Sunday, September 22, 2019
Home > News > ਪੰਜਾਬੀਉ ਇਹ ਤਰੀਕਾ ਅਜਮਾਉ ਫਿਰ “6000 ਆਉਂਦਾ ਸੀ ਬਿਜਲੀ ਦਾ ਬਿੱਲ, ਨਵੀਂ ਤਕਨੀਕ ਵਰਤਦਿਆਂ ਹੀ 100-200 ਆਉਣ ਲੱਗਾ!(ਦੇਖੋ ਤਰੀਕਾ)

ਪੰਜਾਬੀਉ ਇਹ ਤਰੀਕਾ ਅਜਮਾਉ ਫਿਰ “6000 ਆਉਂਦਾ ਸੀ ਬਿਜਲੀ ਦਾ ਬਿੱਲ, ਨਵੀਂ ਤਕਨੀਕ ਵਰਤਦਿਆਂ ਹੀ 100-200 ਆਉਣ ਲੱਗਾ!(ਦੇਖੋ ਤਰੀਕਾ)

ਜ਼ਿਆਦਾਤਰ ਲੋਕ ਬਿਜਲੀ ਦੇ ਬਿੱਲ ਤੋਂ ਪ੍ਰੇਸ਼ਾਨ ਹਨ ਪਰ ਕਈ ਅਜਿਹੇ ਤਰੀਕੇ ਵੀ ਹਨ ਜਿਨ ਨਾਲ ਬਿਜਲੀ ਦਾ ਬਿੱਲ ਕਈ ਗੁਣਾਂ ਘਟਾਇਆ ਜਾ ਸਕਦਾ ਹੈ। ਅਜਿਹੀ ਹੀ ਖ਼ਬਰ ਮੱਧ ਪ੍ਰਦੇਸ਼ ਦੇ ਭੁਪਾਲ ਤੋਂ ਆਈ ਹੈ। ਇੱਥੇ ਮਾਲਵੀ ਨਗਰ ਦੇ ਕਈ ਪਰਿਵਾਰਾਂ ਦੇ ਘਰ ਦਾ ਬਿਜਲੀ ਦਾ ਬਿੱਲ 5 ਤੋਂ 6 ਹਜ਼ਾਰ ਰੁਪਏ ਆਉਂਦਾ ਸੀ ਪਰ ਹੁਣ ਔਸਤਨ 100 ਤੋਂ 120 ਰੁਪਏ ਦਰਮਿਆਨ ਆਉਣ ਲੱਗ ਪਿਆ ਹੈ।ਦਰਅਸਲ, 6 ਮਹੀਨੇ ਪਹਿਲਾਂ ਲੋਕਾਂ ਨੇ ਘਰ ਦੀ ਛੱਤ ’ਤੇ 5 ਕਿਲੋਵਾਟ ਸਮਰਥਾ ਵਾਲਾ ਸੋਲਰ ਬਿਜਲੀ ਪਲਾਂਟ ਲਵਾਇਆ ਸੀ, ਜਿਸ ਨੂੰ ਉਨ੍ਹਾਂ ਨੈੱਟ ਮੀਟਰਿੰਗ ਨਾਲ ਜੋੜ ਲਿਆ। ਇਲਾਕੇ ਵਿੱਚ ਅਜਿਹੇ 46 ਪਰਿਵਾਰ ਹਨ, ਜਿਨ੍ਹਾਂ ਆਪਣੇ ਘਰ ਦੀ ਛੱਤ ’ਤੇ ਨੈੱਟ ਮੀਟਰਿੰਗ ਵਾਲੇ ਸੋਲਰ ਸਿਸਟਮ ਲਾ ਕੇ ਪੈਸੇ ਤੇ ਬਿਜਲੀ, ਦੋਵਾਂ ਦੀ ਬੱਚਤ ਕੀਤੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਨੈੱਟ ਮੀਟਰਿੰਗ ਇੱਕ ਤਰ੍ਹਾਂ ਦਾ ਬਿਲਿੰਗ ਸਿਸਟਮ ਹੈ, ਜੋ ਸੋਲਰ ਪੈਨਲ ਜ਼ਰੀਏ ਪੈਦਾ ਹੋਣ ਵਾਲੀ ਬਿਜਲੀ ਦੀ ਕਾਊਂਟਿੰਗ ਕਰਦਾ ਹੈ। ਇਸ ਦੇ ਨਾਲ ਹੀ ਇਹ ਸਿਸਟਮ ਸੋਲਰ ਪਲਾਂਟ ਤੋਂ ਗਰਿੱਡ ਵਿੱਚ ਜਾਣ ਵਾਲੀ ਤੇ ਘਰ ਵਿੱਚ ਖਪਤ ਹੋਣ ਵਾਲੀ ਬਿਜਲੀ ਦਾ ਵੀ ਹਿਸਾਬ-ਕਿਤਾਬ ਰੱਖਦਾ ਹੈ। ਨੈੱਟ ਮੀਟਰਿੰਗ ਲਈ ਸੋਲਰ ਸਿਸਟਮ ਦੇ ਨਾਲ-ਨਾਲ ਇੱਕ ਹੋਰ ਮੀਟਰ ਲਾਉਣਾ ਪੈਂਦਾ ਹੈ, ਜੋ ਬਿਜਲੀ ਕੰਪਨੀਆਂ ਉਪਲੱਬਧ ਕਰਾਉਂਦੀਆਂ ਹਨ ਸੋਲਰ ਪਾਵਰ ਰਾਹੀਂ ਹੁਣ ਪੈਟਰੋਲ ਪੰਪਾਂ ’ਤੇ ਬਿਜਲੀ ਪੈਦਾ ਕਰ ਕੇ ਬਿਜਲੀ ਦੀ ਬੱਚਤ ਕੀਤੀ ਜਾ ਰਹੀ ਹੈ।

