Sunday, November 17, 2019
Home > News > ਆਪਨੇ ਤੋਂ ਵੱਡੀ ਉਮਰ ਦੀ ਕੁੜੀ ਨਾਲ ਵਿਆਹ ਕਰਾਉਣ ਦੇ ਫਾਇਦੇ ਦੇਖ ਉੱਡ ਜਾਣਗੇ ਸਭ ਦੇ ਹੋਸ਼, ਦੇਖੋ ਪੂਰੀ ਜਾਣਕਾਰੀ ਤੇ ਸ਼ੇਅਰ ਕਰੋ

ਆਪਨੇ ਤੋਂ ਵੱਡੀ ਉਮਰ ਦੀ ਕੁੜੀ ਨਾਲ ਵਿਆਹ ਕਰਾਉਣ ਦੇ ਫਾਇਦੇ ਦੇਖ ਉੱਡ ਜਾਣਗੇ ਸਭ ਦੇ ਹੋਸ਼, ਦੇਖੋ ਪੂਰੀ ਜਾਣਕਾਰੀ ਤੇ ਸ਼ੇਅਰ ਕਰੋ

ਵਿਆਹ ਦੇ ਪਲ ਅਤੇ ਜੀਵਨ ਸਾਥੀ ਦੀ ਚੋਣ ਹਰ ਕਿਸੇ ਇਨਸਾਨ ਦੀ ਜ਼ਿੰਦਗੀ ਦੇ ਸਭ ਤੋਂ ਜ਼ਿਆਦਾ ਸਪੈਸ਼ਲ ਅਤੇ ਮਹੱਤਵਪੂਰਨ ਦਿਨ ਹੁੰਦੇ ਹਨ । ਅਜਿਹੇ ਵਿੱਚ ਜੇਕਰ ਤੁਸੀਂ ਸਹੀ ਜੀਵਨ ਸਾਥੀ ਚੁਣ ਲਵੋ ਤਾਂ ਤੁਹਾਡੀ ਸਾਰੀ ਜ਼ਿੰਦਗੀ ਸੁੱਖਮਈ ਬਣ ਜਾਂਦੀ ਹੈ ਪ੍ਰੰਤੂ ਜੇਕਰ ਤੁਸੀਂ ਗਲਤ ਜੀਵਨ ਸਾਥੀ ਦੀ ਚੋਣ ਕਰ ਲਵੋ ਤਾਂ ਤੁਹਾਡੀ ਜ਼ਿੰਦਗੀ ਨਰਕ ਬਣ ਸਕੇ । ਸਹੀ ਜੀਵਨ ਸਾਥੀ ਦੀ ਚੋਣ ਬਹੁਤ ਜ਼ਿਆਦਾ ਮਾਇਨੇ ਰੱਖਦੀ ਹੈ ਇਸ ਦੇ ਉੱਪਰ ਹੀ ਤੁਹਾਡੀ ਜ਼ਿੰਦਗੀ ਦਾ ਆਉਣ ਵਾਲਾ ਕੱਲ੍ਹ ਨਿਰਭਰ ਹੁੰਦਾ ਹੈ ।ਭਾਰਤ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਅਕਸਰ ਹੀ ਜਦੋਂ ਲੜਕੇ ਲੜਕੀ ਦਾ ਵਿਆਹ ਹੁੰਦਾ ਹੈ ਤਾਂ ਜ਼ਿਆਦਾਤਰ ਲੜਕੀਆਂ ਦੀ ਉਮਰ ਲੜਕਿਆਂ ਨਾਲੋਂ ਘੱਟ ਹੁੰਦੀ ਹੈ । ਪ੍ਰੰਤੂ ਹਾਲ ਹੀ ਵਿੱਚ ਇੱਕ ਰਿਸਰਚ ਤੋਂ ਸਾਹਮਣੇ ਆਇਆ ਹੈ ਕਿ ਜੇਕਰ ਲੜਕੀ ਦੀ ਉਮਰ ਲੜਕੇ ਨਾਲੋਂ ਥੋੜ੍ਹੀ ਜਿਹੀ ਵੱਡੀ ਹੋਵੇ ਤਾਂ ਉਸ ਦੇ ਵੀ ਕਈ ਤਰ੍ਹਾਂ ਦੇ ਫਾਇਦੇ ਹਨ । ਅਜਿਹਾ ਚਾਣਕਿਆ ਨੀਤੀ ਵਿੱਚ ਵੀ ਕਿਹਾ ਗਿਆ ਹੈ ।

