Monday, October 21, 2019
Home > News > ਕੌਣ ਸਾਂਭੇਗਾ ਕਨੇਡਾ ਦੀ ਵਾਗਡੋਰ, ਕਨੇਡਾ ਦੀ ਸਿਆਸਤ ਚ ਕੌਣ ਅੱਗੇ ਤੇ ਕੌਣ ਪਿੱਛੇ

ਕੌਣ ਸਾਂਭੇਗਾ ਕਨੇਡਾ ਦੀ ਵਾਗਡੋਰ, ਕਨੇਡਾ ਦੀ ਸਿਆਸਤ ਚ ਕੌਣ ਅੱਗੇ ਤੇ ਕੌਣ ਪਿੱਛੇ

ਕੈਨੇਡਾ ਵਿੱਚ ਨੇੜਲੇ ਭਵਿੱਖ ਵਿਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਚੋਣ ਸਰਵੇਖਣ ਕਰਵਾਏ ਜਾ ਰਹੇ ਹਨ। ਇਹ ਚੋਣ ਸਰਵੇਖਣ ਚੋਣਾਂ ਤੋਂ 100 ਦਿਨ ਪਹਿਲਾਂ ਟੋਰਾਂਟੋ ਸਟਾਰ ਦੁਆਰਾ ਕਰਵਾਇਆ ਗਿਆ ਹੈ। ਟੋਰਾਂਟੋ ਸਟਾਰ ਵੱਲੋਂ ਤਿਆਰ ਕੀਤੇ ਗਏ ਮੇਨ ਸਟ੍ਰੀਟ ਰਿਸਰਚ ਦੇ ਸਰਵੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਸਟਿਸ ਟਰੂਡੋ ਦੀ ਲਿਬਰਲ ਪਾਰਟੀ ਦੀ ਹਮਾਇਤ ਵਿੱਚ 35 ਫੀਸਦੀ ਲੋਕ ਹਨ। ਜਦ ਕਿ ਕੰਜਰਵੇਟਿਵ ਪਾਰਟੀ ਦੇ ਹੱਕ ਵਿੱਚ 33.2 ਫੀਸਦੀ ਲੋਕਾਂ ਨੇ ਭਰੋਸਾ ਜਿਤਾਇਆ ਹੈ।

ਕੈਨੇਡਾ ਵਿੱਚ ਇਸੇ ਸਾਲ 21 ਅਕਤੂਬਰ ਨੂੰ ਇਲੈਕਸ਼ਨ ਹੋ ਰਹੇ ਹਨ ਪਹਿਲਾਂ ਮਹਿਸੂਸ ਕੀਤਾ ਜਾਂਦਾ ਸੀ ਕਿ ਲਿਬਰਲ ਪਾਰਟੀ ਦੀ ਲੋਕਪ੍ਰਿਅਤਾ ਘਟਦੀ ਜਾ ਰਹੀ ਹੈ। ਪਰ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ। ਤਿਵੇਂ ਤਿਵੇਂ ਇਸ ਪਾਰਟੀ ਦੀ ਲੋਕਪ੍ਰਿਅਤਾ ਵਧਣ ਲੱਗੀ ਹੈ। ਐਂਡਰੀਊ ਸ਼ੀਰ ਦੀ ਕੰਜਰ ਬੇਟੀ ਪਾਰਟੀ ਦੀ ਲੋਕਪ੍ਰਿਅਤਾ ਵਿੱਚ 4.2 ਫੀਸਦੀ ਦਾ ਘਾਟਾ ਮਹਿਸੂਸ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਸੱਤਾਧਾਰੀ ਲਿਬਰਲ ਪਾਰਟੀ ਵਿੱਚ ਵਾਧੇ ਦਿਖਾਈ ਦੇ ਰਹੇ ਹਨ। ਚੋਣਾਂ ਵਿਚ ਇਹ ਫਰਕ ਹੋਰ ਵੀ ਜ਼ਿਆਦਾ ਵੱਧ ਸਕਦਾ ਹੈ।

ਅਪਰੈਲ ਵਿੱਚ ਹੋਏ ਸਰਵੇ ਦੇ ਮੁਕਾਬਲੇ ਇਸ ਸਰਵੇਖਣ ਵਿੱਚ ਗਰੀਨ ਪਾਰਟੀ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਵਿੱਚ 2.5 ਫ਼ੀਸਦੀ ਦਾ ਵਾਧਾ ਹੋਇਆ ਹੈ। ਇਹ ਸਰਵੇਖਣ 27 ਜੂਨ ਤੋਂ 2 ਜੁਲਾਈ ਤੱਕ 2651 ਲੋਕਾਂ ਤੇ ਕੀਤਾ ਗਿਆ ਹੈ। ਸਰਵੇਖਣ ਕਰਨ ਵਾਲੀ ਏਜੰਸੀ ਦਾ ਕਹਿਣਾ ਹੈ ਕਿ ਸਰਵੇਖਣ ਵਿੱਚ ਮਾਮੂਲੀ ਫਰਕ ਹੋ ਸਕਦਾ ਹੈ। ਮੇਨਸਟਰੀਟ ਰਿਸਰਚ ਦਾ ਮੰਨਣਾ ਹੈ ਕਿ ਮੁੱਖ ਮੁਕਾਬਲਾ ਲਿਬਰਲ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ ਵਿਚਕਾਰ ਹੋਵੇਗਾ ਅਤੇ ਜਗਮੀਤ ਸਿੰਘ ਦੀ ਪਾਰਟੀ ਐਨਡੀਪੀ ਤੀਜੇ ਸਥਾਨ ਤੇ ਰਹੇਗੀ। ਚੋਣ ਸਰਵੇਖਣ ਕਰਨ ਵਾਲੇ ਭਾਵੇਂ ਕੁਝ ਵੀ ਦਾਅਵੇ ਕਰਨ ਪਰ ਅਸਲ ਤਸਵੀਰ ਤਾਂ ਚੋਣ ਨਤੀਜੇ ਆਉਣ ਤੇ ਹੀ ਸਾਫ ਹੋਵੇਗੀ। ਕਿਉਂਕਿ ਵੋਟਰਾਂ ਦੇ ਮੂਡ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।

Leave a Reply

Your email address will not be published. Required fields are marked *