Monday, October 21, 2019
Home > News > ਘਰ ਬਾਹਰ ਬੈਠੇ 83 ਸਾਲਾਂ ਬਜ਼ੁਰਗ ਨਾਲ ਆਵਾਰਾ ਪਸ਼ੂ ਕਰਕੇ ਵਾਪਰੀ ਅਣਹੋਣੀ ‘ਕਿਸੀ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ !

ਘਰ ਬਾਹਰ ਬੈਠੇ 83 ਸਾਲਾਂ ਬਜ਼ੁਰਗ ਨਾਲ ਆਵਾਰਾ ਪਸ਼ੂ ਕਰਕੇ ਵਾਪਰੀ ਅਣਹੋਣੀ ‘ਕਿਸੀ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ !

ਸਾਡੇ ਪੰਜਾਬ ਚ ਰੋਜਾਨਾ ਆਵਾਰਾ ਪਸ਼ੂਆਂ ਜਾਨਵਰਾਂ ਕਰਕੇ ਅਨੇਕਾਂ ਅਣਹੋਣੀਆਂ ਹੋ ਰਹੀਆਂ ਹਨ ਅਜਿਹੀ ਹੀ ਇੱਕ ਅਣਹੋਣੀ ਮੁਕਤਸਰ ਸਾਹਿਬ ਵਿੱਚ ਇੱਕ 83 ਸਾਲਾਂ ਬਜ਼ੁਰਗ ਮਿੱਠੂ ਸਿੰਘ ਪੁੱਤਰ ਕੇਹਰ ਸਿੰਘ ਨਾਲ ਵਾਪਰੀ ਹੈ ਜਿਸ ਨੂੰ ਇੱਕ ਸਾਨ ਨੇ ਉਸ ਵੇਲੇ ਟੱਕਰ ਮਾਰ ਦਿੱਤੀ। ਜਦੋਂ ਉਹ ਆਪਣੇ ਘਰ ਦੇ ਅੱਗੇ ਕੁਰਸੀ ਉੱਤੇ ਬੈਠੇ ਸਨ। ਡਾਕਟਰ ਦੇ ਦੱਸਣ ਅਨੁਸਾਰ ਸ਼ਾਮ ਦੇ ਟੱਕਰ ਮਾਰਨ ਨਾਲ ਬਜ਼ੁਰਗ ਦਾ ਫੇਫੜਾ ਫੱਟ ਗਿਆ ਹੈ ਅਤੇ ਉਨ੍ਹਾਂ ਦੀ ਜਾਨ ਚਲੀ ਗਈ। ਪੁਲੀਸ ਨੇ ਇਸ ਮਾਮਲੇ ਵਿੱਚ 174 ਦੀ ਕਾਰਵਾਈ ਕਰ ਦਿੱਤੀ ਹੈ। ਵੱਧਦੇ ਆਵਾਰਾ ਪਸ਼ੂਆਂ ਦੀ ਗਿਣਤੀ ਜਨਤਾ ਲਈ ਇਕ ਵੱਡੀ ਸਮੱਸਿਆ ਬਣ ਗਈ ਹੈ।

