Monday, October 21, 2019
Home > News > ਪੰਜਾਬ : ਧੀ ਨੇ ਜਲਦੀ ਨਾਲ ਮਾਂ ਨੂੰ ਫੋਨ ਤੇ ਕਿਹਾ ਮੰਮੀ ਇਹਨਾਂ ਨੇ ਜਬਰਦਸਤੀ ਨਾਲ ਮੇਰੇ ……..

ਪੰਜਾਬ : ਧੀ ਨੇ ਜਲਦੀ ਨਾਲ ਮਾਂ ਨੂੰ ਫੋਨ ਤੇ ਕਿਹਾ ਮੰਮੀ ਇਹਨਾਂ ਨੇ ਜਬਰਦਸਤੀ ਨਾਲ ਮੇਰੇ ……..

ਬਟਾਲਾ: ਪਿੰਡ ਬੱਜੂਮਾਨ ਦੀ 27 ਸਾਲਾ ਵਿਆਹੁਤਾ ਲੜਕੀ ਗੁਰਮਿੰਦਰ ਕੌਰ ਨੂੰ ਉਸ ਦੇ ਸੁਹਰਾ ਪਰਿਵਾਰ ਵੱਲੋਂ ਸਲਫਾਸ ਦੇ ਕੇ ਖਤਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੀ ਧੀ ਦਾ ਕਤਰ ਕੀਤਾ ਗਿਆ ਹੈ। ਲੜਕੀ ਦਾ ਪਤੀ ਵਿਦੇਸ਼ ਰਹਿੰਦਾ ਹੈ। ਇਲਜ਼ਾਮ ਹਨ ਕਿ ਲੜਕੀ ਦਾ ਸਹੁਰਾ ਪਰਿਵਾਰ ਅਕਸਰ ਹੀ ਉਨ੍ਹਾਂ ਦੀ ਧੀ ਨੂੰ ਤੰਗ ਪਰੇਸ਼ਾਨ ਕਰਦਾ ਸੀ।

ਇਸ ਪੂਰੇ ਮਾਮਲੇ ‘ਤੇ ਲੜਕੀ ਗੁਰਮਿੰਦਰ ਕੌਰ ਦੇ ਰਿਸ਼ਤੇਦਾਰ ਨੇ ਜਾਣਕਾਰੀ ਦਿੱਤੀ ਕਿ 2017 ਵਿੱਚ ਗੁਰਮਿੰਦਰ ਕੌਰ ਦਾ ਵਿਆਹ ਪਿੰਡ ਬੱਜੂਮਾਨ ਦੇ ਰਣਬੀਰ ਸਿੰਘ ਨਾਲ ਹੋਇਆ ਸੀ। ਵਿਆਹ ਮੌਕੇ ਉਨ੍ਹਾਂ ਆਪਣੀ ਸਮਰਥਾ ਮੁਤਾਬਕ ਲੜਕੇ ਪਰਿਵਾਰ ਨੂੰ ਦਾਜ ਵੀ ਦਿੱਤਾ ਸੀ। ਇਥੋਂ ਤੱਕ ਕਿ ਇੱਕ ਆਲਟੋ ਕਾਰ ਵੀ ਦਿੱਤੀ ਸੀ ਪਰ ਲੜਕਾ ਪਰਿਵਾਰ ਲਗਾਤਾਰ ਸਾਡੀ ਬੇਟੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਮ੍ਰਿਤਕਾ ਦਾ ਪਤੀ ਫਰਾਂਸ ‘ਚ ਰਹਿੰਦਾ ਹੈ। ਪਰਿਵਾਰ ਨੇ ਇਨਸਾਫ ਦੀ ਗੁਹਾਰ ਲਾਈ ਹੈ।

ਉਨ੍ਹਾਂ ਦੱਸਿਆ ਕਿ ਸ਼ਨੀਵਾਰ ਸਵੇਰੇ ਗੁਰਮਿੰਦਰ ਕੌਰ ਨੇ ਉਨ੍ਹਾਂ ਨੂੰ ਫੋਨ ‘ਤੇ ਦੱਸਿਆ ਕਿ ਉਸ ਦੇ ਸੁਹਰਿਆਂ ਨੇ ਉਸ ਨਾਲ ਕੁੱਟਮਾਰ ਕੀਤੀ ਹੈ ਤੇ ਜ਼ਬਰਦਸਤੀ ਉਸ ਦੇ ਮੂੰਹ ਵਿਚ ਸਲਫਾਸ ਪਾ ਦਿੱਤੀ ਹੈ। ਲੜਕੀ ਦੇ ਚਾਚੇ ਮੁਤਾਬਕ ਜਦੋਂ ਉਹ ਪਿੰਡ ਦੀ ਪੰਚਾਇਤ ਨਾਲ ਪੁਹੰਚੇ ਤਾ ਉਨ੍ਹਾਂ ਨੂੰ ਲੜਕੇ ਵਾਲਿਆਂ ਦੀ ਗੱਡੀ ਮਿਲੀ ਜਿਸ ਵਿਚ ਉਨ੍ਹਾਂ ਦੀ ਧੀ ਦੀ ਲੋਥ ਪਈ ਹੋਈ ਸੀ। ਉਨ੍ਹਾਂ ਕਿਹਾ ਕਿ ਸਾਡੀ ਲੜਕੀ ਦੀ ਸੱਸ ਹਰਜਿੰਦਰ ਕੌਰ ਤੇ ਦਿਓਰ ਰਾਜੂ ਨਾਲ ਦੋ ਅਣਪਛਾਤੇ ਵਿਅਕਤੀ, ਜੋ ਗੱਡੀ ਵਿੱਚ ਸਵਾਰ ਸਨ, ਉਥੋਂ ਫਰਾਰ ਹੋ ਗਏ।ਇਸ ਸਬੰਧੀ ਜਾਂਚ ਕਰ ਰਹੇ ਪੁਲਿਸ ਥਾਣਾ ਜੈਂਤੀਪੁਰ ਦੇ ਐਸਐਚਓ ਮੁਖਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੇਸ ਦਰਜ ਕਰ ਕੇ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *