Thursday, July 18, 2019
Home > News > ਮਾਸੂਮ ਜਵਾਕ ਨੂੰ ਢਿੱਡ ਨਾਲ ਬੰਨ੍ਹ ਕੇ ਨਹਿਰ ਚ’ ਕੁੱਦਿਆ ਨੌਜਵਾਨ, ਅਸਲ ਕਾਰਨ ਜਾਣ ਕੇ ਹੋਏ ਸਭ ਹੈਰਾਨ, ਦੇਖੋ ਪੂਰੀ ਖ਼ਬਰ

ਮਾਸੂਮ ਜਵਾਕ ਨੂੰ ਢਿੱਡ ਨਾਲ ਬੰਨ੍ਹ ਕੇ ਨਹਿਰ ਚ’ ਕੁੱਦਿਆ ਨੌਜਵਾਨ, ਅਸਲ ਕਾਰਨ ਜਾਣ ਕੇ ਹੋਏ ਸਭ ਹੈਰਾਨ, ਦੇਖੋ ਪੂਰੀ ਖ਼ਬਰ

ਪਿੰਡ ਸ਼ਜਰਾਨਾ ਦੇ ਇੱਕ ਨੌਜਵਾਨ ਨੇ ਆਪਣੇ 3 ਸਾਲਾਂ ਦੇ ਬੱਚੇ ਨਾਲ ਗੰਗ ਕਨਾਲ ਨਹਿਰ ਵਿੱਚ ਕੁੱਦ ਕੇ ਖ਼ੁਦਕੁਸ਼ੀ ਕਰ ਲਈ। ਨੌਜਵਾਨ ਬੱਚੇ ਨੂੰ ਆਪਣੇ ਢਿੱਡ ਨਾਲ ਬੰਨ੍ਹ ਨਹਿਰ ਵਿੱਚ ਛਾਲ ਮਾਰੀ। ਉਸ ਨੇ ਖ਼ੁਦਕੁਸ਼ੀ ਨੋਟ ਵੀ ਲਿਖਿਆ ਜਿਸ ਵਿੱਚ ਉਸ ਨੇ ਆਪਣੀ ਪਤਨੀ ਤੇ ਸਹੁਰਿਆਂ ਉੱਤੇ ਉਸ ਨੂੰ ਤੰਗ-ਪਰੇਸ਼ਾਨ ਕਰਨ ਦੇ ਇਲਜ਼ਾਮ ਲਾਏ ਹਨ।ਸ਼ਨੀਵਾਰ ਨੂੰ ਦੋਵਾਂ ਦੀਆਂ ਲਾਸ਼ਾਂ ਗੰਗ ਕਨਾਲ ਵਿੱਚੋਂ ਬਰਾਮਦ ਕਰ ਲਈਆਂ ਗਈਆਂ ਜਿਨ੍ਹਾਂ ਨੂੰ ਫਾਜ਼ਿਲਕਾ ਸਿਵਲ ਹਸਪਤਾਲ ਵਿੱਚ ਲਿਆ ਕੇ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਥਾਣਾ ਖੁਈ ਖੇੜਾ ਪੁਲਿਸ ਕਾਰਵਾਈ ਕਰ ਰਹੀ ਹੈ।

ਮ੍ਰਿਤਕ ਦੇ ਕੋਲ ਮਿਲੇ ਸੁਸਾਇਡ ਨੋਟ ਵਿੱਚ ਉਸ ਨੇ ਸਹੁਰਿਆਂ ਤੇ ਪਤਨੀ ਉੱਤੇ ਤੰਗ ਕਰਨ ਦੇ ਇਲਜ਼ਾਮ ਲਾਏ ਤੇ ਉਨ੍ਹਾਂ ਵੱਲੋਂ ਧਮਕੀਆਂ ਤੇ ਤੰਗ ਪਰੇਸ਼ਾਨ ਕਰਨਾ ਹੀ ਆਪਣੀ ਖ਼ੁਦਕੁਸ਼ੀ ਦੀ ਵਜ੍ਹਾ ਦੱਸਿਆ ਹੈ। ਪੁਲਿਸ ਨੇ ਮ੍ਰਿਤਕ ਦੇ ਸਹੁਰਿਆਂ ਤੇ ਪਤਨੀ ਸਮੇਤ ਪੰਜ ਲੋਕਾਂ ਉੱਤੇ ਮਾਮਲਾ ਦਰਜ ਕੀਤਾ ਹੈ।ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਰਮੇਸ਼ ਅਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਪਤੀ-ਪਤਨੀ ਵਿਚਾਲੇ ਕਾਫ਼ੀ ਲੰਬੇ ਸਮੇਂ ਤੋਂ ਲੜਾਈ ਚੱਲ ਰਹੀ ਸੀ।

ਵਿਆਹ ਨੂੰ 5 ਸਾਲ ਹੋ ਚੁੱਕੇ ਸੀ ਤੇ ਦੋ ਬੱਚੇ ਵੀ ਸਨ, ਜਿਨ੍ਹਾਂ ਵਿੱਚ ਇੱਕ ਕੁੜੀ ਹੈ ਤੇ ਇੱਕ ਮੁੰਡਾ ਹੈ। ਪਤਨੀ ਤੇ ਉਸ ਦੇ ਪਰਿਵਾਰ ਵੱਲੋਂ ਮ੍ਰਿਤਕ ਨੂੰ ਕਈ ਵਾਰ ਧਮਕਾਇਆ ਗਿਆ, ਜਿਸ ਕਰਕੇ ਉਸਨੇ 2 ਦਿਨ ਪਹਿਲਾਂ ਫਾਜ਼ਿਲਕਾ ਨਾਲ ਗੁਜ਼ਰਦੀ ਗੰਗ ਕਨਾਲ ਵਿੱਚ ਬੱਚੇ ਸਮੇਤ ਕੁੱਦ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਪੁਲਿਸ ਵੱਲੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਦੋਸ਼ੀਆਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇ।

Leave a Reply

Your email address will not be published. Required fields are marked *