Thursday, July 18, 2019
Home > News > ਸਿਰਫ਼ 30 ਰੁਪਏ ਵਿਚ ਬਣਾਓ ਇਹ ਕਾਰਡ ਤੇ ਵੱਡੇ ਤੋਂ ਵੱਡੇ ਪ੍ਰਾਇਵੇਟ ਹਸਪਤਾਲ ਵਿਚ ਵੀ ਫ੍ਰੀ ਹੋਵੇਗਾ ਇਲਾਜ, ਦੇਖੋ ਪੂਰੀ ਖ਼ਬਰ ਤੇ ਸ਼ੇਅਰ ਕਰੋ

ਸਿਰਫ਼ 30 ਰੁਪਏ ਵਿਚ ਬਣਾਓ ਇਹ ਕਾਰਡ ਤੇ ਵੱਡੇ ਤੋਂ ਵੱਡੇ ਪ੍ਰਾਇਵੇਟ ਹਸਪਤਾਲ ਵਿਚ ਵੀ ਫ੍ਰੀ ਹੋਵੇਗਾ ਇਲਾਜ, ਦੇਖੋ ਪੂਰੀ ਖ਼ਬਰ ਤੇ ਸ਼ੇਅਰ ਕਰੋ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਬਾਰਾ ਇੱਕ ਸਕੀਮ ਲਾਂਚ ਕੀਤੀ ਗਈ ਹੈ ਜਿਸ ਦਾ ਨਾਂ ਆਯੂਸ਼ਮਾਨ ਭਾਰਤ ਯੋਜਨਾ ਹੈ । ਇਸ ਸਕੀਮ ਰਾਹੀਂ ਤੁਸੀਂ ਇੱਕ 30 ਰੁਪਏ ਵਿੱਚ ਕਾਰਡ ਬਣਵਾ ਕੇ 5 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਕਰਵਾ ਸਕਦੇ ਹੋ । ਇਸ ਕਾਰਡ ਦਾ ਨਾਮ ਗੋਲਡਨ ਕਾਰਡ ਹੈ , ਜੋ ਆਯੁਸ਼ਮਾਨ ਭਾਰਤ ਸਕੀਮ ਨਾਲ ਜੁੜਿਆ ਹੋਇਆ ਹੈ ।ਇਹ ਸਕੀਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਬਾਰਾ ਲਾਂਚ ਕਰ ਦਿੱਤੀ ਗਈ ਹੈ ਅਤੇ ਇਸ ਵਿੱਚ 10 ਕਰੋੜ ਪਰਿਵਾਰਾਂ ਦੇ ਲਗਭਗ 50 ਕਰੋੜ ਮੈਂਬਰ ਸ਼ਾਮਿਲ ਹਨ ।

ਇਹ ਸਭ ਪਰਿਵਾਰਾਂ ਦੇ ਮੈਂਬਰਾਂ ਲਗਭਗ 5 ਲੱਖ ਤੱਕ ਦਾ ਮੁਫ਼ਤ ਇਲਾਜ ਕਰਵਾ ਸਕਦੇ ਹਨ ।ਇਨ੍ਹਾਂ ਜਗ੍ਹਾਂ ਤੋਂ ਬਣਨਗੇ ਇਹ ਕਾਰਡ – ਕਾਰਡ ਬਣਾਉਣ ਲਈ ਸਾਨੂੰ ਜਗ੍ਹਾ ਦਾ ਪਤਾ ਵੀ ਹੋਣਾ ਜ਼ਰੂਰੀ ਹੈ । ਇਹ ਸਿਰਫ ਦੋ ਜਗ੍ਹਾਂ ਤੋਂ ਹੀ ਬਣਦੇ ਹਨ – ਹਸਪਤਾਲ ਅਤੇ ਕਾਮਨ ਸਰਵਿਸ ਸੈਂਟਰ ( ਸੀ ਐੱਸ ਸੀ )। ਇੱਥੇ ਕਾਰਡ ਬਣਾਉਣ ਲਈ ਸਾਨੂੰ ਤੀਹ ਰੁਪਏ ਦੇਣੇ ਪੈਣਗੇ ਅਤੇ ਉਹ ਕਾਰਡ ਬਣਾ ਕੇ ਅਤੇ ਲੈਮੀਨੇਸ਼ਨ ਕਰ ਕੇ ਦੇਣਗੇ ।

ਸੀ ਐੱਸ ਸੀ ਇਹ ਪਿੰਡਾਂ ਵਿੱਚ ਅਸਾਨੀ ਨਾਲ ਮਿਲ ਜਾਂਦੇ ਹਨ ਅਤੇ ਉਨ੍ਹਾਂ ਦੱਸਿਆ ਕਿ ਇੱਥੇ ਕਾਰਡ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ।ਪਹਿਲਾਂ ਸਾਨੂੰ ਇਸ ਸਕੀਮ ਵਿੱਚ ਆਪਣਾ ਨਾਮ ਦੇਖਣਾ ਪਵੇਗਾ ਜੇਕਰ ਨਾਮ ਹੋਵੇਗਾ ਤਾਂ ਸਾਨੂੰ ਗੋਲਡਨ ਕਾਰਡ ਅਸਾਨੀ ਨਾਲ ਬਣ ਜਾਵੇਗਾ ।ਇਹ ਕਾਰਡ ਹਰ ਵਿਅਕਤੀ ਦਾ ਅਲੱਗ ਅਲੱਗ ਬਣੇਗਾ । ਜੇਕਰ ਇੱਕ ਪਰਿਵਾਰ ਵਿੱਚ 5 ਮੈਂਬਰ ਹਨ ਤਾਂ ਉਹ 5 ਕਾਰਡ ਬਣਵਾ ਸਕਦੇ ਹਨ ।

Leave a Reply

Your email address will not be published. Required fields are marked *