Monday, October 21, 2019
Home > News > ਚਾਵਾਂ ਨਾਲ ਕੀਤਾ ਸੀ ਧੀ ਦਾ ਵਿਆਹ, ਕੀ ਪਤਾ ਸੀ ਚਿੱਟੇ ਕਫਨ ਚ ਵਾਪਿਸ ਆਵੇਗੀ ਉਸ ਦੀ ਲਾਸ, ਦੇਖੋ ਵੀਡੀਓ

ਚਾਵਾਂ ਨਾਲ ਕੀਤਾ ਸੀ ਧੀ ਦਾ ਵਿਆਹ, ਕੀ ਪਤਾ ਸੀ ਚਿੱਟੇ ਕਫਨ ਚ ਵਾਪਿਸ ਆਵੇਗੀ ਉਸ ਦੀ ਲਾਸ, ਦੇਖੋ ਵੀਡੀਓ

ਗੁਰਦਾਸਪੁਰ ਦੇ ਸਿੱਖਿਆ ਪਿੰਡ ਦੀ ਸਿਮਰਨਜੀਤ ਕੌਰ ਨਾਮ ਦੀ ਵਿਆਹੁਤਾ ਲੜਕੀ ਦੇ ਗੁਰਦੇ ਫੇਲ ਹੋਣ ਕਰਕੇ ਜਾਨ ਜਾਣ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕਾ ਗੁਰਦਾਸ0ਪੁਰ ਵਿਖੇ ਵਿਆਹੀ ਹੋਈ ਸੀ। ਮ੍ਰਿਤਕਾ ਦੇ ਪੇਕੇ ਪਰਿਵਾਰ ਦੇ ਦੱਸਣ ਅਨੁਸਾਰ ਮ੍ਰਿਤਕਾ ਦੀ ਸੱਸ ਮਤਰੇਈ ਸੀ ਅਤੇ ਉਸ ਦੇ ਆਪਣੇ ਪੁੱਤਰ ਭਾਵ ਸਿਮਰਨਜੀਤ ਕੌਰ ਦੇ ਪਤੀ ਨਾਲ ਨਾਜਇਜ਼ ਸਬੰਧ ਸਨ। ਉਹ ਉਨ੍ਹਾਂ ਦੀ ਬੇਟੀ ਨੂੰ ਉਸ ਦੇ ਪਤੀ ਕੋਲ ਨਹੀਂ ਬੈਠਣ ਦਿੰਦੀ ਸੀ। ਜੇਕਰ ਉਨ੍ਹਾਂ ਦੀ ਬੇਟੀ ਆਪਣੇ ਪਤੀ ਦੇ ਨੇੜੇ ਬੈਠਦੀ ਸੀ ਤਾਂ ਉਹ ਲੜਦੀ ਸੀ ਅਤੇ ਕਹਿੰਦੀ ਸੀ ਕਿ ਤੇਰੀ ਇਸ ਕੋਲ ਬੈਠਣ ਦੀ ਜ਼ਰੂਰਤ ਕਿਵੇਂ ਹੋਈ। ਕਈ ਵਾਰ ਉਨ੍ਹਾਂ ਦਾ ਪੰਚਾਇਤ ਰਾਹੀਂ ਫ਼ੈਸਲਾ ਹੋਇਆ ਪਰ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਤੰਗ ਕਰਨ ਤੋਂ ਨਹੀਂ ਹਟਿਆ।

