Monday, October 21, 2019
Home > News > 11 ਵੀ ਕਲਾਸ ਚ ਪੜ੍ਹਦੀ ਕੁੜੀ ਮਜਦੂਰ ਪ੍ਰੇਮੀ ਨਾਲ ਘਰੋਂ ਭੱਜੀ ਤੇ ਹੁਣ ਪਤਾ ਲੱਗੀ ਹੈ ਇਹ ਗੁਪਤ ਗੱਲ

11 ਵੀ ਕਲਾਸ ਚ ਪੜ੍ਹਦੀ ਕੁੜੀ ਮਜਦੂਰ ਪ੍ਰੇਮੀ ਨਾਲ ਘਰੋਂ ਭੱਜੀ ਤੇ ਹੁਣ ਪਤਾ ਲੱਗੀ ਹੈ ਇਹ ਗੁਪਤ ਗੱਲ

ਫ਼ਾਜ਼ਿਲਕਾ ਜ਼ਿਲ੍ਹੇ ਦੀ ਰਹਿਣ ਵਾਲੀ ਮੁਟਿਆਰ ਨੇ ਅੱਲ੍ਹੜਪੁਣੇ ਵਿੱਚ ਆਪਣੀ ਮਰਜ਼ੀ ਨਾਲ ਫੈਕਟਰੀ ਮਜ਼ਦੂਰ ਨਾਲ ਵਿਆਹ ਕਰਵਾ ਲਿਆ ਪਰ ਹੁਣ ਲਾ ਇਲਾਜ ਬਿਮਾਰੀ ਏਡਜ਼ ਦਾ ਸ਼ਿਕਾਰ ਹੋ ਗਈ ਹੈ। ਉਸ ਦੇ ਨਾਲ ਉਸ ਦਾ ਸਾਲ ਕੁ ਪਹਿਲਾਂ ਹੋਇਆ ਬੱਚਾ ਵੀ ਇਸ ਲਾ ਇਲਾਜ ਬਿਮਾਰੀ ਦਾ ਸ਼ਿਕਾਰ ਹੋ ਗਿਆ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਚਾਰ ਸਾਲ ਪਹਿਲਾਂ ਪੀੜਤ ਕੁੜੀ ਫ਼ਿਰੋਜ਼ਪੁਰ ਦੇ ਨੌਜਵਾਨ ਦੇ ਪਿਆਰ ਵਿੱਚ ਪੈ ਗਈ। ਉਸ ਨੇ ਘਰਦਿਆਂ ਦੀ ਮਰਜ਼ੀ ਦੇ ਉਲਟ ਜਾ ਕੇ ਉਸ ਨਾਲ ਵਿਆਹ ਕਰਵਾ ਲਿਆ। ਉਦੋਂ ਉਸ ਦੀ ਉਮਰ ਸਿਰਫ 17 ਸਾਲ ਦੀ ਸੀ ਤੇ ਉਹ 11ਵੀਂ ਵਿੱਚ ਪੜ੍ਹਦੀ ਸੀ। ਵਿਆਹ ਤੋਂ ਪਹਿਲਾਂ ਉਸ ਦਾ ਐਚਆਈਵੀ ਪੀੜਤ ਪਤੀ ਦਿੱਲੀ ਦੀ ਫੈਕਟਰੀ ਵਿੱਚ ਮਜ਼ਦੂਰੀ ਕਰਦਾ ਹੁੰਦਾ ਸੀ ਤੇ ਨਸ਼ੇ ਲੈਣ ਦਾ ਵੀ ਆਦੀ ਸੀ। ਉਸ ਨੇ ਇਸ ਗੱਲ ਦਾ ਲੁਕੋ ਰੱਖਿਆ।

ਵਿਆਹ ਦੇ ਕੁਝ ਮਹੀਨਿਆਂ ਦੇ ਬਾਅਦ ਉਸ ਦੇ ਪਤੀ ਦੇ ਚਿੱਟੇ ਦਾ ਆਦੀ ਹੋਣ ਦੀ ਗੱਲ ਪਤਾ ਲੱਗ ਗਈ, ਪਰ ਉਹ ਆਪਣਾ ਰਿਸ਼ਤਾ ਇਸ ਵਿਸ਼ਵਾਸ ਨਾਲ ਨਿਭਾਈ ਗਈ ਕਿ ਉਹ ਆਪਣੇ ਪਤੀ ਨੂੰ ਚਿਟੇ ਤੋਂ ਛੁਡਾ ਦੇਵੇਗੀ। ਇਸ ਵਿਚਾਲੇ ਉਹ ਗਰਭਵਤੀ ਹੋ ਗਈ ਤੇ ਉਸ ਦਾ ਪਤੀ ਘਰ ਦੀ ਜ਼ਿੰਮੇਦਾਰੀਆਂ ਉਠਾਉਣ ਦੀ ਜਗ੍ਹਾ ਦਿਨ ਭਰ ਚਿੱਟੇ ਵਿਚ ਰੱਜਿਆ ਰਹਿਣ ਲੱਗਾ। ਉਸ ਦੇ ਪੁੱਤਰ ਦਾ ਜਨਮ ਵੀ ਘਰ ਵਿੱਚ ਦਾਈ ਨੇ ਹੀ ਕਰਵਾਇਆ।

ਬੇਟਾ ਪੈਦਾ ਹੋਣ ‘ਤੇ ਵੀ ਉਸ ਦੇ ਪਤੀ ਨੇ ਚਿੱਟਾ ਨਹੀਂ ਛੱਡਿਆ। ਸੱਤ ਕੁ ਮਹੀਨੇ ਪਹਿਲਾਂ ਉਸ ਦਾ ਮੋਟਰਸਾਈਕਲ ਦਰੱਖ਼ਤ ਨਾਲ ਟਕਰਾਅ ਗਿਆ। ਜ਼ਿਆਦਾ ਖੂਨ ਵਹਿ ਜਾਣ ਤੇ ਡਾਕਟਰਾਂ ਨੇ ਖੂਨ ਦੀ ਵਿਵਸਥਾ ਕਰਨ ਨੂੰ ਕਿਹਾ, ਪਰ ਪਤੀ ਦੇ ਖੂਨ ਦੀ ਜਾਂਚ ਵਿਚ ਐੱਚਆਈਵੀ ਦਾ ਪਤਾ ਲੱਗਾ। ਡਾਕਟਰਾਂ ਨੇ ਉਸ ਨੂੰ ਤੇ ਬੱਚੇ ਦਾ ਵੀ ਟੈੱਸਟ ਕਰਵਾਉਣ ਨੂੰ ਕਿਹਾ ਤਾਂ ਸਾਰਿਆਂ ਦੀਆਂ ਰਿਪੋਰਟਾਂ ਵੀ ਐਚਆਈਵੀ ਪਾਜ਼ਿਟਿਵ ਆ ਗਈਆਂ। ਹੁਣ ਮਮਦੋਟ ਬਲਾਕ ਦੇ ਵਾਸੀਆਂ ਦਾ ਇਲਾਜ ਫ਼ਿਰੋਜ਼ਪੁਰ ਏਆਰਟੀ ਸੈਂਟਰ ਵਿਚ ਚੱਲ ਰਿਹਾ ਹੈ ਅਤੇ ਉਨ੍ਹਾਂ ਦੇ ਬਿਰਧ ਪਿਤਾ ਇਲਾਜ ਕਰਵਾਉਣ ਲਈ ਉੱਥੇ ਆਉਂਦੇ ਹਨ।

Leave a Reply

Your email address will not be published. Required fields are marked *