Monday, October 21, 2019
Home > News > ਬੱਚਿਆਂ ਦੇ ਸਿਲੇਬਸ ਵਿੱਚ ਸ਼ਾਮਿਲ ਹੋਇਆ ਝੋਨਾ ਲਾਉਣਾ, ਇਸ ਜਗ੍ਹਾ ਤੇ ਝੋਨਾ ਲਾ ਕੇ ਬੱਚਿਆਂ ਨੇ ਕੀਤੀ ਸ਼ੁਰੂਆਤ

ਬੱਚਿਆਂ ਦੇ ਸਿਲੇਬਸ ਵਿੱਚ ਸ਼ਾਮਿਲ ਹੋਇਆ ਝੋਨਾ ਲਾਉਣਾ, ਇਸ ਜਗ੍ਹਾ ਤੇ ਝੋਨਾ ਲਾ ਕੇ ਬੱਚਿਆਂ ਨੇ ਕੀਤੀ ਸ਼ੁਰੂਆਤ

ਸੋਸ਼ਲ ਮੀਡੀਆ ਉੱਤੇ ਇੰਨਾ ਦਿਨਾਂ ਵਿੱਚ ਝੋਨਾ ਲਾਉਂਦੇ ਵਿਦਿਆਰਥੀਆਂ ਦੀਆਂ ਤਸਵੀਰਾਂ ਬਹੁਤ ਵਾਇਰਲ ਹੋ ਰਹੀਆਂ ਹਨ। ਲੋਕ ਇਹਨਾਂ ਵਿਦਿਆਰਥੀਆਂ ਦੀ ਰੱਜ ਕੇ ਪ੍ਰਸੰਸਾ ਕਰ ਰਹੇ ਹਨ।ਅਸਲ ਵਿੱਚ ਇਹ ਤਸਵੀਰਾਂ ਆਸਾਮ ਦੇ ਉਦਾਲਗੁੜੀ ਜ਼ਿਲ੍ਹੇ ਦੇ ਪਿੰਡ ਸੇਪਖੇਤੀ ਦੀਆਂ ਹਨ, ਜਿੱਥੇ 7 ਜੁਲਾਈ ਨੂੰ ਏਸਪਾਇਰ ਜੂਨੀਅਰ ਕਾਲਜ ਦੇ ਵਿਦਿਆਰਥੀਆਂ ਨੇ ਪਿੰਡ ਵਿੱਚ ਕਿਸਾਨਾਂ ਵਾਂਗ ਝੋਨੇ ਦੀ ਲਵਾਈ ਕੀਤੀ। ਕਾਲਜ ਨੇ ਆਪਣੇ ਉੱਚ ਸੈਕੰਡਰੀ ਪਹਿਲੇ ਤੇ ਦੂਜੇ ਸਾਲ ਦੇ ਵਿਦਿਆਰਥੀਆਂ ਲਈ ਫ਼ਸਲਾਂ ਦੀ ਬਿਜਾਈ ਨੂੰ ਬੱਚਿਆਂ ਦੇ ਸਿਲੇਬਸ ਵਿੱਚ ਸ਼ਾਮਿਲ ਕਰ ਦਿੱਤਾ ਹੈ, ਕਾਲਜ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਵਿਦਿਆਰਥੀ ਜਿੱਥੇ ਪਿੰਡਾਂ ਨਾਲ ਨੇੜਤਾ ਵਧੇਗੀ ਉੱਥੇ ਹੀ ਉਹ ਕਿਸਾਨਾਂ ਦੀ ਸੰਘਰਸ਼ਮਈ ਜ਼ਿੰਦਗੀ ਨੂੰ ਵੀ ਨੇੜੇ ਜਾਣ ਸਕਣਗੇ।

ਉਹ ਸਮਝ ਸਕਣਗੇ ਕਿ ਕਿਸਾਨ ਕਿੰਨੀਆਂ ਮੁਸੀਬਤਾਂ ਝੱਲ ਕੇ ਦੇਸ਼ ਦਾ ਢਿੱਡ ਭਰਦਾ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਦੀ ਸਕਿਲ ਵਿੱਚ ਵੀ ਵਾਧਾ ਹੋਵੇਗਾ। ਕਾਲਜ ਦੇ ਵਿਦਿਆਰਥੀ ਪਿੰਡ ਸੇਪਖੇਤੀ ਵਿੱਚ ਪ੍ਰੈਕਟੀਕਲ ਕਲਾਸ ਵਜੋਂ ਖੇਤੀ ਦਾ ਤਜਰਬਾ ਕਰ ਰਹੇ ਹਨ। ਕਾਲਜ ਦੀ ਵਰਦੀ ਪਹਿਨੇ ਵਿਦਿਆਰਥੀਆਂ ਵਿੱਚ ਮੁੰਡੇ ਤੇ ਕੁੜੀਆਂ ਦੋਨੋਂ ਸ਼ਾਮਲ ਸਨ। ਵਿਦਿਆਰਥੀ ਖ਼ੁਦ ਝੋਨਾ ਲਾ ਰਹੇ ਹਨ।

ਸੋਸ਼ਲ ਮੀਡੀਆ ਉੱਤੇ ਇਹ ਵਿਦਿਆਰਥੀ ਲੋਕਾਂ ਦਾ ਦਿਲ ਜਿੱਤ ਰਹੇ ਹਨ। ਏਸਪਾਇਰ ਗਰੁੱਪ ਆਫ਼ ਇੰਸਟੀਚਿਊਟਸ ਦੇ ਦਾਖ਼ਲੇ ਅਤੇ ਮਾਰਕੀਟਿੰਗ ਦੇ ਡਾਇਰੈਕਟਰ Jayanta K Nath ਨੇ ਕਿਹਾ ਕਿ “ਅਸੀਂ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪੂਰੀ ਕੋਸ਼ਿਸ਼ ਕਰ ਰਹੇ ਹਾਂ ਅਤੇ ਇਸ ਉਦੇਸ਼ ਲਈ ਵਿਦਿਆਰਥੀ ਨੂੰ ਰਵਾਇਤੀ ਪੇਂਡੂ ਅਤੇ ਕਿਸਾਨ ਦੇ ਜੀਵਨ ਦਾ ਅਨੁਭਵ ਕਰਵਾਇਆ ਜਾ ਰਿਹਾ ਹੈ”

Leave a Reply

Your email address will not be published. Required fields are marked *