Monday, October 21, 2019
Home > News > ਭਾਰਤ ਦੀ ਪਹਿਲੀ ਮਹਿਲਾ ਬੱਸ ਡਰਾਇਵਰ ਹੈ ਇਹ ਲੜਕੀ, ਇਸ ਲੜਕੀ ਦੀ ਡਰਾਇਵਰੀ ਦੀ ਪੂਰੀ ਵੀਡੀਓ ਦੇਖ ਕੇ ਹੋ ਜਾਓਗੇ ਹੈਰਾਨ

ਭਾਰਤ ਦੀ ਪਹਿਲੀ ਮਹਿਲਾ ਬੱਸ ਡਰਾਇਵਰ ਹੈ ਇਹ ਲੜਕੀ, ਇਸ ਲੜਕੀ ਦੀ ਡਰਾਇਵਰੀ ਦੀ ਪੂਰੀ ਵੀਡੀਓ ਦੇਖ ਕੇ ਹੋ ਜਾਓਗੇ ਹੈਰਾਨ

ਪਿੱਛਲੇ ਕਈ ਸਾਲਾਂ ਤੋਂ ਕਿਸੇ ਮਹਿਲਾ ਦਾ ਟੈਕਸੀ,ਬਸ ਅਤੇ ਜਹਾਜ ਜਿਹੀਆਂ ਚੀਜਾਂ ਚਲਾਉਣਾ ਬਹੁਤ ਅਜੀਬ ਅਤੇ ਹੈਰਾਨੀਜਨਕ ਮੰਨਿਆਂ ਜਾਂਦਾ ਸੀ ।ਖਾਸ ਕਰਕੇ ਔਰਤਾਂ ਦੁਆਰਾ ਕੋਈ ਪਬਲਿਕ ਯਾਤਾਯਾਤ ਵਾਹਨ ਚਲਾਉਣਾ ਜਾਂ ਕਿਸੇ ਹੋਰ ਵੱਡੀ ਗੱਡੀ ਨੂੰ ਸੜ੍ਹਕ ਤੇ ਚਲਾਉਣਾ ਕਈ ਲੋਕਾਂ ਨੂੰ ਹਜਮ ਨਹੀਂ ਹੁੰਦਾ ਸੀ ।ਹਾਲਾਂਕਿ ਹੁਣ ਹੌਲੀ-ਹੌਲੀ ਔਰਤਾਂ ਇਸ ਖੇਤਰ ਵਿਚ ਵੀ ਅੱਗੇ ਆ ਰਹੀਆਂ ਹਨ ਅਤੇ ਸਮਾਜ ਦੀ ਸੋਚ ਬਦਲ ਰਹੀਆਂ ਹਨ ।ਅਜਿਹੀ ਹੀ ਇੱਕ ਔਰਤ ਹੈ ਜੋ ਮੁੰਬਈ ਦੀ ਪਬਲਿਕ ਬਸ ਸਰਵਿਸ BEST ਦੀ ਪਹਿਲੀ ਲਾਇਸੈਂਸ ਧਾਰੀ ਮਹਿਲਾ ਡਰਾਈਵਰ ਬਣ ਗਈ ਹੈ ।

ਇਹ ਹੈ 24 ਸਾਲ ਦੀ ਪ੍ਰਤੀਕਸ਼ਾ ਦਾਸ ।ਪ੍ਰਤੀਕਸ਼ਾ ਜਦ ਮੁੰਬਈ ਦੀਆਂ ਸੜ੍ਹਕਾਂ ਤੇ ਸਰਵਜਨਿਕ ਯਾਤਾਯਾਤ ਬਸ ਚਲਾਉਂਦੀ ਹੈ ਤਾਂ ਲੋਕ ਉਸਨੂੰ ਵਾਰ-ਵਾਰ ਮੁੜ ਕੇ ਦੇਖਦੇ ਹਨ ।ਜਾਣਕਾਰੀ ਦੇ ਮੁਤਾਬਿਕ ਪ੍ਰਤੀਕਸ਼ਾ ਨੇ ਮੈਕੇਨਿਕਲ ਇੰਜੀਅਰ ਦੀ ਡਿਗਰੀ ਲਈ ਹੋਈ ਹੈ ।ਉਹ ਰਿਜਨਲ ਟ੍ਰਾਂਸਪੋਰਟ ਅਫ਼ਸਰ RTO ਬਣਨਾ ਚਾਹੁੰਦੀ ਸੀ,ਹਾਲਾਂਕਿ ਇਸਦੇ ਲਈ ਉਸਦਾ ਭਾਰੀ ਵਾਹਨਾਂ ਨੂੰ ਚਲਾ ਸਕਣ ਦੀ ਕਾਬਲੀਅਤ ਜਰੂਰੀ ਸੀ ।ਅਜਿਹੀ ਸਥਿਤੀ ਵਿਚ ਉਸਨੇ ਮੁੰਬਈ ਦੇ ਗੋਰੇਗਾਂਵ ਬਸ ਡਿਪੋਟ ਵਿਚ ਬੇਸਟ ਟ੍ਰੇਨਰ ਤੋਂ ਬਸ ਡਰਾਈਵਿੰਗ ਸਿੱਖਣੀ ਸ਼ੁਰੂ ਕਰ ਦਿੱਤੀ ।