ਸੋਲਰ ਪਾਵਰ ਪੈਦਾ ਕਰਨ ਲਈ ਕਿਸੇ ਵੀ ਖੁੱਲ੍ਹੀ ਥਾਂ ਜਾਂ ਘਰ ਦੀ ਛੱਤ ’ਤੇ, ਜਿੱਥੇ ਪੂਰੀ ਧੁੱਪ ਮਿਲਦੀ ਹੋਵੇ, 100 ਵੋਲਟ ਦੇ 4 ਸੋਲਰ ਪੈਨਲ ਲਾ ਕੇ ਸੋਲਰ ਇੰਨਵਰਟਰ ਦੀ ਸਹਾਇਤਾ ਨਾਲ 12 ਵੋਲਟ ਦੀਆਂ ਬੈਟਰੀਆਂ ਚਾਰਜ ਕਰ ਕੇ ਛੋਟੇ ਘਰ ਦੇ ਪੱਖੇ, ਟਿਊਬ ਲਾਈਟਸ, ਟੀਵੀ ਤੇ ਬਿਜਲੀ ਨਾਲ ਚੱਲਣ ਵਾਲੇ ਹੋਰ ਛੋਟੇ ਉਪਕਰਨ ਚਲਾਏ ਜਾ ਸਕਦੇ ਹਨ, ਜਿਸ ਨਾਲ ਇਕ ਸਾਲ ਵਿਚ ਲਗਪਗ ਸੱਤ ਹਜ਼ਾਰ ਤੋਂ ਨੌਂ ਹਜ਼ਾਰ ਰੁਪਏ ਦੀ ਬਿਜਲੀ ਬਚਾਈ ਜਾ ਸਕਦੀ ਹੈ।ਚਾਰ ਸੋਲਰ ਪੈਨਲ ਵਾਲੇ 0.4 ਕਿਲੋਵਾਟ ਦਾ ਸੋਲਰ ਪਲਾਂਟ ਲਾਉਣ ’ਤੇ ਲਗਪਗ 45 ਹਜ਼ਾਰ ਰੁਪਏ ਦੀ ਲਾਗਤ ਆਵੇਗੀ, ਜਿਸ ਵਿੱਚ 4 ਪੈਨਲਾਂ ’ਤੇ 24 ਹਜ਼ਾਰ, ਸੋਲਰ ਇਨਵਰਟਰ ’ਤੇ 6500 ਰੁਪਏ, 12 ਵੋਲਟ ਦੀ ਬੈਟਰੀ ’ਤੇ 12500 ਰੁਪਏ ਅਤੇ ਕੁਨੈਕਸ਼ਨ ਆਦਿ ਤੇ ਦੋ ਹਜ਼ਾਰ ਰੁਪਏ ਸ਼ਾਮਲ ਹਨ। ਘਰ ਵਿਚ ਹੋਦ ਵਾਲੀ ਵਾਇਰਿੰਗ ਦਾ ਖ਼ਰਚ ਇਸ ਤੋਂ ਵੱਖਰਾ ਹੋਵੇਗਾ। ਪੂਰੇ ਘਰ ਲਈ ਕੁੱਲ ਲੋਡ ਮੁਤਾਬਕ ਲੋੜੀਂਦੀ ਬਿਜਲੀ ਪੈਦਾ ਕਰਨ ਲਈ ਵੱਧ ਸੋਲਰ ਪੈਨਲ ’ਤੇ ਜ਼ਿਆਦਾ ਬੈਟਰੀਆਂ ਦੀ ਜ਼ਰੂਰਤ ਪਵੇਗੀ।

Leave a Reply

Your email address will not be published. Required fields are marked *