Monday, October 21, 2019
Home > News > ਇਸ ਗੀਤ ਨੇ ਪਾਈਆਂ ਵਿਰੋਧੀਆਂ ਨੂੰ ਭਾਜੜਾਂ ‘ਸਿੱਧੂ ਦਾ ਕਸੂਰ ਉਹ ਬੋਲ ਪਿਆ ਸੱਚ…ਲੋੜ ਪੈਣ ‘ਤੇ ਖੜ੍ਹੇਗਾ ਸਾਰਾ ਸਿੱਧੂ ਨਾਲ ਪੰਜਾਬ”(ਦੇਖੋ ਵੀਡੀਓ)

ਇਸ ਗੀਤ ਨੇ ਪਾਈਆਂ ਵਿਰੋਧੀਆਂ ਨੂੰ ਭਾਜੜਾਂ ‘ਸਿੱਧੂ ਦਾ ਕਸੂਰ ਉਹ ਬੋਲ ਪਿਆ ਸੱਚ…ਲੋੜ ਪੈਣ ‘ਤੇ ਖੜ੍ਹੇਗਾ ਸਾਰਾ ਸਿੱਧੂ ਨਾਲ ਪੰਜਾਬ”(ਦੇਖੋ ਵੀਡੀਓ)

ਆਏ ਦਿਨ ਸ਼ੋਸ਼ਲ ਮੀਡੀਆ ਤੇ ਅਨੇਕਾਂ ਗੀਤ ਆ ਰਹੇ ਹਨ ਕੁੱਝ ਗੀਤ ਦੂਜੇ ਗੀਤਾਂ ਨਾਲ ਵੱਖਰੇ ਹੁੰਦੇ ਜੋ ਕਿਸੇ ਦੀ ਸਪੋਰਟ ਚਾ ਗਾਏ ਜਾਂਦੇ ਹਨ ਜੋ ਕੁੱਝ ਸਮੇਂ ਚ ਹੀ ਵਾਇਰਲ ਹੋ ਜਾਂਦੇ ਹਨ ਅਜਿਹਾ ਹੀ ਇੱਕ ਗੀਤ “ਸਿੱਧੂ ਬੋਲ ਪਿਆ ਸੱਚ” ਕਾਫੀ ਵਾਇਰਲ ਹੋ ਰਿਹਾ ਜਿਸ ਚ ਹਿੰਮਤ ਸਿੰਘ ਨਾਮ ਦਾ ਸਿੰਗਰ ਨੇ ਸਿੱਧੂ ਲਈ ਪੂਰੇ ਪੰਜਾਬ ਨੂੰ ਖੜਨ ਦੀ ਗੱਲ ਕਹੀ ਹੈ। ਸੋਸ਼ਲ ਮੀਡੀਆ ਉਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹੱਕ ਵਿਚ ਇਕ ਗੀਤ ਖੂਬ ਵਾਇਰਲ ਹੋ ਰਿਹਾ ਹੈ। ਸਿੱਧੂ ਦੇ ਪ੍ਰਸੰਸਕ ਹਿੰਮਤ ਸਿੰਘ ਨੇ ਇਹ ਗੀਤ ਗਾਇਆ ਹੈ। ਜਿਸ ਦੇ ਬੋਲ ਹਨ- ਸਿੱਧੂ ਬੋਲ ਪਿਆ ਸੱਚ। ਇਸ ਵਿਚ ਇਹ ਸਵਾਲ ਕੀਤਾ ਹੈ ਕਿ ਸਿੱਧੂ ਦਾ ਕਸੂਰ ਕੀ ਹੈ। ਸਿੱਧੂ ਨਾਲ ਹੋ ਰਹੇ ਧੱਕੇ ਦਾ ਲੋਕ ਹਿਸਾਬ ਲੈਣਗੇ। ਇਸ ਬੰਦੇ ਦਾ ਕਹਿਣਾ ਹੈ ਕਿ ਸਿੱਧੂ ਬੜਾ ਭਲਾ ਇਨਸਾਨ ਹੈ ਤੇ ਉਹ ਉਸ ਦੀ ਰੂਹ ਵਿਚ ਵੱਸਦਾ ਹੈ। ਸਿੱਧੂ ਵਰਗਾ ਇਨਸਾਨ ਨਾ ਕਦੇ ਹੋਇਆ ਤੇ ਨਾ ਹੋਣਾ ਹੈ। ਸਿੱਧੂ ਨੂੰ ਝੂਠੇ ਇਲਜਾਮ ਲਾ ਕੇ ਬਦਨਾਮ ਕੀਤਾ ਗਿਆ। ਲੋੜ ਪੈਣ ਉਤੇ ਸਿੱਧੂ ਨਾਲ ਸਾਰਾ ਪੰਜਾਬ ਖੜ੍ਹੇਗਾ।

ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੀ ਆਪਸੀ ਬਿਆਨ ਬਾਜੀ ਤੋਂ ਸ਼ੂਰੂ ਹੋਈ ਲੜਾ*ਈ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀ ਨਵੀਂ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ ਨੇ ਆਪਣੇ ਨਵੇਂ ਅਹੁਦੇ ਦਾ ਕਾਰਜਕਾਲ ਤਾਂ ਸੰਭਾਲ ਲਿਆ ਹੈ ਪਰ ਅਜੇ ਕੰਮ ਨਹੀਂ ਕੀਤਾ ਇੱਥੇ ਇਹ ਵੀ ਦੱਸਣਯੋਗ ਹੈ ਕਿ ਸੂਬਾ ਵਿਜੀਲੈਂਸ ਟੀਮ ਨੇ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਦੇ ਕਾਰਜਕਾਲ ‘ਚ ਹੋਏ ਕੰਮ, ਸੀ. ਐੱਲ. ਯੂ. ਅਤੇ ਅਲਾਟਮੈਂਟ ਦਾ ਰਿਕਾਰਡ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ।ਵੀਰਵਾਰ ਨੂੰ ਚੰਡੀਗੜ੍ਹ ਵਿਜੀਲੈਂਸ ਦੇ ਹੁਕਮਾਂ ‘ਤੇ ਡੀ. ਐੱਸ. ਪੀ. ਤਜਿੰਦਰ ਸਿੰਘ ਦੀ ਅਗਵਾਈ ਵਾਲੀ ਕਰੀਬ 15 ਮੈਂਬਰੀ ਟੀਮ ਨੇ ਦੁਪਹਿਰ ਕਰੀਬ ਸਵਾ 12 ਵਜੇ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਸਥਿਤ ਇੰਪਰੂਵਮੈਂਟ ਟਰੱਸਟ ‘ਚ ਦਬਿਸ਼ ਕੀਤੀ। ਟੀਮ ਨੇ ਇੰਜੀਨੀਅਰਿੰਗ ਬ੍ਰਾਂਚ, ਸੈੱਲ ਬ੍ਰਾਂਚ ਅਤੇ ਲੀਗਲ ਬ੍ਰਾਂਚ ‘ਚ ਜਾ ਕੇ ਰਿਕਾਰਡ ਖੰਗਾਲਿਆ।

ਵਿਜੀਲੈਂਸ ਦੇ ਡੀ. ਐੱਸ. ਪੀ. ਨੇ ਈ. ਓ. ਜੀਵਨ ਬਾਂਸਲ ਅਤੇ ਐੱਸ. ਈ. ਰਾਕੇਸ਼ ਕੁਮਾਰ ਗਰਗ ਦੇ ਦਫਤਰ ਵਿਚ ਰਿਕਾਰਡ ਮੰਗਵਾਇਆ।ਮੀਡੀਆ ਰਿਪੋਰਟਾਂ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਵਿਚਾਲੇ ਚੱਲ ਰਹੀ ਅਣਬਣ ਦੇ ਵਿਚਾਲੇ ਸਿੱਧੂ ਦੇ ਕਾਰਜਕਾਲ ਵਿਚ ਹੋਏ ਕੰਮਾਂ ਦੀ ਜਾਂਚ ਸ਼ੁਰੂ ਹੋਣਾ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਤੋਂ ਕੁਝ ਦਿਨ ਪਹਿਲਾਂ ਜ਼ੀਰਕਪੁਰ ‘ਚ ਵੀ ਵਿਜੀਲੈਂਸ ਦੀ ਟੀਮ ਨੇ ਨਿਗਮ ਦੇ ਇਲਾਕੇ ਵਿਚ ਬਣੀਆਂ ਨਾਜਾਇਜ਼ ਕਾਲੋਨੀਆਂ ਦਾ ਰਿਕਾਰਡ ਖੰਗਾਲਣਾ ਸ਼ੁਰੂ ਕਰ ਦਿੱਤਾ ਸੀ। ਉਥੇ ਇਸ ਛਾਪੇਮਾਰੀ ਤੋਂ ਬਾਅਦ ਟਰੱਸਟ ਦੇ ਅਧਿਕਾਰੀਆਂ ਦੀ ਟੈਨਸ਼ਨ ਵੱਧ ਗਈ ਹੈ। ਜਾਣਕਾਰੀ ਅਨੁਸਾਰ ਕਰੀਬੀਆਂ ਦੀ ਫਰਮ, ਵੱਲਾ ਸ਼ਮਸ਼ਾਨਘਾਟ ਦੇ ਫੰਡਾਂ ਦੀ ਦੁਰਵਰਤੋਂ ਦੀ ਜਾਂਚ ਵੀ ਜਾਣਕਾਰੀ ਮੁਤਾਬਕ ਵਿਜੀਲੈਂਸ ਦੀ ਟੀਮ ਸਾਲ 2017-18 ਅਤੇ 2019-20 ਦੇ ਦੌਰਾਨ ਹੋਏ ਵਿਕਾਸ ਕਾਰਜਾਂ, ਚੇਂਜ ਆਫ ਲੈਂਡ ਨਿਊਜ਼ (ਸੀ. ਐੱਲ.ਯੂ), ਅਲਾਟਸਮੈਂਟ ਦਾ ਰਿਕਾਰਡ ਖੰਗਾਲੇਗੀ। ਇਹ ਤੇ ਅਜੇ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਨਵਜੋਤ ਸਿੰਘ ਸਿੱਧੂ ਕਦੋਂ ਤੱਕ ਚੁੱਪ ਰਹਿੰਦੇ ਹਨ।

Leave a Reply

Your email address will not be published. Required fields are marked *