ਕਾਮਯਾਬ ਹੋ ਗਿਆ। ਇਸ ਨੇ ਪੁਲਿਸ ਕਾਂਸਟੇਬਲ ਅਮਨਦੀਪ ਸਿੰਘ ਦੇ ਸੱਟ ਵੀ ਮਾਰੀ। ਲਖਵੀਰ ਸਿੰਘ ਅਤੇ ਇੱਕ ਹਰਜਿੰਦਰ ਸਿੰਘ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।

ਪੁਲਿਸ ਅਨੁਸਾਰ ਭੱਜਣ ਵਾਲੇ ਹਰਜਿੰਦਰ ਸਿੰਘ ਦੀ ਬੀਓਪੀ ਡੀ ਟੀ ਮੱਲ ਵਾਲੇ ਪਾਸੇ ਜ਼ਮੀਨ ਹੈ। ਇਹ ਅਕਸਰ ਉੱਥੇ ਜਾਂਦੇ ਆਉਂਦੇ ਰਹਿੰਦੇ ਹਨ। ਇਨ੍ਹਾਂ ਨੇ ਟਰੈਕਟਰ ਦੇ ਗੇਅਰ ਬਕਸੇ ਵਿੱਚ ਕੈਪਟੀ ਬਣਾਈ ਹੋਈ ਸੀ। ਜਿਸ ਵਿੱਚ ਇਹ ਨਸ਼ਾ ਰੱਖ ਕੇ ਲਿਆਉਂਦੇ ਸਨ ਅਤੇ ਅੱਗੇ ਸਪਲਾਈ ਕਰਦੇ ਸਨ। ਪੁਲਿਸ ਨੇ ਵੱਖ ਵੱਖ ਧਰਾਵਾਂ ਅਧੀਨ ਦੋਸ਼ੀਆਂ ਖਿਲਾਫ ਪਰਚਾ ਦਰਜ ਕਰ ਲਿਆ ਹੈ। ਪੁਲਿਸ ਇਨ੍ਹਾਂ ਦੇ ਹੋਰ ਮਾਮਲਿਆਂ ਨਾਲ ਜੁੜੇ ਹੋਣ ਬਾਰੇ ਵੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *