Thursday, July 18, 2019
Home > News > ਵੱਡੀ ਖੁਸ਼ਖ਼ਬਰੀ: ਹੁਣ ਇਸ ਤਰਾਂ ਹਰੇਕ ਮੋਟਰਕੁਨੈਕਸ਼ਨ ਤੇ ਕਿਸਾਨਾਂ ਨੂੰ ਮਿਲਣਗੇ ਹਜ਼ਾਰਾਂ ਰੁਪਏ, ਦੇਖੋ ਪੂਰੀ ਖ਼ਬਰ ਤੇ ਸ਼ੇਅਰ ਕਰੋ

ਵੱਡੀ ਖੁਸ਼ਖ਼ਬਰੀ: ਹੁਣ ਇਸ ਤਰਾਂ ਹਰੇਕ ਮੋਟਰਕੁਨੈਕਸ਼ਨ ਤੇ ਕਿਸਾਨਾਂ ਨੂੰ ਮਿਲਣਗੇ ਹਜ਼ਾਰਾਂ ਰੁਪਏ, ਦੇਖੋ ਪੂਰੀ ਖ਼ਬਰ ਤੇ ਸ਼ੇਅਰ ਕਰੋ

ਪੰਜਾਬ ਰਾਜ ਵਿਚ ਕਈ ਜਗ੍ਹਾ ਜ਼ਮੀਨ ‘ਚ ਪਾਣੀ ਕਾਫ਼ੀ ਹੇਠਾਂ ਜਾਣ ਤੋਂ ਬਾਅਦ ਪਾਵਰਕਾਮ ਵਲੋਂ ਸ਼ੁਰੂ ਕੀਤੀ ਯੋਜਨਾਾ ਤਹਿਤ ਰਾਜ ਵਿਚ 300 ਕਿਸਾਨਾਂ ਨੇ ਪਾਣੀ ਬਚਾ ਕੇ ਲੱਖਾਂ ਰੁਪਏ ਕਮਾਏ ਹਨ । ਸਰਕਾਰ ਦੀ ਵਿੱਤੀ ਮਦਦ ਨਾਲ ਚੱਲ ਰਹੀ ਇਸ ਯੋਜਨਾ ਤੋਂ ਪਾਵਰਕਾਮ ਕਾਫ਼ੀ ਉਤਸ਼ਾਹਿਤ ਹੈ ਤੇ ਹੁਣ ਇਸ ਯੋਜਨਾ ਨੂੰ 150 ਫੀਡਰਾਂ ‘ਤੇ ਸ਼ੁਰੂ ਕਰ ਦਿੱਤਾ ਗਿਆ ਹੈ ।ਪਾਵਰਕਾਮ ਦੇ ਸੂਤਰਾਂ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਹੀ ਇਸ ਯੋਜਨਾ ਨੂੰ ਸ਼ੁਰੂ ਕੀਤਾ ਗਿਆ ਹੈ ।

ਪਾਵਰਕਾਮ ਨੇ ਕਿਸਾਨਾਂ ਨੂੰ ਪਾਣੀ ਬਚਾਉਣ ਦੇ ਕਈ ਉਪਾਅ ਦੱਸੇ ਹਨ । ਯੋਜਨਾ ਤਹਿਤ ਜਦੋਂ ਪਾਣੀ ਦੀ ਬੱਚਤ ਕੀਤੀ ਜਾਂਦੀ ਹੈ ਤਾਂ ਬਿਜਲੀ ਵੀ ਘੱਟ ਲਗਦੀ ਹੈ । ਪਾਵਰਕਾਮ ਵਲੋਂ ਕਿਸਾਨਾਂ ਦੀਆਂ ਮੋਟਰਾਂ ‘ਤੇ ਮੀਟਰ ਲਗਾ ਦਿੱਤੇ ਜਾਂਦੇ ਹਨ ।ਕਿਸਾਨ ਫ਼ਸਲਾਂ ਲਗਾਉਣ ਵੇਲੇ ਜਿੰਨੀ ਬਿਜਲੀ ਦੀ ਬੱਚਤ ਕਰਦੇ ਹਨ ਤਾਂ ਪਾਵਰਕਾਮ ਵਲੋਂ ਉਨ੍ਹਾਂ ਨੂੰ ਪ੍ਰਤੀ ਯੂਨਿਟ 4 ਰੁਪਏ ਦਿੱਤੇ ਜਾਂਦੇ ਹਨ । ਸਰਕਾਰ ਵਲੋਂ ਕਿਸਾਨਾਂ ਨੂੰ ਪਾਣੀ ਬਚਾਉਣ ਵਜੋਂ ਜਿਹੜੀ ਰਕਮ ਦਿੱਤੀ ਜਾਂਦੀ ਹੈ, ਉਸ ਮੁਤਾਬਿਕ ਪੰਜਾਬ ਸਰਕਾਰ ਨੂੰ ਪਾਣੀ ਬਚਾਉਣ ਵਾਲੇ ਕਿਸਾਨਾਂ ਨੂੰ ਪ੍ਰਤੀ ਯੂਨਿਟ 4 ਰੁਪਏ ਦੇ ਕੇ ਵੀ ਪ੍ਰਤੀ ਯੂਨਿਟ 1.25 ਰੁਪਏ ਦੀ ਬੱਚਤ ਹੁੰਦੀ ਹੈ ।

