Monday, October 21, 2019
Home > News > ਪੁੱਤਾਂ ਵਾਂਗ ਪਾਲੇ ਬਾਗ ਦਾ ਕਤਲ ਕਰਨ ਤੋਂ ਬਾਅਦ ਰੋ ਪਿਆ ਕਿਸਾਨ, ਕਾਰਨ ਜਾਣ ਤੁਹਾਨੂੰ ਵੀ ਆਵੇਗਾ ਗੁੱਸਾ, ਦੇਖੋ ਵੀਡੀਓ

ਪੁੱਤਾਂ ਵਾਂਗ ਪਾਲੇ ਬਾਗ ਦਾ ਕਤਲ ਕਰਨ ਤੋਂ ਬਾਅਦ ਰੋ ਪਿਆ ਕਿਸਾਨ, ਕਾਰਨ ਜਾਣ ਤੁਹਾਨੂੰ ਵੀ ਆਵੇਗਾ ਗੁੱਸਾ, ਦੇਖੋ ਵੀਡੀਓ

ਅੱਜ ਕੱਲ੍ਹ ਪੰਜਾਬ ਵਿੱਚ ਪਾਣੀ ਦਾ ਮੁੱਦਾ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਰ ਕਿਸੇ ਨੂੰ ਚਿੰਤਾ ਹੈ ਕਿ ਧਰਤੀ ਹੇਠਲਾ ਪਾਣੀ ਖਤਮ ਹੁੰਦਾ ਜਾ ਰਿਹਾ ਹੈ। ਹੁਣ ਕਿਸਾਨ ਨੂੰ ਚਾਹੀਦਾ ਹੈ ਕਿ ਝੋਨੇ ਦੀ ਫ਼ਸਲ ਛੱਡ ਕੇ ਬਾਗ਼ਬਾਨੀ ਵੱਲੋਂ ਉਤਸ਼ਾਹਿਤ ਹੋਵੇ। ਤਾਕਿ ਧਰਤੀ ਦੇ ਹੇਠਲੇ ਵਾਲੇ ਪਾਣੀ ਨੂੰ ਬਚਾਇਆ ਜਾ ਸਕੇ। ਪਰ ਸੰਗਰੂਰ ਵਿੱਚ ਇੱਕ ਕਿਸਾਨ ਨੇ ਆਪਣਾ ਅੰਗੂਰਾਂ ਦਾ ਬਾਗ਼ ਪੁੱਟ ਦਿੱਤਾ ਹੈ। ਪਹਿਲਾਂ ਇਹ ਬਾਗ ਢਾਈ ਏਕੜ ਵਿੱਚ ਸੀ। ਹੌਲੀ ਹੌਲੀ ਘੱਟ ਕੇ ਢਾਈ ਵਿੱਘੇ ਵਿੱਚ ਰਹਿ ਗਿਆ ਅਤੇ ਹੁਣ ਉਨ੍ਹਾਂ ਨੇ ਉਹ ਵੀ ਖ਼ਤਮ ਕਰ ਦਿੱਤਾ। ਕਿਸਾਨ ਦਾ ਕਹਿਣਾ ਹੈ ਕਿ ਉਹ ਤੀਹ ਸਾਲ ਤੋਂ ਬਾਗ਼ਬਾਨੀ ਦਾ ਕੰਮ ਕਰ ਰਹੇ ਹਨ। ਪੰਜ ਸਾਲ ਵਿੱਚ ਤਾਂ ਬੂਟੇ ਤਿਆਰ ਹੋਏ ਸੀ।