ਪ੍ਰਤੀਕਸ਼ਾ ਕਹਿੰਦੀ ਹੈ ਕਿ ਇਹ ਕੁੱਝ ਅਜਿਹਾ ਹੈ ਜਿਸ ਵਿਚ ਪਿੱਛਲੇ 6 ਸਾਲਾਂ ਤੋਂ ਮਹਾਰਤ ਹਾਸਿਲ ਕਰਨਾ ਚਾਹੁੰਦੀ ਸੀ ।ਭਾਰੀ ਵਾਹਨਾਂ ਦੇ ਪ੍ਰਤੀ ਮੇਰਾ ਲਗਾਵ ਨਵਾਂ ਨਹੀਂ ਹੈ ।ਮੈਂ ਸ਼ੁਰੂਆਤ ਤੋਂ ਹੀ ਕਈ ਮੋਟਰਸਾਇਕਲ ਚਲਾਏ,ਇਸ ਤੋਂ ਬਾਅਦ ਵੱਡੀਆਂ ਕਾਰਾਂ ਵੀ ਚਲਾਈਆਂ ਅਤੇ ਹੁਣ ਮੈਂ ਬਸ ਅਤੇ ਟਰੱਕ ਵੀ ਚਲਾ ਸਕਦੀ ਹਾਂ ।ਅਜਿਹਾ ਕਰ ਪਾਉਣ ਦਾ ਅਹਿਸਾਸ ਬਹੁਤ ਹੀ ਚੰਗਾ ਲੱਗਦਾ ਹੈ ।ਪ੍ਰਤੀਕਸ਼ਾ ਨੇ ਇਹ ਵੀ ਦੱਸਿਆ ਕਿ ਜਦ ਉਸਨੇ ਬਸ ਡਰਾਈਵਿੰਗ ਸਿੱਖਣੀ ਸ਼ੁਰੂ ਕੀਤੀ ਸੀ ਤਾਂ ਉਸਦਾ ਟ੍ਰੇਨਰ ਬਹੁਤ ਹੀ ਟੈਸ਼ਨ ਸੀ,ਉਹ ਵਾਰ-ਵਾਰ ਇਹੀ ਪੁੱਛਦਾ ਰਹਿੰਦਾ ਸੀ ਇਹ ਲੜਕੀ ਚਲਾ ਪਾਵੇਗੀ ਜਾਂ ਨਹੀਂ ।

ਦੱਸ ਦਿੰਦੇ ਹਾਂ ਕਿ ਬਸ ਚਲਾਉਣ ਦੇ ਲਈ ਕਾਫੀ ਤਾਕਤ ਦੀ ਜਰੂਰਤ ਹੁੰਦੀ ਹੈ ਸਿਰਫ਼ ਹੱਥ ਵਿਚ ਸਟੇਰਿੰਗ ਫੜ੍ਹਣ ਨਾਲ ਕੰਮ ਨਹੀਂ ਚਲਦਾ,ਇਹ ਕਾਰ ਚਲਾਉਣ ਦੀ ਤਰਾਂ ਉਹਨੀਂ ਆਸਾਨ ਨਹੀਂ ਹੈ ।[ਪ੍ਰਤੀਕਸ਼ਾ ਦੀ ਸਿਖਲਾਈ 30 ਦਿਨਾਂ ਦੀ ਸੀ ਜਿਸ ਵਿਚ ਉਸਨੇ ਬੇਸਿਕ ਤੋਂ ਲੈ ਕੇ ਅਡਵਾਂਸ ਲੈਵਲ ਤੱਕ ਦੀ ਬਸ ਡਰਾਈਵਿੰਗ ਸਿੱਖ ਲਈ ।ਪਹਿਲੇ ਦਿਨ ਪ੍ਰਤੀਕਸ਼ਾ ਨੇ ਸਿਰਫ਼ ਬਸ ਡਿਪੋਰਟ ਦੇ ਅੰਦਰ ਬਿਨਾਂ ਰੁਕੇ ਪਹਿਲੇ ਗੇਅਰ ਵਿਚ ਬਸ ਚਲਾਈ ।