ਆਪਣੇ ਨਾਲੋਂ ਥੋੜ੍ਹੀ ਵੱਡੀ ਉਮਰ ਦੀ ਲੜਕੀ ਨਾਲ ਵਿਆਹ ਕਰਨ ਦੀ ਇਹ ਅਨੋਖੇ ਚਾਰ ਫਾਇਦੇ ਹੁੰਦੇ ਹਨ1.ਜ਼ਿੰਮੇਦਾਰ :- ਅਕਸਰ ਅਜਿਹਾ ਦੇਖਿਆ ਗਿਆ ਹੈ ਕਿ ਜਦੋਂ ਕਿਸੇ ਲੜਕੀ ਦਾ ਵਿਆਹ ਉਸ ਨਾਲੋਂ ਘੱਟ ਉਮਰ ਦੀ ਲੜਕੀ ਨਾਲ ਕੀਤਾ ਜਾਂਦਾ ਹੈ ਤਾਂ ਉਹ ਲੜਕੀ ਕਈ ਵਾਰ ਇੰਨੀ ਕਾਬਿਲ ਨਹੀਂ ਹੁੰਦੀ ਕਿ ਉਹ ਘਰ ਦੀਆਂ ਅਤੇ ਪਰਿਵਾਰ ਦੀਆਂ ਸਾਰੀਆਂ ਜ਼ਿੰਮੇਦਾਰੀਆਂ ਨੂੰ ਚੰਗੀ ਤਰ੍ਹਾਂ ਸੰਭਾਲ ਸਕੇ । ਇਸ ਤੋਂ ਇਲਾਵਾ ਜੇਕਰ ਕੋਈ ਲੜਕਾ ਆਪਣੇ ਬਰਾਬਰ ਦੀ ਉਮਰ ਜਾਂ ਆਪਣੇ ਨਾਲੋਂ ਥੋੜ੍ਹੀ ਵੱਡੀ ਉਮਰ ਦੀ ਲੜਕੀ ਨਾਲ ਵਿਆਹ ਕਰਦਾ ਹੈ ਤਾਂ ਉਹ ਘਰ ਦੇ ਕੰਮਾਂ ਕਾਰਾਂ ਅਤੇ ਜ਼ਿੰਮੇਦਾਰੀਆਂ ਨੂੰ ਸੰਭਾਲਣ ਦੇ ਜ਼ਿਆਦਾ ਯੋਗ ਹੁੰਦੀ ਹੈ ।

ਆਤਮ-ਨਿਰਭਰ:- ਦੂਸਰਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਅਕਸਰ ਹੀ ਵੱਡੀ ਉਮਰ ਦੀਆਂ ਲੜਕੀਆਂ ਆਤਮ ਨਿਰਭਰ ਹੁੰਦੀਆਂ ਹਨ ।ਜ਼ਿਆਦਾਤਰ ਲੜਕੀਆਂ ਦੀ ਸੋਚ ਵੀ ਅੱਜ ਕੱਲ੍ਹ ਇਹੀ ਹੁੰਦੀ ਹੈ ਕਿ ਉਹ ਉਨੀ ਦੇਰ ਤੱਕ ਵਿਆਹ ਨਹੀਂ ਕਰਵਾਉਂਦੀਆਂ ਜਿੰਨੀ ਦੇਰ ਤੱਕ ਉਹ ਕੋਈ ਚੰਗੀ ਨੌਕਰੀ ਜਾਂ ਖੁਦ ਵੱਲੋਂ ਆਤਮ ਨਿਰਭਰ ਨਹੀਂ ਹੋ ਜਾਂਦੀਆਂ । ਸੋ ਅਕਸਰ ਹੀ ਦੇਖਿਆ ਗਿਆ ਹੈ ਕਿ ਜੋ ਲੜਕੀਆਂ ਦੇਰ ਤੱਕ ਵਿਆਹ ਨਹੀਂ ਕਰਾਉਂਦੀਆਂ ਉਹ ਵਿਆਹ ਕਰਵਾਉਣ ਤੋਂ ਪਹਿਲਾਂ ਆਤਮ ਨਿਰਭਰ ਬਣਦੀਆਂ ਹਨ । ਸੋ ਜੇਕਰ ਤੁਸੀਂ ਕਿਸੇ ਆਤਮ ਨਿਰਭਰ ਕੁੜੀ ਨਾਲ ਵਿਆਹ ਕਰਵਾਉਂਦੇ ਹੋ ਤਾਂ ਪਿਆਰ ਦੇ ਨਾਲ ਨਾਲ ਤੁਹਾਡਾ ਵਿਵਾਹਿਕ ਜੀਵਨ ਸੁਖੀ ਹੀ ਰਹੇਗਾ।

