Saturday, September 21, 2019
Home > News > ਮੁੰਡੇ ਨੂੰ ਕਮਰੇ ਚ ਦੇਣ ਗਏ ਸੀ ਚਾਹ, ਜਦੋਂ ਖੋਲ੍ਹਿਆ ਦਰਵਾਜ਼ਾ ਤਾਂ ਉੱਡ ਗਏ ਹੋਸ਼, ਛਾਅ ਗਿਆ ਮਾਤਮ

ਮੁੰਡੇ ਨੂੰ ਕਮਰੇ ਚ ਦੇਣ ਗਏ ਸੀ ਚਾਹ, ਜਦੋਂ ਖੋਲ੍ਹਿਆ ਦਰਵਾਜ਼ਾ ਤਾਂ ਉੱਡ ਗਏ ਹੋਸ਼, ਛਾਅ ਗਿਆ ਮਾਤਮ

ਇਸ ਸੰਸਾਰ ਵਿੱਚ ਹਰ ਇਨਸਾਨ ਦੁਖੀ ਹੈ। ਹਰ ਕਿਸੇ ਦੀ ਆਪਣੀ ਸਮੱਸਿਆ ਹੈ। ਜਨਮ ਤੋਂ ਲੈ ਕੇ ਮੌਤ ਤੱਕ ਇਨਸਾਨ ਸਮੱਸਿਆਵਾਂ ਨਾਲ ਦੋ ਚਾਰ ਹੁੰਦਾ ਰਹਿੰਦਾ ਹੈ। ਇਨਸਾਨ ਦੀ ਜ਼ਿੰਦਗੀ ਇੱਕ ਜੱਦੋ ਜਹਿਦ ਹੈ। ਜਿਉਂਦੇ ਰਹਿਣ ਲਈ ਜੱਦੋ ਜਹਿਦ ਕਰਨੀ ਪੈਂਦੀ ਹੈ। ਜ਼ਿੰਦਗੀ ਵਿੱਚ ਨਾ ਤਾਂ ਸਦਾ ਹੀ ਦੁੱਖ ਰਹਿੰਦੇ ਹਨ ਅਤੇ ਨਾ ਹੀ ਸੁੱਖ ਰਹਿੰਦੇ ਹਨ। ਜਿਸ ਤਰ੍ਹਾਂ ਰਾਤ ਤੋਂ ਬਾਅਦ ਦਿਨ ਚੜ੍ਹਦਾ ਹੈ।

ਇਸ ਤਰ੍ਹਾਂ ਹੀ ਦੁੱਖ ਤੋਂ ਬਾਅਦ ਸੁੱਖ ਜ਼ਰੂਰ ਆਉਂਦਾ ਹੈ। ਲੋੜ ਹੈ ਤਾਂ ਬਸ ਸਬਰ ਕਰਨ ਦੀ। ਕਈ ਲੋਕ ਦੁੱਖਾਂ ਤੋਂ ਘਬਰਾ ਕੇ ਆਤਮ ਹੱਤਿਆ ਕਰ ਲੈਂਦੇ ਹਨ। ਜੋ ਕਿ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਸਗੋਂ ਸਮੱਸਿਆਵਾਂ ਦਾ ਟਾਕਰਾ ਕਰਨਾ ਜ਼ਰੂਰੀ ਹੈ। ਖੰਨਾ ਦੇ ਪਿੰਡ ਗੋਹ ਵਿਚ ਇੱਕ ਵਿਅਕਤੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਮਿਲਿਆ ਹੈ।

ਪਤਾ ਲੱਗਾ ਹੈ ਕਿ ਮ੍ਰਿਤਕ ਦਾ ਨਾਮ ਜਗਦੀਪ ਸਿੰਘ ਸੀ ਅਤੇ ਉਹ ਪਸ਼ੂਆਂ ਨੂੰ ਖਰੀਦਣ ਵੇਚਣ ਦਾ ਕੰਮ ਕਰਦਾ ਸੀ। ਸਕੂਲ ਵਿੱਚ ਗਰਮੀ ਦੀਆਂ ਛੁੱਟੀਆਂ ਹੋ ਚੁੱਕੀਆਂ ਹਨ। ਇਸ ਕਰਕੇ ਉਸ ਦੀ ਪਤਨੀ ਆਪਣੇ ਬੱਚਿਆਂ ਨੂੰ ਲੈ ਕੇ ਛੁੱਟੀਆਂ ਕੱਟਣ ਆਪਣੇ ਪੇਕੇ ਗਈ ਹੋਈ ਸੀ ਅਤੇ ਮ੍ਰਿਤਕ ਘਰ ਵਿਚ ਇਕੱਲਾ ਹੀ ਸੀ। ਪੁਲਿਸ ਦੁਆਰਾ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਮ੍ਰਿਤਕ ਆਪਣੇ ਭਰਾ ਨਾਲੋਂ ਅਲੱਗ ਰਹਿੰਦਾ ਸੀ।

ਜਦੋਂ ਸਵੇਰੇ ਮ੍ਰਿਤਕ ਦੀ ਮਾਤਾ ਨੇ ਉਸ ਨੂੰ ਚਾਹ ਪੀਣ ਲਈ ਫੋਨ ਕੀਤਾ ਤਾਂ ਉਸ ਨੇ ਫੋਨ ਨਹੀਂ ਚੁੱਕਿਆ। ਜਦੋਂ ਪਰਿਵਾਰ ਦਾ ਕੋਈ ਮੈਂਬਰ ਆਪ ਚਾਹ ਲੈ ਕੇ ਆਇਆ ਤਾਂ ਦੇਖਿਆ ਜਗਦੀਪ ਦੀ ਲਾਸ਼ ਲਟਕ ਰਹੀ ਸੀ। ਪੁਲਿਸ ਨੇ ਲਾਸ਼ ਨੂੰ ਨੀਚੇ ਉਤਰਵਾ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਦਾ ਵਿਚਾਰ ਹੈ ਕਿ ਮ੍ਰਿਤਕ ਨੇ ਆਤਮ ਹੱਤਿਆ ਕੀਤੀ ਹੈ। ਪਰ ਫਿਰ ਵੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਸਥਿਤੀ ਸਪੱਸ਼ਟ ਹੋ ਜਾਵੇਗੀ। ਪੁਲੀਸ ਪੋਸਟਮਾਰਟਮ ਦੀ ਰਿਪੋਰਟ ਦੀ ਉਡੀਕ ਕਰ ਰਹੀ ਹੈ।

Leave a Reply

Your email address will not be published. Required fields are marked *