Monday, October 21, 2019
Home > News > ਹੁਣੇ ਆਈ ਤਾਜਾ ਵੱਡੀ ਖਬਰ – ਸ਼੍ਰੀਦੇਵੀ ਬਾਰੇ ਹੋ ਗਿਆ ਵੱਡਾ ਖੁਲਾਸਾ ਉਡੇ ਸਭ ਦੇ ਹੋਸ਼

ਹੁਣੇ ਆਈ ਤਾਜਾ ਵੱਡੀ ਖਬਰ – ਸ਼੍ਰੀਦੇਵੀ ਬਾਰੇ ਹੋ ਗਿਆ ਵੱਡਾ ਖੁਲਾਸਾ ਉਡੇ ਸਭ ਦੇ ਹੋਸ਼

ਸ਼੍ਰੀਦੇਵੀ ਦੀ ਮੌਤ ਬਾਰੇ, ਕੇਰਲ ਦੇ ਡੀ.ਜੀ.ਪੀ. ਜੇਲ੍ਹ ਅਤੇ ਆਈ.ਪੀ.ਐਸ. ਅਧਿਕਾਰੀ ਰਿਸ਼ੀਰਾਜ ਸਿੰਘ ਨੇ ਹੈਰਾਨ ਕਰਨ ਵਾਲੇ ਦਾਅਵੇ ਕੀਤੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਬਾਥਟਬ ਵਿੱਚ ਡੁੱਬਣ ਕਾਰਨ ਸ੍ਰੀਦੇਵੀ ਦੀ ਮੌਤ ਨਹੀਂ ਹੋਈ, ਬਲਕਿ ਉਨ੍ਹਾਂ ਦਾ ਕਤਰ ਕੀਤਾ ਗਿਆ ਸੀ। ਆਈਪੀਐਸ ਅਧਿਕਾਰੀ ਰਿਸ਼ੀਰਾਜ ਸਿੰਘ ਨੇ ਆਪਣੇ ਇੱਕ ਦੋਸਤ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਹੈ। ਉਨ੍ਹਾਂ ਦਾ ਦੋਸਤ ਡਾ. ਉਮਾਦਥਨ ਮਸ਼ਹੂਰ ਫੋਰੈਂਸਿਕ ਸਰਜਨ ਸੀ। ਹਾਲ ਹੀ ਵਿੱਚ ਉਸ ਦੀ ਮੌਤ ਹੋਈ ਹੈ।

ਡਾ. ਉਮਾਦਥਨ ਨੂੰ ਇਸ ਤਰਾਂ ਦੇ ਕੇਸ ਮਿਸਟਰੀ ਨੂੰ ਸੁਲਝਾਉਣ ਦਾ ਉਸਤਾਦ ਮੰਨਿਆ ਜਾਂਦਾ ਸੀ। ਕੇਰਲ ਪੁਲਿਸ ਜਦੋਂ ਕਈ ਮੌਕਿਆਂ ਉੱਤੇ ਮਾਮਲਿਆਂ ਨੂੰ ਨਹੀਂ ਸੁਲਝਾ ਸਕਦਾ ਸੀ, ਉਦੋਂ ਉਮਾਦਥਨ ਨੂੰ ਬੁਲਾਇਆ ਜਾਂਦਾ ਸੀ। ਫੋਰੈਂਸਿਕ ਦੇ ਵਿਦਵਾਨ ਡਾ. ਉਮਾਦਥਨ ਦੀ ਕੇਸ ਸੁਲਝਾਉਣ ਦੀ ਕਾਬਲੀਅਤ ਦਾ ਲੋਹਾ ਕੇਰਲ ਸਰਕਾਰ ਵੀ ਮੰਨਦੀ ਹੈ।