3.ਇਮਾਨਦਾਰ:- ਕੁਝ ਗੱਲਾਂ ਅਜਿਹੀਆਂ ਹੁੰਦੀਆਂ ਹਨ ਜੋ ਕਿ ਉਮਰ ਨਾਲ ਹੀ ਸਮਝ ਆਉਂਦੀਆਂ ਹਨ । ਸੋ ਇਹ ਗੱਲ ਆਮ ਹੀ ਦੇਖਣ ਨੂੰ ਮਿਲਦੀ ਹੈ ਕਿ ਜ਼ਿਆਦਾਤਰ ਵੱਡੀ ਉਮਰ ਦੀਆਂ ਲੜਕੀਆਂ ਜਾਂ ਮਹਿਲਾਵਾਂ ਆਪਣੇ ਰਿਸ਼ਤੇ ਨੂੰ ਜ਼ਿਆਦਾ ਅਹਿਮੀਅਤ ਦਿੰਦੀਆਂ ਹਨ । ਇਨ੍ਹਾਂ ਮਹਿਲਾਵਾਂ ਲਈ ਆਪਣਾ ਪਤੀ ਸਭ ਤੋਂ ਪਹਿਲਾਂ ਹੁੰਦਾ ਹੈ ਅਤੇ ਬਾਕੀ ਰਿਸ਼ਤੇ ਬਾਅਦ ਵਿੱਚ । ਸੋ ਇਹ ਗੱਲ ਵੀ ਸਮਝਣ ਵਾਲੀ ਹੈ ਕਿ ਜੇਕਰ ਤੁਸੀਂ ਆਪਣੇ ਨਾਲੋਂ ਇੱਕ ਦੋ ਸਾਲ ਵੱਡੀ ਉਮਰ ਦੀ ਲੜਕੀ ਨਾਲ ਵਿਆਹ ਕਰਵਾਓਗੇ ਤਾਂ ਯਕੀਨਨ ਉਸ ਨੂੰ ਰਿਸ਼ਤਿਆ ਦੀ ਅਹਿਮੀਅਤ ਦੀ ਸਮਝ ਹੋਵੇਗੀ ਅਤੇ ਉਹ ਆਪਣੇ ਪਤੀ ਅਤੇ ਪਰਿਵਾਰ ਪ੍ਰਤੀ ਇਮਾਨਦਾਰ ਰਹੇਗੀ।

4.ਆਰਥਿਕ ਰੂਪ ਵਿੱਚ ਮਜ਼ਬੂਤ:- ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਕਿ ਅਕਸਰ ਉਹ ਲੜਕੀਆਂ ਦੇਰ ਨਾਲ ਵਿਆਹ ਕਰਵਾਉਂਦੀਆਂ ਹਨ ਜੋ ਕਿ ਪਹਿਲਾਂ ਆਤਮ ਨਿਰਭਰ ਹੋਣਾ ਚਾਹੁੰਦੀਆਂ ਹਨ । ਆਤਮ ਨਿਰਭਰ ਤੋਂ ਭਾਵ ਉਹ ਆਪਣੇ ਲਈ ਪਹਿਲਾਂ ਪੜ੍ਹਾਈ ਪੂਰੀ ਕਰਕੇ ਚੰਗੀ ਨੌਕਰੀ ਦੀ ਤਲਾਸ਼ ਵਿੱਚ ਹੁੰਦੀਆਂ ਹਨ । ਜਦੋਂ ਉਨ੍ਹਾਂ ਨੂੰ ਕੋਈ ਚੰਗੀ ਨੌਕਰੀ ਮਿਲ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹ ਵਿਆਹ ਬਾਰੇ ਸੋਚਦੀਆਂ ਹਨ । ਇਸੇ ਕਾਰਨ ਕਰਕੇ ਹੀ ਅਕਸਰ ਉਨ੍ਹਾਂ ਦੇ ਵਿਆਹ ਵਿੱਚ ਦੇਰੀ ਹੋ ਜਾਂਦੀ ਹੈ ਅਤੇ ਉਨ੍ਹਾਂ ਦੀ ਉਮਰ ਥੋੜ੍ਹੀ ਜ਼ਿਆਦਾ ਹੋ ਜਾਂਦੀ ਹੈ ।