ਜਦੋਂ ਸਿਮਰਨਜੀਤ ਗਰਭਵਤੀ ਹੋ ਗਈ ਤਾਂ ਉਸ ਦੇ ਸਹੁਰੇ ਉਸ ਨੂੰ ਘਰ ਹੀ ਦਵਾਈ ਲਿਆ ਕੇ ਦੇਣ ਲੱਗ ਪਏ। ਉਹ ਕਦੇ ਵੀ ਉਸ ਨੂੰ ਡਾਕਟਰ ਕੋਲ ਨਹੀਂ ਲੈ ਕੇ ਗਏ। ਜਦੋਂ ਉਸ ਦੀ ਹਾਲਤ ਜ਼ਿਆਦਾ ਵਿਗੜ ਗਈ ਤਾਂ ਉਹ ਉਸ ਨੂੰ ਢਿੱਲੋਂ ਡਾਕਟਰ ਕੋਲ ਲੈ ਗਏ। ਡਾਕਟਰ ਨੇ ਦੱਸਿਆ ਕਿ ਉਸ ਦੇ ਗੁਰਦੇ ਫੇਲ੍ਹ ਹੋ ਗਏ ਹਨ। ਫੇਰ ਉਹ ਉਸਨੂੰ ਸਰਕਾਰੀ ਹਸਪਤਾਲ ਲੈ ਗਏ। ਉੱਥੇ ਉਸ ਦੀ ਸੱਸ ਡਾਕਟਰ ਨੂੰ ਕਹਿਣ ਲੱਗੀ ਕਿ ਤੁਸੀਂ ਇਸ ਦਾ ਸੱਤਵਾਂ ਮਹੀਨਾ ਟਪਾਓ। ਉਨ੍ਹਾਂ ਨੂੰ ਬੱਚਾ ਜ਼ਰੂਰ ਚਾਹੀਦਾ ਹੈ। ਡਾਕਟਰ ਦਾ ਕਹਿਣਾ ਸੀ ਕਿ ਤੁਹਾਡੇ ਲਈ ਨੂੰ ਜ਼ਰੂਰੀ ਹੈ ਜਾਂ ਬੱਚਾ।

ਜਦੋਂ ਲੜਕੀ ਦੀ ਮਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਨੂੰ ਐਸਕਾਰਟ ਹਸਪਤਾਲ ਦਾਖਲ ਕਰਵਾ ਦਿੱਤਾ। ਜਿੱਥੇ ਉਸ ਦੀ ਜਾਨ ਚਲੀ ਗਈ। ਮ੍ਰਿਤਕਾਂ ਦੇ ਪੇਕੇ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਉਸ ਦੇ ਸਹੁਰੇ ਉਸ ਨੂੰ ਤੰਗ-ਪ੍ਰੇਸ਼ਾਨ ਕਰਦੇ ਰਹਿੰਦੇ ਸਨ। ਕਈ ਵਾਰ ਉਹ ਵੂਮੈਨ ਸੈੱਲ ਵਿੱਚ ਇਸ ਮਸਲੇ ਬਾਰੇ ਗਏ ਸਨ। ਪੁਲੀਸ ਦੇ ਦੱਸਣ ਅਨੁਸਾਰ ਮ੍ਰਿਤਕਾ ਦਾ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਨੇ ਕੁਝ ਸਮਾਂ ਪਹਿਲਾਂ ਵੂਮੈਨ ਸੈੱਲ ਵਿੱਚ ਵੀ ਆਪਣੀਆਂ ਸਹੁਰਿਆਂ ਖਿਲਾਫ ਸ਼ਿਕਇਤ ਕੀਤੀ ਸੀ ਕਿ ਉਸ ਦੀ ਸੱਸ ਨੇ ਉਸ ਨੂੰ ਕੋਈ ਜ਼ਹਰਲੀ ਦਵਾਈ ਦੇ ਦਿੱਤੀ ਹੈ। ਉਸ ਦਾ ਇਲਾਜ ਵੀ ਕਰਵਾਇਆ ਗਿਆ। ਪਰ ਉਸਦੇ ਗੁਰਦੇ ਫੇਲ ਹੋ ਗਏ। ਹੁਣ ਉਸ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਮ੍ਰਿਤਕਾ ਦੇ ਪਤੀ ਸੱਸ ਅਤੇ ਸਹੁਰੇ ਖਿਲਾਫ ਪਰਚਾ ਦਰਜ਼ ਕੀਤਾ ਗਿਆ ਹੈ।

Leave a Reply

Your email address will not be published. Required fields are marked *