Monday, October 21, 2019
Home > News > ਨਸੇ ਨੇ ਪੱਟਿਆ ਇੱਕ ਹੋਰ ਹਸਦਾ ਵਸਦਾ ਘਰ, ਪੂਰੇ ਪਿੰਡ ਨੇ ਲੈ ਲਿਆ ਵੱਡਾ ਫੈਂਸਲਾ, ਦੇਖੋ ਵੀਡੀਓ

ਨਸੇ ਨੇ ਪੱਟਿਆ ਇੱਕ ਹੋਰ ਹਸਦਾ ਵਸਦਾ ਘਰ, ਪੂਰੇ ਪਿੰਡ ਨੇ ਲੈ ਲਿਆ ਵੱਡਾ ਫੈਂਸਲਾ, ਦੇਖੋ ਵੀਡੀਓ

ਫਿਰੋਜ਼ਪੁਰ ਦੇ ਮਮਦੋਟ ਦੇ ਇੱਕ ਪਿੰਡ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਲੈਣਾ ਦੱਸਿਆ ਜਾ ਰਿਹਾ ਹੈ। ਇਸ ਵਿਅਕਤੀ ਦੀ ਮੌਤ ਨਾਲ ਪਰਿਵਾਰ ਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਹੈ। ਉਸ ਦੀ ਪਤਨੀ ਲਈ ਪਰਿਵਾਰ ਦਾ ਖਰਚਾ ਚਲਾਉਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਇੱਕ ਔਰਤ ਦੇ ਦੱਸਣ ਅਨੁਸਾਰ ਮ੍ਰਿਤਕ ਆਪਣੇ ਪਿੱਛੇ ਤਿੰਨ ਬੱਚੇ ਛੱਡ ਗਿਆ ਹੈ। ਉਸ ਦਾ ਵੱਡਾ ਲੜਕਾ ਸੱਤ ਸਾਲ ਦਾ ਹੈ। ਉਸ ਤੋਂ ਛੋਟੀ ਲੜਕੀ ਛੇ ਸਾਲ ਦੀ ਹੈ ਅਤੇ ਸਭ ਤੋਂ ਛੋਟਾ ਬੱਚਾ ਤਿੰਨ ਸਾਲ ਦਾ ਹੈ।

ਉਸ ਦੀ ਮੰਗ ਹੈ ਕਿ ਇਨ੍ਹਾਂ ਛੋਟੇ ਛੋਟੇ ਬੱਚਿਆਂ ਨੂੰ ਦੇਖਦੇ ਹੋਏ ਪਰਿਵਾਰ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਭਰਾ ਨਸ਼ੇ ਦੀ ਵਰਤੋਂ ਕਰਦਾ ਸੀ। ਜਿਸ ਕਰਕੇ ਉਸ ਦੀ ਮੌਤ ਹੋ ਗਈ ਹੈ। ਉਸ ਦਾ ਕਹਿਣਾ ਹੈ ਕਿ ਸਾਡਾ ਭਰਾ ਤਾਂ ਮਰ ਚੁੱਕਾ ਹੈ ਪਰ ਹੁਣ ਉਹ ਕਿਸੇ ਨੂੰ ਇੱਥੇ ਗੈਰ ਕਾਨੂੰਨੀ ਧੰਦਾ ਨਹੀਂ ਕਰਨ ਦੇਣਗੇ। ਜਿਹੜਾ ਵੀ ਵਿਅਕਤੀ ਉਨ੍ਹਾਂ ਨੂੰ ਇੱਥੇ ਨਸ਼ਾ ਸਪਲਾਈ ਕਰਦਾ ਮਿਲਿਆ। ਉਹ ਉਸ ਨੂੰ ਪਹਿਲਾਂ ਤਾਂ ਆਪ ਕੁੱਟਣਗੇ ਅਤੇ ਬਾਅਦ ਵਿੱਚ ਪੁਲੀਸ ਦੇ ਹਵਾਲੇ ਕਰ ਦੇਣਗੇ। ਮ੍ਰਿਤਕ ਦੇ ਇੱਕ ਹੋਰ ਭਰਾ ਨੂੰ ਵੀ ਇਸ ਗੱਲ ਦਾ ਬੜਾ ਦੁੱਖ ਹੈ ਕਿ ਗ਼ਲਤ ਕੰਮਾਂ ਵਿੱਚ ਪੈ ਕੇ ਨੌਜਵਾਨ ਆਪਣੀਆਂ ਜਾਨਾਂ ਗਵਾ ਰਹੇ ਹਨ।

ਉਸ ਨੇ ਗੁੱਸੇ ਵਿੱਚ ਕਿਹਾ ਹੈ ਕਿ ਜਦੋਂ ਵੀ ਉਨ੍ਹਾਂ ਨੂੰ ਕੋਈ ਨਸ਼ਾ ਤਸਕਰ ਆਪਣੇ ਮੁਹੱਲੇ ਵਿੱਚ ਸਪਲਾਈ ਕਰਦਾ ਮਿਲ ਗਿਆ ਤਾਂ ਉਹ ਉਸ ਨੂੰ ਬਖਸ਼ਣਗੇ ਨਹੀਂ। ਪਹਿਲਾਂ ਉਸਦੀ ਆਪ ਸੇਵਾ ਕਰਨਗੇ, ਫੇਰ ਪੁਲੀਸ ਕੋਲ ਫੜਾਉਣਗੇ। ਇੱਕ ਹੋਰ ਨੌਜਵਾਨ ਨੇ ਆਪਣੇ ਵਿਚਾਰ ਰੱਖੇ ਹਨ। ਉਸ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਨੇੜੇ ਪਿੰਡਾਂ ਵਿੱਚ ਵੀ ਬਹੁਤ ਬੁਰਾ ਹਾਲ ਹੈ। ਪੁਲਿਸ ਨੂੰ ਆਪਣਾ ਸਹੀ ਰੋਲ ਨਿਭਾਉਂਦੇ ਹੋਏ ਗਲਤ ਅਨਸਰਾਂ ਵਿਰੁੱਧ ਨਕੇਲ ਕੱਸਣੀ ਚਾਹੀਦੀ ਹੈ ਅਤੇ ਲੋਕਾਂ ਨੂੰ ਗਲਤ ਕੰਮਾਂ ਖ਼ਿਲਾਫ਼ ਜਾਗਰੂਕ ਵੀ ਕਰਨਾ ਚਾਹੀਦਾ ਹੈ। ਜਿਹੜੇ ਲੋਕ ਨਸ਼ਾ ਵੇਚਦੇ ਹਨ। ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜਿਹੜੇ ਇਸ ਦੀ ਵਰਤੋਂ ਕਰਦੇ ਹਨ। ਉਨ੍ਹਾਂ ਦਾ ਇਲਾਜ ਕਰਵਾਉਣਾ ਚਾਹੀਦਾ ਹੈ।

Leave a Reply

Your email address will not be published. Required fields are marked *