ਜੇਕਰ ਸਹੀ ਮਾਇਨੇ ਵਿੱਚ ਸੋਚੇ ਤਾਂ ਉਹ ਲੜਕੀ ਵਿਆਹ ਵਾਲੇ ਸਮੇਂ ਤੇ ਪੂਰੀ ਤਰ੍ਹਾਂ ਨਾਲ ਆਰਥਿਕ ਰੂਪ ਵਿੱਚ ਮਜ਼ਬੂਤ ਹੋਵੇਗੀ ਭਾਵ ਉਹ ਆਪਣੇ ਲਈ ਚੰਗੀ ਕਮਾਈ ਕਰਨ ਦੇ ਕਾਬਿਲ ਹੋਵੇਗੀ । ਸੋ ਜੇਕਰ ਤੁਹਾਨੂੰ ਅਜਿਹੀ ਵੀ ਲੜਕੀ ਮਿਲੇ ਜੋ ਕਿ ਆਪਣੇ ਪਰਿਵਾਰ ਦਾ ਵੀ ਨਾਲ ਨਾਲ ਖਰਚਾ ਚਲਾ ਸਕਦੀ ਹੋਵੇ ਅਤੇ ਆਪਣੀ ਕਮਾਈ ਨਾਲ ਤੁਹਾਡੇ ਨਾਲ ਨਾਲ ਉਹ ਵੀ ਘਰ ਦਾ ਕੁੱਝ ਖਰਚ ਚਲਾ ਸਕਦੀ ਹੋਵੇ ਤਾਂ ਕਿੰਨੀ ਵਧੀਆ ਗੱਲ ਹੋਵੇਗੀ।ਉੱਪਰ ਦੱਸੀਆਂ ਇਨ੍ਹਾਂ ਚਾਰ ਗੱਲਾਂ ਨੂੰ ਪੜ੍ਹ ਕੇ ਹੁਣ ਤਾਂ ਤੁਹਾਨੂੰ ਯਕੀਨ ਹੋ ਹੀ ਗਿਆ ਹੋਵੇਗਾ ਕਿ ਆਪਣੇ ਨਾਲੋਂ ਇੱਕ ਦੋ ਜਾਂ ਤਿੰਨ ਸਾਲ ਵੱਡੀ ਲੜਕੀ ਨਾਲ ਵੀ ਜੇਕਰ ਤੁਸੀਂ ਵਿਆਹ ਕਰਵਾਉਂਦੇ ਹੋ ਤਾਂ ਇਸ ਤੇ ਵੀ ਤੁਹਾਨੂੰ ਕਈ ਤਰ੍ਹਾਂ ਦੇ ਫਾਇਦੇ ਹੋ ਸਕਦੇ ਹਨ । ਸੋ ਜੇਕਰ ਤੁਸੀਂ ਵਿਆਹ ਕਰਵਾਉਣ ਬਾਰੇ ਸੋਚ ਰਹੇ ਹੋ ਅਤੇ ਤੁਹਾਡੀ ਸੋਚ ਵੀ ਅਜਿਹੀ ਹੈ ਕਿ ਲੜਕੀ ਦੀ ਉਮਰ ਤੁਹਾਡੇ ਨਾਲੋਂ ਘੱਟ ਹੋਣੀ ਚਾਹੀਦੀ ਹੈ ਤਾਂ ਇਸ ਜਗ੍ਹਾ ਤੇ ਤੁਸੀਂ ਗਲਤ ਹੋ ਸਕਦੇ ਹੋ । ਉਮੀਦ ਹੈ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਹੋਵੇਗੀ ਅਤੇ ਤੁਹਾਨੂੰ ਆਪਣੇ ਵਿਆਹ ਕਰਵਾਉਣ ਸਮੇਂ ਸਹੀ ਫ਼ੈਸਲਾ ਲੈਣ ਵਿੱਚ ਵੀ ਸਹਾਈ ਹੋਵੇਗੀ । ਚੰਗੀ ਲੱਗੇ ਤਾਂ ਹੋਰਾਂ ਨਾਲ ਵੀ ਸਾਂਝਾ ਜ਼ਰੂਰ ਕਰਨਾ ।

Leave a Reply

Your email address will not be published. Required fields are marked *