Monday, October 21, 2019
Home > News > ਪੁਲਿਸ ਵਾਲੇ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਇਆ ਨਾਬਾਲਗ ਮੁੰਡਾ, ਜਮੀਨੀ ਝਗੜੇ ਚ ਗਈ ਜਾਨ

ਪੁਲਿਸ ਵਾਲੇ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਇਆ ਨਾਬਾਲਗ ਮੁੰਡਾ, ਜਮੀਨੀ ਝਗੜੇ ਚ ਗਈ ਜਾਨ

ਗੁਰਦਾਸਪੁਰ ਦੇ ਪਿੰਡ ਭੋਗਲਾਂ ਵਿੱਚ ਇੱਕ ਦੁਖਦਾਈ ਘਟਨਾ ਵਾਪਰ ਗਈ। ਜਿੱਥੇ ਇੱਕ ਵੱਟ ਦੇ ਵਿਵਾਦ ਕਾਰਨ ਸੋਲਾਂ ਸਾਲਾਂ ਦੇ ਨਾਬਾਲਗ ਲੜਕੇ ਗੁਰਪ੍ਰੀਤ ਸਿੰਘ ਦਾ ਕਿਰਚਾਂ ਮਾਰ ਕੇ ਕਤਲ ਕਰ ਦਿੱੱਤਾ ਗਿਆ। ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਿਤਾ ਦਿਲਬਾਗ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਜ਼ਮੀਨ ਦੇ ਨਾਲ ਸ਼ਰਨਜੀਤ ਸਿੰਘ ਅਤੇ ਪਰਮਜੀਤ ਸਿੰਘ ਦੀ ਜ਼ਮੀਨ ਹੈ। ਉਹ ਅਕਸਰ ਹੀ ਪੰਗਾ ਲੈਣ ਦੇ ਇਰਾਦੇ ਨਾਲ ਵੱਟ ਵੱਢ ਦਿੰਦੇ ਹਨ। ਕਦੇ ਉਹ ਆਪ ਲੜ ਪੈਂਦੇ ਹਨ।ਕਦੇ ਉਹ ਕਿਸੇ ਹੋਰ ਨਾਲ ਉਨ੍ਹਾਂ ਨੂੰ ਲੜਾ ਦਿੰਦੇ ਹਨ। ਇਨ੍ਹਾਂ ਵਿੱਚੋਂ ਇੱਕ ਭਰਾ ਫੌਜ ਵਿੱਚੋਂ ਰਿਟਾਇਰ ਹੋਇਆ ਹੈ ਅਤੇ ਦੂਜਾ ਪੁਲਿਸ ਦੀ ਨੌਕਰੀ ਕਰਦਾ ਹੈ। ਇਹ ਦੋਵੇਂ ਚਾਹੁੰਦੇ ਹਨ ਕਿ ਦਿਲਬਾਗ ਸਿੰਘ ਦਾ ਪਰਿਵਾਰ ਪਿੰਡ ਵਿੱਚੋਂ ਚਲਾ ਜਾਵੇ। ਦਿਲਬਾਗ ਸਿੰਘ ਦੇ ਦੱਸਣ ਅਨੁਸਾਰ ਜਦੋਂ ਉਹ ਝੋਨਾ ਲਗਾਉਣ ਲਈ ਆਪਣੀ ਜ਼ਮੀਨ ਟਰੈਕਟਰ ਨਾਲ ਵਾਹ ਰਹੇ ਸਨ ਤਾਂ ਉਨ੍ਹਾਂ ਦੇ ਵਿਰੋਧੀਆਂ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ। ਜਿਸ ਨਾਲ ਉਨ੍ਹਾਂ ਦੇ ਨਾਬਾਲਗ ਪੁੱਤਰ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।ਡੀਐੱਸਪੀ ਮਹੇਸ਼ ਕੁਮਾਰ ਦੁਆਰਾ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਥਾਣਾ ਦੋਰਾਂਗਲਾ ਦੇ ਪਿੰਡ ਭੋਗਲਾਂ ਵਿੱਚ 16 ਸਾਲਾਂ ਦੇ ਨਾਬਾਲਗ ਲੜਕੇ ਗੁਰਪ੍ਰੀਤ ਸਿੰਘ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਦੇ ਹੀ ਸਬੰਧ ਵਿੱਚ ਉਹ ਹਸਪਤਾਲ ਵਿੱਚ ਪਹੁੰਚੇ ਹਨ। ਪੁਲੀਸ ਦੁਆਰਾ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਵੱਟ ਦੇ ਵਿਵਾਦ ਕਾਰਨ ਨਾਬਾਲਗ ਲੜਕੇ ਨੂੰ ਆਪਣੀ ਜਾਨ ਗਵਾਉਣੀ ਪੈ ਗਈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ।

Leave a Reply

Your email address will not be published. Required fields are marked *