ਕਿਉਂਕਿ ਉਸ ਨੂੰ ਪਾਵਰਕਾਮ ਨੂੰ ਟਿਊਬਵੈੱਲਾਂ ਦੀ ਸਬਸਿਡੀ ਦੀ ਰਕਮ 5.25 ਰੁਪਏ ਪ੍ਰਤੀ ਯੂਨਿਟ ਦੇਣੀ ਪੈਂਦੀ ਹੈ ।ਪੰਜਾਬ ਸਰਕਾਰ ਵਲੋਂ ਖੇਤੀ ਸੈਕਟਰ ਲਈ 6600 ਤੋਂ ਜ਼ਿਆਦਾ ਸਬਸਿਡੀ ਦਿੱਤੀ ਜਾਂਦੀ ਹੈ । ਇਹ ਯੋਜਨਾ ਅਜੇ ਤੱਕ ਕੁਝ ਫੀਡਰਾਂ ‘ਤੇ ਸ਼ੁਰੂ ਕੀਤੀ ਗਈ ਸੀ । ਇਨ੍ਹਾਂ ਵਿਚ ਮੁਕੇਰੀਆਂ, ਫ਼ਤਹਿਗੜ੍ਹ ਸਾਹਿਬ ਤੇ ਹੋਰ ਵੀ ਕਈ ਫੀਡਰ ਸ਼ਾਮਿਲ ਹਨ । ਇਨ੍ਹਾਂ ਫੀਡਰਾਂ ਹੇਠ ਆਉਂਦੇ ਕਿਸਾਨਾਂ ਨੂੰ ਪਾਣੀ ਦੀ ਬੱਚਤ ਕਰਕੇ ਲੱਖਾਂ ਰੁਪਏ ਸਰਕਾਰ ਕੋਲੋਂ ਰਕਮਾਂ ਪ੍ਰਾਪਤ ਹੋਈਆਂ ਹਨ ।

ਪਾਵਰਕਾਮ ਤਾਂ ਕਿਸਾਨਾਂ ਨੂੰ ਪਾਣੀ ਬਚਾਉਣ ਲਈ ਅਲੱਗ-ਅਲੱਗ ਉਪਾਅ ਲਾਗੂ ਕਰਨ ਦੀ ਸਿਫ਼ਾਰਸ਼ ਕਰ ਰਿਹਾ ਹੈ ਤੇ ਇਸ ਦੇ ਨਾਲ ਉਸ ਨੇ ਕਿਸਾਨਾਂ ਨੂੰ ਟਿਊਬਵੈੱਲ ਮੋਟਰਾਂ ‘ਤੇ ਸ਼ੰਟ ਕਪੈਸਟਰ ਲਗਾਉਣ ਲਈ ਵੀ ਮੁਹਿੰਮ ਚਲਾਈ ਹੈ । ਪਾਵਰਕਾਮ ਦਾ ਕਹਿਣਾ ਹੈ ਕਿ ਆਈ. ਐੱਸ. ਆਈ. ਮਾਅਰਕੇ ਵਾਲਾ ਸ਼ੰਟ ਕਪੈਸਟਰ ਲਗਾਉਣ ਨਾਲ ਵੋਲਟੇਜ ਵਧ ਜਾਂਦੀ ਹੈ ਤੇ ਇਸ ਨਾਲ ਮੋਟਰ ਵੀ ਕਰੰਟ ਘੱਟ ਲੈਂਦੀ ਹੈ । ਕਰੰਟ ਘਟਣ ਨਾਲ ਮੋਟਰ ਸੜਨ ਤੋਂ ਬਚ ਜਾਂਦੀ ਹੈ ।

Leave a Reply

Your email address will not be published. Required fields are marked *