ਹੁਣ ਆਈਪੀਐਸ ਅਧਿਕਾਰੀ ਨੇ ਇਸ ਕੇਸ ਮਾਸਟਰ ਦਾ ਹਵਾਲੇ ਨਾਲ ਸ੍ਰੀਦੇਵੀ ਦੀ ਮੌਤ ‘ਤੇ ਬਹੁਤ ਵੱਡਾ ਖ਼ੁਲਾਸਾ ਕੀਤਾ ਹੈ। ਨਿਊਜ਼ ਏਜੰਸੀ, ਯੂਐਨਆਈ ਦੀ ਇੱਕ ਖ਼ਬਰ ਮੁਤਾਬਿਕ ਰਿਸ਼ੀਰਾਜ ਸਿੰਘ ਨੇ ਕਿਹਾ, ਮੈ ਆਪਣੇ ਦੋਸਤ ਡਾ. ਉਮਾਦਥਨ ਤੋਂ ਸ਼੍ਰੀਦੇਵੀ ਦੀ ਮੌਤ ਦੇ ਬਾਰੇ ਪੁੱਛਿਆ ਸੀ। ਪਰ ਉਨ੍ਹਾਂ ਦੇ ਜਵਾਬ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ।

ਉਸ ਨੇ ਦੱਸਿਆ ਕਿ ਉਹ ਪੂਰੇ ਮਾਮਲੇ ਨੂੰ ਬਹੁਤ ਨੇੜੋ ਦੇਖ ਰਿਹਾ ਸੀ। ਮਾਮਲੇ ਉੱਤੇ ਰਿਸਰਚ ਦੌਰਾਨ ਕਈ ਵਾਰ ਅਜਿਹੇ ਹਾਲਾਤ ਬਣੇ ਸਨ, ਜਿੰਨਾ ਤੋਂ ਸਾਫ਼ ਹੋ ਰਿਹਾ ਸੀ ਕਿ ਉਹ ਆਪਣੇ ਆਪ ਨਹੀ ਬਾਥ ਟੱਬ ਚ ਡਿਗੀ ਸਗੋਂ ਉਸ ਨੂੰ ਡੇਗਿਆ ਤੇ ਡੁਬੋਇਆ ਗਿਆ ਸੀ । ਇੱਥੋਂ ਤੱਕ ਉਸ ਦੀ ਰਿਸਰਚ ਦੇ ਦੌਰਾਨ ਕਈ ਸਬੂਤ ਵੀ ਸਾਹਮਣੇ ਸਨ, ਜਿੰਨਾ ਤੋਂ ਪੂਰਾ ਖ਼ਦਸ਼ਾ ਉੱਭਰਦਾ ਹੈ’

ਅਸਲ ਵਿੱਚ ਡੀਜੀਪੀ ਰਿਸ਼ੀਰਾਜ ਸਿੰਘ ਨੇ ਦੋਸਤ ਡਾ. ਉਮਾਦਥਨ ਦੀ ਮੌਤ ਉੱਤੇ ਇੱਕ ਲੇਖ ਲਿਖਿਆ ਹੈ। ਇਸ ਵਿੱਚ ਉਨ੍ਹਾਂ ਨੇ ਆਪਣੇ ਦੋਸਤ ਨੂੰ ਲੈ ਕੇ ਹੈਰਾਨ ਕਰਨ ਵਾਲੀ ਸਮਝ ਦਾ ਜ਼ਿਕਰ ਕੀਤਾ ਹੈ। ਇਸੇ ਵਿੱਚ ਉਨ੍ਹਾਂ ਨੇ ਆਪਣੇ ਦੋਸਤ ਵੱਲੋਂ ਸ਼੍ਰੀਦੇਵੀ ਦੀ ਮੌਤ ਉੱਤੇ ਦਿੱਤੇ ਗਏ ਬਿਆਨ ਦਾ ਉੱਲੇਖ ਕੀਤਾ ਹੈ। ਰਿਸ਼ੀਰਾਜ ਲਿਖਦੇ ਹਨ, ‘ਮੇਰੇ ਦੋਸਤ ਨੇ ਦੱਸਿਆ ਕਿ ਕੋਈ ਵੀ ਇਨਸਾਨ ਕਿਸੇ ਵੀ ਹਾਲਾਤ ਵਿੱਚ ਮਹਿਜ਼ ਇੱਕ ਫੁੱਠ ਡੂੰਘੇ ਬਾਥਟਬ ਵਿੱਚ ਨਹੀਂ ਡੁੱਬ ਸਕਦਾ ’।

Leave a Reply

Your email address will not be published. Required fields are marked *