ਗਲੀ ਮੁਹੱਲੇ ਅਤੇ ਬਾਜ਼ਾਰਾਂ ਵਿੱਚ ਪਸ਼ੂਆਂ ਦੇ ਝੁੰਡ ਫਿਰਦੇ ਹਨ। ਇਹ ਪਸ਼ੂ ਆਵਾਜਾਈ ਵਿੱਚ ਵੀ ਰੁਕਾਵਟ ਪਾਉਂਦੇ ਹਨ। ਇਨ੍ਹਾਂ ਪਸ਼ੂਆਂ ਕਾਰਨ ਰੋਜ਼ਾਨਾ ਹਾਦਸੇ ਵਾਪਰਦੇ ਰਹਿੰਦੇ ਹਨ। ਇਹ ਪਸ਼ੂ ਸੜਕਾਂ ਦੇ ਵਿਚਕਾਰ ਰੁਕ ਜਾਂਦੇ ਹਨ। ਜਿਸ ਕਰਕੇ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਇਸ ਤੋਂ ਬਿਨਾਂ ਇਹ ਅਵਾਰਾ ਪਸ਼ੂ ਬਾਜ਼ਾਰ ਵਿੱਚ ਦੁਕਾਨਦਾਰਾਂ ਦਾ ਅਤੇ ਖੇਤਾਂ ਵਿੱਚ ਕਿਸਾਨਾਂ ਦੀ ਖੜ੍ਹੀ ਫਸਲ ਦਾ ਨੁਕਸਾਨ ਕਰਦੇ ਹਨ। ਭਾਵੇਂ ਕਿ ਕੇਂਦਰ ਸਰਕਾਰ ਵੱਲੋਂ ਇਸ ਸਬੰਧ ਵਿੱਚ ਟੈਕਸ ਵੀ ਲਿਆ ਜਾਂਦਾ ਹੈ। ਪਰ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਬੁਜਰਗ ਦੇ ਲੜਕੇ ਸੁਖਦੇਵ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਉਨ੍ਹਾਂ ਦੇ ਪਿਤਾ ਜੀ ਮਿੱਠੂ ਸਿੰਘ ਪੁੱਤਰ ਕੇਹਰ ਸਿੰਘ ਆਪਣੇ ਘਰ ਦੇ ਅੱਗੇ ਕੁਰਸੀ ਉੱਤੇ ਬੈਠੇ ਸਨ। ਉਨ੍ਹਾਂ ਦੇ ਮਾਤਾ ਜੀ ਅੰਦਰ ਤੋਂ ਦਵਾਈ ਲੈਣ ਚਲੇ ਗਏ। ਇੰਨੇ ਨੂੰ ਉੱਥੇ ਇੱਕ ਸਾਨ ਆ ਗਿਆ ਸਾਂ ਦੇ ਟੱਕਰ ਮਾਰਨ ਨਾਲ ਬਜ਼ੁਰਗ ਦੀ ਜਾਨ ਚਲੀ ਗਈ।

ਹਸਪਤਾਲ ਦੇ ਡਾਕਟਰ ਨੇ ਦੱਸਿਆ ਹੈ ਕਿ ਸਾਨ ਦੁਆਰਾ ਟੱਕਰ ਮਾਰਨ ਕਰਕੇ ਬਜ਼ੁਰਗ ਦਾ ਫੇਫੜਾ ਫੱਟ ਗਿਆ ਹੈ। ਜਿਸ ਕਰਕੇ ਉਨ੍ਹਾਂ ਦੀ ਜਾਨ ਚਲੀ ਗਈ। ਸੁਖਦੇਵ ਸਿੰਘ ਦੇ ਦੱਸਣ ਅਨੁਸਾਰ ਨਗਰ ਕੌਂਸਲ ਦੇ ਈਓ ਮੁਹੱਲੇ ਵਾਲਿਆਂ ਦੇ ਕਹਿਣ ਤੇ ਆਏ ਸਨ। ਪਰ ਉਨ੍ਹਾਂ ਦੀ ਹੀ ਨਾਲ ਕੋਈ ਗੱਲਬਾਤ ਨਹੀਂ ਹੋਈ। ਕਿਉਂਕਿ ਉਹ ਆਪ ਘਰ ਨਹੀਂ ਸਨ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਿੱਠੂ ਸਿੰਘ ਪੁੱਤਰ ਕੇਹਰ ਸਿੰਘ ਦੀ ਸ਼ਾਨ ਦੁਆਰਾ ਟੱਕਰ ਮਾਰਨ ਕਰਕੇ ਜਾ*ਨ ਚਲੀ ਗਈ ਹੈ। ਪੁਲਸ ਨੇ ਬੁਜਰਗ ਦੇ ਪੁੱਤਰ ਸੁਖਦੇਵ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਧਾਰਾ 174 ਦੇ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਅਗਲੀ ਕਾਰਵਾਈ ਜਲਦੀ ਹੀ ਕੋਈ ਨਾ ਕੋਈ ਨਤੀਜਾ ਜਰੂਰ ਕੱਢੇਗੀ।

Leave a Reply

Your email address will not be published. Required fields are marked *