Saturday, September 21, 2019
Home > News > ਨਕਲੀ ਥਾਣੇਦਾਰ ਦੇ ਸਾਹਮਣੇ ਆ ਗਈ ਅਸਲੀ ਪੰਜਾਬ ਪੁਲੀਸ, ਫਿਰ ਪੈ ਗਿਆ ਵੱਡਾ ਪੰਗਾ

ਨਕਲੀ ਥਾਣੇਦਾਰ ਦੇ ਸਾਹਮਣੇ ਆ ਗਈ ਅਸਲੀ ਪੰਜਾਬ ਪੁਲੀਸ, ਫਿਰ ਪੈ ਗਿਆ ਵੱਡਾ ਪੰਗਾ

ਪੁਲਿਸ ਦਾ ਮਹਿਕਮਾ ਜਨਤਾ ਦੀ ਸੇਵਾ ਲਈ ਹੈ ਪੰਜਾਬ ਪੁਲਿਸ ਦੇ ਮੁਲਾਜ਼ਮ ਹਰ ਸਮੇਂ ਜਨਤਾ ਦੀ ਸੇਵਾ ਲਈ ਹਾਜ਼ਰ ਹਨ। ਪਰ ਕਈ ਲੋਕਾਂ ਦੀਆਂ ਨਜ਼ਰਾਂ ਵਿੱਚ ਤਾਂ ਇਹ ਠੱਗੀ ਮਾਰਨ ਵਾਲਾ ਹੀ ਮਹਿਕਮਾ ਹੈ। ਅਜਿਹੀ ਹੀ ਸੋਚ ਰੱਖਣ ਵਾਲਾ ਰੋਹਿਤ ਸ਼ਰਮਾ ਨਾਮ ਦਾ ਵਿਅਕਤੀ ਪੁਲਿਸ ਦੇ ਧੱਕੇ ਚੜ੍ਹ ਗਿਆ। ਇਸ ਨੌਜਵਾਨ ਦੀ ਸੋਚ ਇਹ ਸੀ ਕਿ ਪੰਜਾਬ ਪੁਲੀਸ ਤਾਂ ਉੱਪਰੋਂ ਹੀ ਕਮਾਈ ਕਰਦੀ ਹੈ।

ਜੋ ਉਸ ਨੇ ਕਰਨ ਦੀ ਕੋਸ਼ਿਸ਼ ਵੀ ਕੀਤੀ ਅਤੇ ਪੁਲਿਸ ਦੇ ਅੜਿੱਕੇ ਆ ਗਿਆ। ਡੀਐੱਸਪੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਰੋਹਿਤ ਸ਼ਰਮਾ ਨਾਮ ਦਾ ਨੌਜਵਾਨ ਜਿਹੜਾ ਕਿ ਖੇੜੀਆਂ ਮੰਗਿਆਲ ਥਾਣਾ ਤਾਰਾਗੜ੍ਹ ਦਾ ਰਹਿਣ ਵਾਲਾ ਹੈ। ਇੱਕ ਆਮ ਨਾਗਰਿਕ ਹੈ ਪਰ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਦੱਸਦਾ ਹੈ। ਇਹ ਵਿਅਕਤੀ ਲੋਕਾਂ ਨਾਲ ਠੱਗੀਆਂ ਮਾਰਦਾ ਹੈ।

ਇਸ ਵਿਅਕਤੀ ਨੇ ਸੁਜਾਨਪੁਰ ਦੇ ਇੱਕ ਲੜਕੇ ਨਾਲ ਸੌਦੇਬਾਜ਼ੀ ਕੀਤੀ ਕਿ ਉਹ ਉਸ ਲੜਕੇ ਨੂੰ ਪੰਜਾਬ ਪੁਲੀਸ ਵਿੱਚ ਭਰਤੀ ਕਰਵਾ ਦੇਵੇਗਾ। ਉਸ ਨੇ ਲੜਕੇ ਤੋਂ ਪੰਜਾਹ ਹਜ਼ਾਰ ਰੁਪਏ ਅਤੇ ਉਸ ਦੇ ਸਰਟੀਫਿਕੇਟ ਲੈ ਲਏ। ਜਦੋਂ ਇਹ ਦੁਬਾਰਾ ਉਨ੍ਹਾਂ ਦੇ ਘਰ ਗਿਆ ਤਾਂ ਪਰਿਵਾਰ ਵਾਲਿਆਂ ਨੂੰ ਉਸ ਤੇ ਸ਼ੱਕ ਹੋ ਗਿਆ। ਉਨ੍ਹਾਂ ਨੇ ਪੁਲਿਸ ਨਾਲ ਸੰਪਰਕ ਕੀਤਾ ਤਾਂ ਪੁਲਿਸ ਨੇ ਆ ਕੇ ਨਕਲੀ ਪੁਲਿਸ ਸਬ ਇੰਸਪੈਕਟਰ ਨੂੰ ਦਬੋਚ ਲਿਆ।

ਡੀਐੱਸਪੀ ਅਨੁਸਾਰ ਰੋਹਿਤ ਸ਼ਰਮਾ ਲੋਕਾਂ ਨੂੰ ਕਹਿੰਦਾ ਸੀ ਕਿ ਉਹ ਉਨ੍ਹਾਂ ਨੂੰ ਕਿਸੇ ਵੀ ਅਹੁਦੇ ਤੇ ਭਰਤੀ ਕਰਵਾ ਸਕਦਾ ਹੈ। ਉਸ ਨੇ ਵੱਖ ਵੱਖ ਅਹੁਦਿਆਂ ਤੇ ਨੌਕਰੀ ਲੱਗਣ ਲਈ ਵੱਖ ਵੱਖ ਰੇਟ ਦੱਸੇ। ਰੋਹਿਤ ਸ਼ਰਮਾ ਨੇ ਪੰਜਾਬ ਪੁਲੀਸ ਵਿੱਚ ਹੈੱਡ ਕਾਂਸਟੇਬਲ ਭਰਤੀ ਹੋਣ ਲਈ ਅੱਠ ਲੱਖ ਰੁਪਏ ਅਤੇ ਥਾਣੇਦਾਰ ਭਰਤੀ ਹੋਣ ਲਈ ਛੱਬੀ ਲੱਖ ਰੁਪਏ ਦਾ ਰੇਟ ਰੱਖਿਆ ਹੋਇਆ ਸੀ। ਜਿਹੜਾ ਬੰਦਾ ਖ਼ੁਦ ਪੰਜਾਬ ਪੁਲੀਸ ਦਾ ਮੁਲਾਜ਼ਮ ਨਹੀਂ। ਉਹ ਪੁਲਿਸ ਦੀਆਂ ਨੌਕਰੀਆਂ ਵੰਡ ਰਿਹਾ ਸੀ।

Leave a Reply

Your email address will not be published. Required fields are marked *