ਇੱਕ ਏਕੜ ਵਿੱਚ ਬਾਗ਼ ਲਗਾਉਣ ਤੇ ਪੰਜ ਲੱਖ ਰੁਪਿਆ ਖਰਚਾ ਹੁੰਦਾ ਹੈ। ਪਰ ਬੜੇ ਦੁੱਖ ਨਾਲ ਅੱਜ ਉਨ੍ਹਾਂ ਨੂੰ ਇਹ ਬਾਗ਼ ਪੁੱਟਣਾ ਪਿਆ ਹੈ। ਸਰਕਾਰ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ ਅਤੇ ਨਾ ਹੀ ਬਾਗਵਾਨੀ ਵਿਭਾਗ ਨੇ ਹੀ ਕੋਈ ਮਦਦ ਕੀਤੀ ਹੈ। ਬਾਗਵਾਨੀ ਕਰਨ ਵਾਲੇ ਕਿਸਾਨਾਂ ਪ੍ਰਤੀ ਸਰਕਾਰ ਬੇਰੁਖ਼ੀ ਵਾਲਾ ਵਤੀਰਾ ਦਿਖਾਉਂਦੀ ਹੈ। ਉਨ੍ਹਾਂ ਦੇ ਪਿੰਡ ਵਿੱਚ ਹੋਰ ਵੀ ਬਾਗ਼ ਸਨ ਪਰ ਸਭ ਖਤਮ ਹੋ ਗਏ ਕਿਸਾਨ ਦੇ ਦੱਸਣ ਅਨੁਸਾਰ ਉਹ ਬਾਗ ਦਾ ਕਤਲ ਕਰ ਰਹੇ ਹਨ। ਪਰ ਇਸ ਕਤਲ ਦਾ ਕੇਸ ਸਰਕਾਰ ਤੇ ਪੈਣਾ ਚਾਹੀਦਾ ਹੈ। ਕਿਉਂਕਿ ਇਸ ਲਈ ਸਰਕਾਰ ਜ਼ਿੰਮੇਵਾਰ ਹੈ। ਜੇਕਰ ਸਰਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਵੇ ਤਾਂ ਉਨ੍ਹਾਂ ਨੂੰ ਬਾਗ ਪੁੱਟਣ ਦੀ ਜ਼ਰੂਰਤ ਨਾ ਪਵੇ। ਬਾਗ਼ਬਾਨੀ ਵਿਭਾਗ ਦੇ ਅਧਿਕਾਰੀਆਂ ਦੇ ਦੱਸਣ ਅਨੁਸਾਰ ਜਿਹੜੀ ਫ਼ਸਲ ਵਿਕ ਜਾਂਦੀ ਹੈ।

ਉਸ ਦੀ ਤਾਂ ਲਾਭ ਮਿਲ ਜਾਂਦਾ ਹੈ। ਪਰ ਜਿਹੜੀ ਫਸਲ ਵਿਕਣ ਤੋਂ ਰਹਿ ਜਾਂਦੀ ਹੈ ਉਹ ਅਜਾਈਂ ਚਲੀ ਜਾਂਦੀ ਹੈ। ਕਿਉਂਕਿ ਦੂਰ ਦੁਰਾਡੇ ਦੀਆਂ ਮੰਡੀਆਂ ਵਿੱਚ ਅਸੀਂ ਆਪਣੀ ਫ਼ਸਲ ਨਹੀਂ ਲਿਜਾ ਸਕਦੇ। ਹੁਣ ਸਰਕਾਰ ਦੁਆਰਾ ਫਾਰਮਰ ਪ੍ਰੋਡਿਊਸ ਆਰਗੇਨਾਈਜ਼ੇਸ਼ਨ ਬਣਾਈ ਜਾ ਰਹੀ ਹੈ। ਇਸ ਤਰ੍ਹਾਂ ਮਹਾਰਾਸ਼ਟਰ ਅਤੇ ਹਿਮਾਚਲ ਦੇ ਕਿਸਾਨ ਘੱਟ ਖਰਚੇ ਤੇ ਆਪਣੀ ਫ਼ਸਲ ਦੂਰ ਦੀਆਂ ਮੰਡੀਆਂ ਵਿੱਚ ਲੈ ਜਾਂਦੇ ਹਨ। ਉਸ ਤਰ੍ਹਾਂ ਹੀ ਪੰਜਾਬ ਦੇ ਕਿਸਾਨ ਵੀ ਕਰ ਸਕਣਗੇ ਵਿਕਣ ਤੋਂ ਬਚ ਜਾਣ ਵਾਲੀ ਫਸਲ ਨੂੰ 7-8 ਦਿਨਾਂ ਤੱਕ ਸੁਰੱਖਿਅਤ ਰੱਖਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਸੰਗਰੂਰ ਦੀ ਮਿੱਟੀ ਅਤੇ ਪਾਣੀ ਕਿੰਨੂ ਦੀ ਫਸਲ ਲਈ ਲਾਹੇਵੰਦ ਨਹੀਂ ਹੈ।

Leave a Reply

Your email address will not be published. Required fields are marked *