Thursday, July 18, 2019
Home > News > ਜਾਣੋ ਇਸ ਖਾਸ ਵਜ੍ਹਾ ਕਰਕੇ ਗਿੱਪੀ ਗਰੇਵਾਲ ਨੇ ਰੱਖੇ ਆਪਣੇ ਦੋਵੇਂ ਬੇਟਿਆਂ ਦੇ ਨਾਂਅ ਗੁਰਫ਼ਤਿਹ ਸਿੰਘ ਤੇ ਏਕਓਂਕਾਰ ਸਿੰਘ !

ਜਾਣੋ ਇਸ ਖਾਸ ਵਜ੍ਹਾ ਕਰਕੇ ਗਿੱਪੀ ਗਰੇਵਾਲ ਨੇ ਰੱਖੇ ਆਪਣੇ ਦੋਵੇਂ ਬੇਟਿਆਂ ਦੇ ਨਾਂਅ ਗੁਰਫ਼ਤਿਹ ਸਿੰਘ ਤੇ ਏਕਓਂਕਾਰ ਸਿੰਘ !

ਸਾਨੂੰ ਸਭ ਨੂੰ ਪਤਾ ਹੈ ਕਿ ਗਿੱਪੀ ਗਰੇਵਾਲ ਅੱਜ ਸਮੇਂ ਚ ਸਭ ਤੋਂ ਜਿਆਦਾ ਸਫਲਤਾ ਵਾਲਾ ਪੰਜਾਬੀ ਸਟਾਰ ਨੇ ਜਿਸ ਨੇ ਅਨੇਕਾਂ ਸਿੰਗਰਾਂ ਦੀ ਲਾਈਫ ਬਣਾਈ ਹੈ ਗਿੱਪੀ ਇੱਕ ਹਿੱਟ ਗਾਇਕ, ਵਧੀਆ ਅਦਾਕਾਰ ਤੇ ਨਿਰਦੇਸ਼ਕ ਹਨ । ਉਹ ਆਪਣੇ ਪ੍ਰਸ਼ੰਸਕਾਂ ਲਈ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਹਨ । ਜਿਸ ਦਾ ਅੰਦਾਜ਼ਾ ਉਹਨਾਂ ਦੀ ਫ਼ਿਲਮ ਅਰਦਾਸ ਤੇ ਅਰਦਾਸ ਕਰਾਂ ਤੋਂ ਲਗਾਇਆ ਜਾ ਸਕਦਾ ਹੈ ।ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਜਿੱਥੇ ਕਮੇਡੀ ਤੇ ਰੋਮਾਂਟਿਕ ਫ਼ਿਲਮਾਂ ਦਾ ਦੌਰ ਚੱਲ ਰਿਹਾ ਹੈ ਉੱਥੇ ਗਿੱਪੀ ਗਰੇਵਾਲ ਵੱਖਰੇ ਕੰਸੈਪਟ ਤੇ ਧਾਰਮਿਕ ਕਿਸਮ ਦੀ ਫ਼ਿਲਮ ਅਰਦਾਸ ਕਰਾਂ ਲੈ ਕੇ ਆ ਰਹੇ ਹਨ ।

ਦੱਸਣਯੋਗ ਹੈ ਕਿ ਗਿੱਪੀ ਦੀ ਘਰਵਾਲੀ ਬਹੁਤ ਜਿਆਦਾ ਧਾਰਮਿਕ ਵਿਚਾਰਾਂ ਵਾਲੀ ਹੈ ਗਿੱਪੀ ਗਰੇਵਾਲ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਅਰਦਾਸ ਫ਼ਿਲਮ ਬਨਾਉਣ ਲਈ ਉਹਨਾਂ ਦੀ ਪਤਨੀ ਨੇ ਉਹਨਾਂ ਨੂੰ ਕਿਹਾ ਸੀ ਕਿਉਂਕਿ ਉਹ ਬਹੁਤ ਹੀ ਧਾਰਮਿਕ ਹਨ । ਉਹਨਾਂ ਤੋਂ ਪ੍ਰਭਾਵਿਤ ਹੋ ਕੇ ਹੀ ਗਿੱਪੀ ਨੇ ਅਰਦਾਸ ਫ਼ਿਲਮ ਬਣਾਈ ਸੀ ਤੇ ਹੁਣ ਉਹ ਇਸ ਦਾ ਸੀਕਵਲ ਅਰਦਾਸ ਕਰਾਂ ਲੈ ਕੇ ਆ ਰਹੇ ।ਇੱਥੇ ਇਹ ਵੀ ਦੱਸਣਯੋਗ ਹੈ ਕਿ ਗਿੱਪੀ ਦਾ ਪਰਿਵਾਰ ਧਾਰਮਿਕ ਹੈ, ਇਸੇ ਕਰਕੇ ਉਹਨਾਂ ਨੇ ਆਪਣੇ ਦੋਹਾਂ ਬੇਟਿਆਂ ਦਾ ਨਾਂ ਵੀ ਧਾਰਮਿਕ ਹੈ । ਗਿੱਪੀ ਦੇ ਇੱਕ ਬੇਟੇ ਦਾ ਨਾਂਅ ਗੁਰਫ਼ਤਿਹ ਸਿੰਘ ਹੈ ਤੇ ਇੱਕ ਬੇਟੇ ਦਾ ਨਾਂਅ ਏਕਓਂਕਾਰ ਸਿੰਘ ਹੈ । ਗਿੱਪੀ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਉਹਨਾਂ ਨੇ ਆਪਣੇ ਬੇਟਿਆਂ ਦੇ ਇਸ ਤਰ੍ਹਾਂ ਦੇ ਨਾਂਅ ਕਿਉਂ ਰੱਖੇ । ਤੁਹਾਨੂੰ ਦੱਸ ਦੇਈਏ ਕਿ ਗਿੱਪੀ ਮੁਤਾਬਿਕ ਅੱਜ ਲੋਕ ਜਿਸ ਤਰ੍ਹਾਂ ਦੇ ਨਾਂਅ ਆਪਣੇ ਬੱਚਿਆਂ ਦੇ ਰੱਖਦੇ ਹਨ,

ਉਹਨਾਂ ਨਾਂਵਾ ਦਾ ਕੋਈ ਮਤਲਬ ਨਹੀਂ ਹੁੰਦਾ, ਪਰ ਉਹਨਾਂ ਦੇ ਬੱਚਿਆਂ ਦੇ ਨਾਂਵਾ ਦਾ ਇੱਕ ਮਤਲਬ ਹੈ । ਗਿੱਪੀ ਨੇ ਦੱਸਿਆ ਕਿ ਕੁਝ ਨਾਂਅ ਇਸ ਤਰ੍ਹਾਂ ਦੇ ਹੁੰਦੇ ਹਨ ਜਿੰਨਾਂ ਨੂੰ ਛੋਟਾ ਕਰਕੇ ਬਦਲਿਆ ਜਾ ਸਕਦਾ ਹੈ । ਇਹ ਨਾਂਅ ਇਸ ਤਰ੍ਹਾਂ ਦੇ ਹਨ ਕਿ ਇਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ । ਇਹੀ ਕਾਰਨ ਹੈ ਗਿੱਪੀ ਨੇ ਆਪਣੇ ਬੇਟਿਆਂ ਦਾ ਨਾਂਅ ਧਾਰਮਿਕ ਹੈ । ਅਸੀ ਵੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਦੋਵੇਂ ਬੱਚੇ ਇਸ ਸਰੂਪ ਚ ਸਾਰੀ ਜਿੰਦਗੀ ਰਹਿਣ ਤੇ ਸਿੱਖੀ ਦੀ ਦਾਤ ਬਖਸ਼ਣਾ।

Leave a Reply

Your email address will not be published. Required fields are marked *