Monday, October 21, 2019
Home > News > ਹੁਣੇ-ਹੁਣੇ ਚਲਦੇ ਵਿਆਹ ਚ’ ਮਾਸੂਮ ਜਵਾਕ ਨੇ ਖੁੱਦ ਨੂੰ ਹੀ ਬੰਬ ਨਾਲ ਉਡਾਇਆ, ਦੇਖੋ ਰੂਹ ਕੰਬਾ ਦੇਣ ਵਾਲੀ ਖ਼ਬਰ

ਹੁਣੇ-ਹੁਣੇ ਚਲਦੇ ਵਿਆਹ ਚ’ ਮਾਸੂਮ ਜਵਾਕ ਨੇ ਖੁੱਦ ਨੂੰ ਹੀ ਬੰਬ ਨਾਲ ਉਡਾਇਆ, ਦੇਖੋ ਰੂਹ ਕੰਬਾ ਦੇਣ ਵਾਲੀ ਖ਼ਬਰ

ਪੂਰਬੀ ਅਫ਼ਗਾਨਿਸਤਾਨ ਦੇ ਨਾਂਗਰਹਾਰ ਸੂਬੇ ਵਿੱਚ ਇੱਕ 13 ਸਾਲਾਂ ਮੁੰਡੇ ਨੇ ਇਕ ਵਿਆਹ ਸਮਾਗਮ ਵਿੱਚ ਖ਼ੁਦ ਨੂੰ ਉਡਾ ਦਿੱਤਾ । ਜਿਸ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਤੇ 11 ਹੋਰ ਜ਼ਖ਼ਮੀ ਹੋ ਗਏ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਫੈਯਾਜ਼ ਮੁਹੰਮਦ ਬਾਬਰਖਿਲ ਨੇ ਦੱਸਿਆ ਕਿ ਬੱਚੇ ਨੇ ਸ਼ੁੱਕਰਵਾਰ ਸਵੇਰੇ ਸਰਕਾਰ ਸਮਰਥਨ ਮਿਲਿਸ਼ਿਆ ਦੇ ਕਮਾਂਡਰ ਮਲਿਕ ਤੂਰ ਦੇ ਇੱਥੇ ਵਿਆਹ ਸਮਾਗਮ ਵਿੱਚ ਜਾ ਕੇ ਖ਼ੁਦ ਨੂੰ ਉਡਾ ਲਿਆ ।

ਇਸ ਹਮਲੇ ਵਿੱਚ ਤੂਰ ਦੀ ਮੌਤ ਹੋ ਗਈ ਹੈ ਤੇ ਇਸ ਵਿੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਇੱਕ ਹਮਲਾਵਰ ਨਿਸ਼ਾਨਾ ਸੀ । ਇਹ ਹਮਲਾ ਨਾਂਗਰਹਾਰ ਸੂਬੇ ਦੇ ਪਚਿਰਵਾ ਅਮਗ ਜ਼ਿਲ੍ਹੇ ਵਿੱਚ ਹੋਇਆ ਸੀ । ਫਿਲਹਾਲ ਹਾਲੇ ਤੱਕ ਇਸ ਹਮਲੇ ਦੀ ਜ਼ਿੰਮੇਵਾਰੀ ਕਿਸੇ ਵੀ ਸਮੂਹ ਵੱਲੋਂ ਨਹੀਂ ਲਈ ਗਈ ਹੈ । ਦੱਸ ਦੇਈਏ ਕਿ ਤਾਲਿਬਾਨ ਤੇ ਇਸਲਾਮਿਕ ਸਟੇਟ ਦੇ ਸਹਿਯੋਗੀ, ਦੋਵਾਂ ਦੀ ਪੂਰਬੀ ਅਫ਼ਗਾਨਿਸਤਾਨ ਵਿੱਚ ਮਜ਼ੂਬਤ ਮੌਜੂਦਗੀ ਹੈ ਤੇ ਆਈਐੱਸ ਸਮੂਹ ਦਾ ਹੈਡਕੁਆਰਟਰ ਵੀ ਨਾਂਗਰਹਾਰ ਸੂਬੇ ਵਿੱਚ ਹੈ ।

ਦੱਸਿਆ ਜਾ ਰਿਹਾ ਹੈ ਕਿ 13 ਜੂਨ ਨੂੰ ਅਫ਼ਗਾਨਿਸਤਾਨ ਦੇ ਪੂਰਬੀ ਨਾਂਗਰਹਾਰ ਸੂਬੇ ਦੀ ਰਾਜਧਾਨੀ ਜਲਾਲਾਬਾਦ ਵਿੱਚ ਇਕ ਆਤਮਘਾਤੀ ਹਮਲਾ ਹੋਇਆ ਸੀ । ਇਸ ਹਮਲੇ ਵਿੱਚ ਆਤਮਘਾਤੀ ਹਮਲਾਵਰ ਨੇ ਪੁਲਿਸ ਦੀ ਜਾਂਚ ਚੌਕੀ ਨੇੜੇ ਖ਼ੁਦ ਨੂੰ ਉਡਾ ਲਿਆ ਸੀ । ਇਸ ਹਮਲੇ ਦੌਰਾਨ 11 ਲੋਕ ਮਾਰੇ ਗਏ ਸਨ ਤੇ 13 ਲੋਕ ਜ਼ਖ਼ਮੀ ਹੋ ਗਏ ਸਨ । ਉਸ ਸਮੇਂ ਕੀਤੇ ਗਏ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਅੱਤਵਾਦੀ ਸੰਗਠਨ ਦੀ ਅਫ਼ਗਾਨ ਸ਼ਾਖਾ ਨੇ ਲਈ ਸੀ।

Leave a Reply

Your email address will not be published. Required fields are marked *