ਸਭ ਲੋਕ ਪ੍ਰਤੀਕਸ਼ਾ ਤੋਂ ਪ੍ਰਭਾਵਿਤ ਹੋਏ ਕਿ ਕਿਸ ਤਰਾਂ ਬਿਨਾਂ ਕਿਸੇ ਮੁਸ਼ਕਿਲ ਤੋਂ ਉਸਨੇ ਇਹ ਕੰਮ ਕੀਤਾ ਹੈ ।ਸਿਖਲਾਈ ਦੇ ਦੂਸਰੇ ਦਿਨ ਉਸਨੇ ਈਸਟਟਰਨ ਐਕਸਪ੍ਰੈੱਸ ਹਾਈਵੇ ਤੇ 16 ਕਿੱਲੋਮੀਟਰ ਤੱਕ ਬਸ ਚਲਾਈ ।ਪ੍ਰਤੀਕਸ਼ਾ ਦੱਸਦੀ ਹੈ ਕਿ ਜਦ ਮੈਂ ਰੋਡ ਤੇ ਬਸ ਚਲਾਉਂਦੀ ਹਾਂ ਤਾਂ ਲੋਕ ਰੁੱਕ-ਰੁੱਕ ਕੇ ਮੈਨੂੰ ਦੇਖਦੇ ਹਨ,ਪਰ ਮੈਂ ਉਹਨਾਂ ਨੂੰ ਨਜਰਅੰਦਾਜ ਕਰ ਦਿੰਦੀ ਹੈ ।ਮੈਂ ਖੁੱਦ ਨੂੰ ਕਹਿੰਦੀ ਹਾਂ ਕਿ ਆਪਣਾ ਪੂਰਾ ਧਿਆਨ ਡਰਾਈਵਿੰਗ ਤੇ ਹੀ ਕੇਂਦਰਿਤ ਰੱਖੋ ।ਇੱਕ ਵਾਰ ਮੈਂ ਹੱਠ ਵਿਚ ਸਟੇਰਿੰਗ ਵਹੀਲ ਆ ਜਾਂਦਾ ਹੈ ਤਾਂ ਫਿਰ ਸਿਰਫ਼ ਮੈਂ ਹੁੰਦੀ ਹਾਂ,ਬਸ ਹੁੰਦੀ ਹੈ ਅਤੇ ਸਾਹਮਣੇ ਖੁੱਲਾ ਰੋਡ ।

ਤਦ ਮੈਂ ਕਿਸੇ ਦੇ ਬਾਰੇ ਨਹੀਂ ਸੋਚਦੀ ।ਪ੍ਰਤੀਕਸ਼ਾ ਭਵਿੱਖ ਵਿਚ ਜਹਾਜ ਉਡਾਉਣਾ ਵੀ ਸਿੱਖਣਾ ਚਾਹੁੰਦੀ ਹੈ ।ਇਸਦੇ ਲਈ ਉਹ ਹੁਣ ਤੋਂ ਪੈਸੇ ਜਮਾਂ ਕਰ ਰਹੀ ਹੈ ਤਾਂ ਕਿ ਬਾਅਦ ਵਿਚ ਮੁੰਬਈ ਦੇ ਫਲਾਇੰਗ ਸਕੂਲ ਵਿਚ ਇਸਦੀ ਟ੍ਰੇਨਿੰਗ ਲਈ ਜਾ ਸਕੇ ।ਇਸ ਤੋਂ ਇਲਾਵਾ ਉਹ ਮੋਟਰਸਾਇਕਲ ਟਰਿੱਪ ਤੋਂ ਲਦਾਖ ਜਾਣ ਦੀ ਤਿਆਰੀ ਵਿਚ ਵੀ ਹੈ ।ਇਸ ਦੌਰਾਨ ਉਹ ਹੀ ਬਾਕੀ ਮੋਟਰਸਾਇਕਲ ਗੈਂਗ ਨੂੰ ਲੀਡ ਕਰੇਗੀ ।ਹੁਣ ਬੋਲੋ ਕੌਣ ਕਹਿਣਾ ਹੈ ਕਿ ਲੜਕੀਆਂ ਚੰਗੀ ਤਰਾਂ ਡਰਾਇਵਿੰਗ ਨਹੀਂ ਕਰ ਸਕਦੀਆਂ ।ਪ੍ਰਤੀਕਸ਼ਾ ਨੇ ਇਸ ਸੋਚ ਨੂੰ ਗਲਤ ਸਾਬਤ ਕਰ ਦਿਖਾਇਆ ਹੈ ।

Leave a Reply

Your email address will not be published. Required fields are marked *